ਫਰਿੱਜ ’ਚ ਬੈਠੇ ਬੱਚੇ ਨੇ ਦਿੱਤਾ ਦਿਲਚਸਪ ਜਵਾਬ, ਵੀਡੀਓ ਵਾਇਰਲ

09/02/2019 3:31:15 PM

ਇੰਟਰਨੈਸ਼ਨਲ ਡੈਸਕ (ਬਿਊਰੋ)— ਬੱਚੇ ਦੀਆਂ ਪਿਆਰੀਆਂ ਹਰਕਤਾਂ ਹਰ ਕਿਸੇ ਦਾ ਮਨ ਮੋਹ ਲੈਂਦੀਆਂ ਹਨ। ਬੱਚੇ ਦੀ ਇਕ ਪਿਆਰੀ ਹਰਕਤ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇੰਨਾ ਦਿਲਚਸਪ ਹੈ ਕਿ ਤੁਸੀਂ ਵੀ ਇਸ ਨੂੰ ਜ਼ਰੂਰ ਸ਼ੇਅਰ ਕਰੋਗੇ। ਅਸਲ ਵਿਚ ਇੱਥੇ ਇਕ ਬੱਚਾ ਫਰਿੱਜ ਵਿਚ ਬੈਠ ਗਿਆ ਸੀ। ਜਦੋਂ ਪੁਲਸ ਦੀ ਵਰਦੀ ਪਹਿਨੇ ਉਸ ਦੇ ਪਿਤਾ ਨੇ ਬਾਹਰ ਆਉਣ ਲਈ ਕਿਹਾ ਤਾਂ ਬੱਚਾ ਬਾਹਰ ਆਉਣ ਲਈ ਤਿਆਰ ਨਹੀਂ ਹੋਇਆ। 

 

ਜਿੰਨੀ ਵਾਰ ਪਿਤਾ ਬੱਚੇ ਨੂੰ ਬਾਹਰ ਆਉਣ ਲਈ ਕਹਿੰਦਾ ਹੈ, ਉਨੀ ਹੀ ਵਾਰ ਬੱਚਾ ਵੀ ਆਪਣੀ ਤੋਤਲੀ ਬੋਲੀ ਵਿਚ ਡਾਂਟਣ ਦੇ ਲਹਿਜੇ ਵਿਚ ਜਵਾਬ ਦਿੰਦਾ ਹੈ। ਪਿਤਾ ਦੇ ਕਈ ਵਾਰ ਕਹਿਣ ’ਤੇ ਬੱਚਾ ਬਹੁਤ ਮੁਸ਼ਕਲ ਨਾਲ ਫਰਿੱਜ ਵਿਚੋਂ ਬਾਹਰ ਆਉਂਦਾ ਹੈ। ਬੱਚੇ ਦੀ ਇਸ ਹਰਕਤ ਨੂੰ ਦੇਖ ਤੁਸੀਂ ਆਪਣਾ ਹਾਸਾ ਰੋਕ ਨਹੀਂ ਪਾਉਣਗੇ। ਇਸ ਵੀਡੀਓ ਨੂੰ ਆਈ.ਪੀ.ਐੱਸ.  ਐੱਚ.ਜੀ.ਐੱਸ. ਧਾਲੀਵਾਲ ਨੇ ਟਵੀਟ ਕੀਤਾ ਹੈ। 


Vandana

Content Editor

Related News