ਅਮਰੀਕਾ ਦਾ ਚੀਨ ਨੂੰ ਝਟਕਾ, 24 ਹੋਰ ਕੰਪਨੀਆਂ ''ਤੇ ਵਧਾਈਆਂ ਪਾਬੰਦੀਆਂ

Thursday, Aug 27, 2020 - 09:27 AM (IST)

ਵਾਸ਼ਿੰਗਟਨ- ਅਮਰੀਕਾ ਨੇ ਚੀਨ ਨੂੰ ਇਕ ਵਾਰ ਫਿਰ ਤੋਂ ਜ਼ੋਰ ਦਾ ਝਟਕਾ ਦਿੱਤਾ ਹੈ। ਅਮਰੀਕਾ ਨੇ ਚੀਨ ਦੀਆਂ 24 ਹੋਰ ਕੰਪਨੀਆਂ 'ਤੇ ਪਾਬੰਦੀਆਂ ਨੂੰ ਵਧਾ ਦਿੱਤਾ ਹੈ। ਅਮਰੀਕਾ ਦੇ ਵਣਜ ਵਿਭਾਗ ਦੇ ਉਦਯੋਗ ਅਤੇ ਸੁਰੱਖਿਆ ਬਿਊਰੋ ਨੇ ਚੀਨ ਦੀਆਂ 24 ਕੰਪਨੀਆਂ ਨੂੰ ਐਂਟਾਇਟੀ ਲਿਸਟ ਵਿਚ ਪਾ ਦਿੱਤਾ ਹੈ। ਇਹ ਕਾਰਵਾਈ ਚੀਨੀ ਫੌਜ ਨਿਰਮਾਣ ਅਤੇ ਦੱਖਣੀ ਚੀਨ ਸਾਗਰ ਵਿਚ ਨਕਲੀ ਟਾਪੂਆਂ ਦੇ ਫੌਜੀਕਰਣ ਵਿਚ ਮਦਦ ਕਰਨ ਦੀ ਉਸ ਦੀ ਕਥਿਤ ਭੂਮਿਕਾ ਦੇ ਚੱਲਦਿਆਂ ਕੀਤੀ ਗਈ ਹੈ। 

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਬੁੱਧਵਾਰ ਨੂੰ ਇਨ੍ਹਾਂ ਪਾਬੰਦੀਆਂ ਦੀ ਘੋਸ਼ਣਾ ਕਰਦੇ ਹੋਏ ਦੱਸਿਆ ਕਿ ਵਣਜ ਵਿਭਾਗ ਨੇ ਚੀਨ ਦੀਆਂ 24 ਕੰਪਨੀਆਂ ਨੂੰ ਇੰਟਾਇਟੀ ਲਿਸਟ ਵਿਚ ਸ਼ਾਮਲ ਕੀਤਾ ਹੈ। ਇਸ ਲਿਸਟ ਵਿਚ ਚੀਨ ਸੰਚਾਰ ਨਿਰਮਾਣ ਕੰਪਨੀ ਦੀਆਂ ਕਈ ਸਹਾਇਕ ਕੰਪਨੀਆਂ ਵੀ ਸ਼ਾਮਲ ਹਨ। 

ਇਸ ਲਿਸਟ ਵਿਚ ਚੀਨ ਸੰਚਾਰ ਨਿਰਮਾਣ ਕੰਪਨੀ ਦੀਆਂ ਕਈ ਸਹਾਇਕ ਕੰਪਨੀਆਂ ਵੀ ਸ਼ਾਮਲ ਹਨ। ਮਾਈਕ ਪੋਂਪੀਓ ਨੇ ਇਹ ਵੀ ਦੱਸਿਆ ਕਿ ਅਮਰੀਕੀ ਵਿਦੇਸ਼ ਵਿਭਾਗ ਚੀਨ ਦੇ ਲੋਕਾਂ 'ਤੇ ਵੀਜ਼ਾ ਪਾਬੰਦੀਆਂ ਵੀ ਲਗਾਉਣ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਇਹ ਕਾਰਵਾਈ ਉਨ੍ਹਾਂ ਖਿਲਾਫ ਕੀਤੀ ਜਾਵੇਗੀ, ਜੋ ਦੱਖਣੀ ਚੀਨ ਸਾਗਰ ਵਿਚ ਟਾਪੂਆਂ ਦੇ ਚੀਨੀ ਫੌਜੀਕਰਣ ਲਈ ਜ਼ਿੰਮੇਵਾਰ ਹੋਣਗੇ। ਚੀਨ ਸਾਲ 2013 ਤੋਂ ਹੀ ਆਪਣੀ ਪ੍ਰਭੂਸੱਤਾ ਵਾਲੀਆਂ ਕੰਪਨੀਆਂ ਦੀ ਵਰਤੋਂ ਵਿਵਾਦਤ ਦੱਖਣੀ ਚੀਨ ਸਾਗਰ ਵਿਚ ਤਿੰਨ ਹਜ਼ਾਰ ਏਕੜ ਨਾਲ ਵਧੇਰੇ ਖੇਤਰ ਵਿਚ ਬਣੀਆਂ ਚੀਜ਼ਾਂ ਨੂੰ ਸੁੱਟਣ ਅਤੇ ਉਸ 'ਤੇ ਆਪਣਾ ਦਾਅਵਾ ਕਰਨ ਲਈ ਕੀਤਾ ਹੈ। ਚੀਨ ਦੀ ਇਹ ਕਾਰਵਾਈ ਇਸ ਖੇਤਰ ਨੂੰ ਅਸਥਿਰ ਕਰ ਰਹੀ ਹੈ।


Lalita Mam

Content Editor

Related News