ਅਮਰੀਕਾ 'ਚ ਗੁਰਦੁਆਰੇ 'ਚ ਭੰਨਤੋੜ ਕਰਨ ਵਾਲੇ ਦੋਸ਼ੀ ਨੂੰ ਮਿਲੀ ਸਜ਼ਾ

09/18/2019 12:40:09 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਇਕ 29 ਸਾਲਾ ਸ਼ਖਸ ਨੂੰ ਸਾਲ 2017 ਵਿਚ ਸਿੱਖ ਧਾਰਮਿਕ ਸਥਾਨ ਮਤਲਬ ਗੁਰਦੁਆਰੇ ਵਿਚ ਭੰਨਤੋੜ ਕਰਨ ਦੇ ਮਾਮਲੇ ਵਿਚ ਸੋਮਵਾਰ ਨੂੰ 16 ਮਹੀਨੇ ਦੀ ਸਜ਼ਾ ਸੁਣਾਈ ਗਈ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਦੋਸ਼ੀ ਆਰਟੀਓਮ ਮਨੁਕਿਆਨ ਦੀ ਇਹ ਸਜ਼ਾ ਅੱਗਜ਼ਨੀ ਦੇ ਇਕ ਪਹਿਲੇ ਮਾਮਲੇ ਵਿਚ ਸੁਣਾਈ ਗਈ ਸਜ਼ਾ ਦੇ ਨਾਲ ਹੀ ਚੱਲੇਗੀ। 

ਲਾਸ ਏਂਜਲਸ ਪੁਲਸ ਵਿਭਾਗ ਨੇ ਦੱਸਿਆ ਕਿ ਉਸ ਨੇ ਅਗਸਤ 2017 ਵਿਚ ਲਾਸ ਫੈਲਿਜ਼ ਵਿਚ ਵਰਮੌਂਟ ਐਵੀਨਿਊ ਸਥਿਤ ਹਾਲੀਵੁੱਡ ਸਿੱਖ ਗੁਰਦੁਆਰੇ ਦੇ ਬਾਹਰ ਦੋ ਨਫਰਤ ਭਰੇ ਸੰਦੇਸ਼ ਲਿਖੇ ਸਨ। ਅਦਾਲਤ ਵਿਚ ਉਸ ਨੇ ਗੁਰਦੁਆਰੇ ਦੀ ਕੰਧ 'ਤੇ ਧਮਕੀਆਂ ਭਰਿਆ ਸੰਦੇਸ਼ ਲਿਖਣ ਦਾ ਅਪਰਾਧ ਵੀ ਕਬੂਲ ਕਰ ਲਿਆ। ਪੁਲਸ ਪਹਿਲਾਂ ਉਸ 'ਤੇ ਨਫਰਤ ਅਪਰਾਧ ਦਾ ਦੋਸ਼ ਲਗਾਉਣ 'ਤੇ ਵਿਚਾਰ ਕਰ ਰਹੀ ਸੀ। 

ਰਿਪੋਰਟ ਮੁਤਾਬਕ 2017 ਦੀ ਘਟਨਾ ਤੋਂ ਪਹਿਲਾਂ ਮਨੁਕਿਆਨ ਨੂੰ ਪਹਿਲਾਂ ਚੋਰੀ ਕਰਨ, ਵੱਡੀ ਗੱਡੀ ਦੀ ਚੋਰੀ ਅਤੇ ਅਪਰਾਧਿਕ ਧਮਕੀਆਂ ਦੇਣ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਗੁਰੂ ਘਰ ਨਾਲ ਸਬੰਧਤ ਘਟਨਾ ਸਾਹਮਣੇ ਆਉਣ ਵੇਲੇ ਕੈਲੀਫੋਰਨੀਆ ਵਿਚ ਨਫਰਤੀ ਅਪਰਾਧ 11.5 ਫੀਸਦੀ ਦੀ ਦਰ ਨਾਲ ਵੱਧ ਰਹੇ ਸਨ।


Vandana

Content Editor

Related News