ਅਮਰੀਕਾ ਨੇ BLA ਨੂੰ ਅੱਤਵਾਦੀ ਸੰਗਠਨ ਐਲਾਨਣ ਤੋਂ ਰੋਕਿਆ

Saturday, Jun 06, 2026 - 09:04 PM (IST)

ਅਮਰੀਕਾ ਨੇ BLA ਨੂੰ ਅੱਤਵਾਦੀ ਸੰਗਠਨ ਐਲਾਨਣ ਤੋਂ ਰੋਕਿਆ

ਗੁਰਦਾਸਪੁਰ, ਕਵੇਟਾ (ਵਿਨੋਦ) - ਪਾਕਿਸਤਾਨ ਅਤੇ ਚੀਨ ਨੂੰ ਇਕ ਵੱਡਾ ਝਟਕਾ ਦਿੰਦਿਆਂ, ਅਮਰੀਕਾ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਅਤੇ ਮਜੀਦ ਬ੍ਰਿਗੇਡ ਨੂੰ ਸੰਯੁਕਤ ਰਾਸ਼ਟਰ 1267 ਅੱਤਵਾਦੀ ਪਾਬੰਦੀਆਂ ਦੇ ਤਹਿਤ ਸੂਚੀਬੱਧ ਕਰਨ ਲਈ ਪਾਕਿਸਤਾਨ ਅਤੇ ਚੀਨ ਦੇ ਸਾਂਝੇ ਯਤਨਾਂ ਨੂੰ ਰੋਕ ਦਿੱਤਾ ਹੈ।

ਸੂਤਰਾਂ ਅਨੁਸਾਰ ਵਾਸ਼ਿੰਗਟਨ ਨੇ ਇਹ ਸਟੈਂਡ ਲਿਆ ਕਿ ਦੋਵਾਂ ਬਲੋਚ ਸਮੂਹਾਂ ਨੂੰ ਅਲ-ਕਾਇਦਾ ਜਾਂ ਇਸਲਾਮਿਕ ਸਟੇਟ ਨਾਲ ਜੋੜਨ ਦਾ ਕੋਈ ਸਬੂਤ ਨਹੀਂ ਹੈ, ਜਿਨ੍ਹਾਂ ਨੂੰ 1267 ਪਾਬੰਦੀਆਂ ਦੇ ਢਾਂਚੇ ਤਹਿਤ ਸ਼ਾਮਲ ਕਰਨ ਦੀ ਲੋੜ ਹੈ। ਇਸ ਫੈਸਲੇ ਨੂੰ ਇਕ ਜ਼ਰੂਰੀ ਸਿਆਸੀ ਸੰਦੇਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ, ਕਿਉਂਕਿ ਇਹ ਅੱਤਵਾਦ ’ਤੇ ਭਾਰਤ ਦੇ ਰੁਖ਼ ਨਾਲ ਮੇਲ ਖਾਂਦਾ ਹੈ।


author

Inder Prajapati

Content Editor

Related News