ਰੈਨਸਮਵੇਅਰ ਹਮਲੇ ਤੋਂ ਬਾਅਦ ਅਮਰੀਕਾ ਦੀ ਵੱਡੀ ਪਾਈਪਲਾਈਨ ਨੇ ਕੰਮ ਰੋਕਿਆ

Monday, May 10, 2021 - 12:20 AM (IST)

ਰੈਨਸਮਵੇਅਰ ਹਮਲੇ ਤੋਂ ਬਾਅਦ ਅਮਰੀਕਾ ਦੀ ਵੱਡੀ ਪਾਈਪਲਾਈਨ ਨੇ ਕੰਮ ਰੋਕਿਆ

ਵਾਸ਼ਿੰਗਟਨ - ਰੈਨਸਮਵੇਅਰ ਹਮਲੇ ਤੋਂ ਬਾਅਦ ਪੂਰੇ ਈਸਟ ਕੋਸਟ 'ਚ ਈਂਧਨ ਦੀ ਸਪਲਾਈ ਕਰਨ ਵਾਲੀ ਅਮਰੀਕਾ ਦੀ ਵੱਡੀ ਪਾਈਪਲਾਈਨ ਨੇ ਆਪਣਾ ਕੰਮ ਰੋਕ ਦਿੱਤਾ ਹੈ। ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਸਪਲਾਈ ਸਬੰਧੀ ਸੰਭਾਵਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਸੂਬੇ ਅਤੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਉਪਾਵਾਂ ’ਤੇ ਕੰਮ ਕਰ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹਮਲੇ ਨਾਲ ਗੈਸੋਲੀਨ ਦੀ ਸਪਲਾਈ ਅਤੇ ਕੀਮਤਾਂ ’ਤੇ ਅਸਰ ਪੈਣ ਦਾ ਡਰ ਉਸ ਵੇਲੇ ਤਕ ਘੱਟ ਹੈ ਜਦੋਂ ਤਕ ਇਸ ਕਾਰਣ ਪਾਈਪਲਾਈਨ ਨੂੰ ਬਹੁਤ ਲੰਮੇ ਸਮੇਂ ਤਕ ਬੰਦ ਨਾ ਰੱਖਣਾ ਪਵੇ।

ਇਹ ਵੀ ਪੜ੍ਹੋ-ਦੱਖਣੀ ਅਫਰੀਕਾ 'ਚ ਕੋਰੋਨਾ ਵਾਇਰਸ ਦੇ ਭਾਰਤੀ ਵੈਰੀਐਂਟ ਦੇ ਚਾਰ ਮਾਮਲੇ ਆਏ ਸਾਹਮਣੇ

ਰੈਨਸਮਵੇਅਰ ਹਮਲਾ ਅਜਿਹਾ ਮਾਲਵੇਅਰ (ਗਲਤ ਉਦੇਸ਼ ਨਾਲ ਬਣਾਇਆ ਗਿਆ ਸਾਫਟਵੇਅਰ) ਹੁੰਦਾ ਹੈ, ਜੋ ਕਿਸੇ ਕੰਪਿਊਟਰ ਸਿਸਟਮ ਨੂੰ ਬਲਾਕ ਕਰ ਦਿੰਦਾ ਹੈ ਅਤੇ ਉਸ ਦਾ ਡਾਟਾ ਵਾਪਸ ਕਰਨ ਜਾਂ ਕੰਪਿਊਟਰ ਨੂੰ ਮੁੜ ਖੋਲ੍ਹਣ ਲਈ ਫਿਰੌਤੀ ਮੰਗਦਾ ਹੈ। ਹੈਕਰਸ ਅਜਿਹੇ ਸਾਈਬਰ ਹਮਲਿਆਂ ਨੂੰ ਅੰਜਾਮ ਦਿੰਦੇ ਹਨ। ਕੋਲੋਨੀਅਲ ਪਾਈਪਲਾਈਨ ਨੇ ਇਹ ਨਹੀਂ ਦੱਸਿਆ ਕਿ ਕਿਸ ਚੀਜ਼ ਦੀ ਮੰਗ ਕੀਤੀ ਗਈ ਅਤੇ ਕਿਸ ਨੇ ਮੰਗ ਕੀਤੀ ਹੈ।

ਇਹ ਵੀ ਪੜ੍ਹੋ-ਕੋਰੋਨਾ ਦਾ UK ਤੇ ਇੰਡੀਆ ਵੈਰੀਐਂਟ ਇਕ ਬਰਾਬਰ, ਸਟੱਡੀ 'ਚ ਹੋਇਆ ਖੁਲਾਸਾ

ਇਹ ਕੰਪਨੀ ਈਸਟ ਕੋਸਟ 'ਤੇ ਖਪਤ ਹੋਣ ਵਾਲਾ 45 ਫੀਸਦੀ ਈਂਧਨ ਮੁਹੱਈਆ ਕਰਵਾਉਂਦੀ ਹੈ। ਕੰਪਨੀ 'ਤੇ ਹੋਇਆ ਇਹ ਹਮਲਾ ਅਹਿਮ ਢਾਂਚਿਆਂ ਦੇ ਬੇਹੱਦ ਨੁਕਸਾਨਦੇਹ ਸਾਬਤ ਹੋਣ ਵਾਲੇ ਸਾਈਬਰ ਹਮਲਿਆਂ ਦੀ ਲਪੇਟ 'ਚ ਆਉਣ ਦੀ ਸੰਵੇਦਨਸ਼ੀਲਤ ਨੂੰ ਦਰਸਾਉਂਦਾ ਹੈ। ਇਹ ਪ੍ਰਸ਼ਾਸਨ ਲਈ ਚੁਣੌਤੀ ਲੈ ਕੇ ਆਇਆ ਹੈ ਜੋ ਕੁਝ ਮਹੀਨੇ ਪਹਿਲਾਂ ਹੈਕਿੰਗ ਸੰਬੰਧੀ ਵੱਡੇ ਹਮਲਿਆਂ ਨਾਲ ਵੀ ਨਜਿੱਠ ਹੀ ਰਹੀ ਹੈ। ਇਸ 'ਚ ਸਰਕਾਰੀ ਏਜੰਸੀਆਂ ਅਤੇ ਕਾਰਪੋਰੇਸ਼ਨ 'ਚ ਵੱਡੇ ਪੱਧਰ 'ਤੇ ਕੀਤਾ ਗਏ ਕਬਜ਼ੇ ਸ਼ਾਮਲ ਹਨ ਜਿਸ ਲਈ ਅਮਰੀਕਾ ਨੇ ਪਿਛਲੇ ਮਹੀਨੇ ਰੂਸ 'ਤੇ ਪਾਬੰਦੀ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ-ਲੈਬਾਰਟਰੀ 'ਚ ਕਈ ਹੋਰ ਵਾਇਰਸ ਬਣਾ ਰਿਹੈ ਇਹ ਦੇਸ਼, ਕੋਰੋਨਾ ਵੀ ਇਸ ਨੇ ਹੀ ਫੈਲਾਇਆ : ਖੁਲਾਸਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News