ਅਮਰੀਕਾ ਦਾ ਦਾਅਵਾ: ਜਲਦੀ ਹੀ IS ਦੇ ਨਵੇਂ ਸਰਗਨੇ ਨੂੰ ਵੀ ਕਰ ਦਿੱਤਾ ਜਾਵੇਗਾ ਢੇਰ

Thursday, Nov 07, 2019 - 01:35 PM (IST)

ਅਮਰੀਕਾ ਦਾ ਦਾਅਵਾ: ਜਲਦੀ ਹੀ IS ਦੇ ਨਵੇਂ ਸਰਗਨੇ ਨੂੰ ਵੀ ਕਰ ਦਿੱਤਾ ਜਾਵੇਗਾ ਢੇਰ

ਵਾਸ਼ਿੰਗਟਨ— ਖਤਰਨਾਕ ਅੱਤਵਾਦੀ ਸੰਗਠਨ ਇਸਲਮਿਕ ਸਟੇਟ ਨੂੰ ਖਤਮ ਕਰਨ ਨੂੰ ਲੈ ਕੇ ਅਮਰੀਕਾ ਦੇ ਤੇਵਰ ਸਖਤ ਦਿਖਾਈ ਦੇ ਰਹੇ ਹਨ। ਇਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਇਸਲਾਮਿਕ ਸਟੇਟ ਦਾ ਨਵਾਂ ਸਰਗਨਾ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ। ਉਸ ਨੂੰ ਦੁਨੀਆ 'ਚ ਕੋਈ ਨਹੀਂ ਜਾਣਦਾ। ਅਧਿਕਾਰੀ ਨੇ ਕਿਹਾ ਕਿ ਅਸੀਂ ਉਸ ਨੂੰ ਜਲਦੀ ਹੀ ਢੇਰ ਕਰ ਦਿਆਂਗੇ।

ਦੱਸ ਦਈਏ ਕਿ ਇਸਲਾਮਿਕ ਸਟੇਟ ਸਰਗਨਾ ਅਬੂ ਬਕਰ ਅਲ ਬਗਦਾਦੀ ਕੁਝ ਦਿਨਾਂ ਪਹਿਲਾਂ ਅਮਰੀਕੀ ਬਲਾਂ ਹੱਥੋਂ ਮਾਰਿਆ ਗਿਆ ਹੈ। ਇਸ ਤੋਂ ਬਾਅਦ ਇਸਲਾਮਿਕ ਸਟੇਟ ਨੇ ਅਬੂ ਇਬਰਾਹੀਮ ਅਲ ਹਾਸ਼ਿਮੀ ਅਲ-ਕੁਰੈਸ਼ੀ ਨੂੰ ਨਵਾਂ ਸਰਗਨਾ ਬਣਾਇਆ ਹੈ। ਅਮਰੀਕੀ ਅਧਿਕਾਰੀ ਨੇ ਨਾਂ ਜ਼ਾਹਿਰ ਨਾ ਹੋਣ ਦੀ ਸ਼ਰਤ 'ਤੇ ਕਿਹਾ ਕਿ ਅਸੀਂ ਉਸ ਨਾਲ ਜੁੜੇ ਹਰ ਸੋਸ਼ਲ ਮੀਡੀਆ ਖਾਤਿਆਂ 'ਤੇ ਨਜ਼ਰ ਰੱਖ ਰਹੇ ਹਾਂ। ਇਸਲਾਮਿਕ ਸਟੇਟ ਨੂੰ ਪਸੰਦ ਕਰਨ ਵਾਲੇ ਲੋਕਾਂ ਨੂੰ ਵੀ ਆਪਣੇ ਨਵੇਂ ਨੇਤਾ ਦੇ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੈ। ਲੋਕਾਂ ਦੇ ਵਿਚਾਲੇ ਉਸ ਦਾ ਕੋਈ ਖਾਸ ਪ੍ਰਭਾਵ ਨਹੀਂ ਹੈ। ਉਹ ਸੀਰੀਆ ਤੇ ਇਰਾਕ ਦੇ ਇਲਾਕਿਆਂ 'ਚ ਸਰਗਰਮ ਹੈ ਪਰ ਅਮਰੀਕੀ ਫੌਜ ਉਸ ਨੂੰ ਜਲਦੀ ਦੀ ਲੱਭ ਕੇ ਖਤਮ ਕਰ ਦੇਵੇਗੀ।


author

Baljit Singh

Content Editor

Related News