ਮਾਲਦੀਵ ''ਚ ਵਧੀ ਐਮਰਜੰਸੀ ਨਾਲ ਬੌਖਲਾਇਆ ਅਮਰੀਕਾ

02/21/2018 9:44:40 PM

ਵਾਸ਼ਿੰਗਟਨ— ਅਮਰੀਕਾ ਨੇ ਐਮਰਜੰਸੀ ਦੀ ਤਾਰੀਕ ਨੂੰ 30 ਦਿਨ ਹੋਰ ਅੱਗੇ ਵਧਾਉਣ ਦੇ ਮਾਲਦੀਵ ਸਰਕਾਰ ਦੇ ਫੈਸਲੇ 'ਤੇ ਨਰਾਜ਼ਗੀ ਜਤਾਈ ਹੈ। ਅਮਰੀਕਾ ਨੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੂੰ ਦੇਸ਼ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਵੀ ਕਿਹਾ ਹੈ। ਜ਼ਿਕਰਯੋਗ ਹੈ ਕਿ ਮਾਲਦੀਵ ਸੰਸਦ ਨੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਦੀਆਂ ਸਿਫਾਰਿਸ਼ਾਂ ਨੂੰ ਮੰਜ਼ੂਰ ਕਰਦੇ ਹੋਏ ਮੰਗਲਵਾਰ ਨੂੰ ਐਮਰਜੰਸੀ ਦੀ ਤਾਰੀਕ 30 ਦਿਨ ਹੋਰ ਵਧਾ ਦਿੱਤੀ ਸੀ। 
ਇਸ ਤੋਂ ਬਾਅਦ ਅਮਰੀਕਾ ਦੀ ਰਾਇ ਜ਼ਾਹਿਰ ਕਰਦੇ ਹੋਏ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੀਥਰ ਨਾਰਟ ਨੇ ਕਿਹਾ ਕਿ ਅਮਰੀਕਾ ਇਸ ਖਬਰ ਨਾਲ ਨਰਾਜ਼ ਹੈ ਕਿ ਮਾਲਦੀਵ ਦੇ ਰਾਸ਼ਟਰਪਤੀ ਯਮੀਨ ਨੇ ਦੇਸ਼ 'ਚ ਐਮਰਜੰਸੀ ਦੀ ਤਾਰੀਕ 30 ਦਿਨ ਹੋਰ ਵਧਾ ਦਿੱਤੀ ਹੈ। ਹੀਥਰ ਨੇ ਕਿਹਾ ਕਿ ਅਮਰੀਕਾ ਰਾਸ਼ਟਰਪਤੀ ਯਾਮੀਨ ਨੂੰ ਐਮਰਜੰਸੀ ਖਤਮ ਕਰਨ ਦੀ ਆਗਿਆ ਦੇਣ, ਮਾਲਦੀਵ ਦੀ ਜਨਤਾ ਦੇ ਸੰਵਿਧਾਨਿਕ ਅਧਿਕਾਰਾਂ ਨੂੰ ਬਹਾਲ ਕਰਨ ਤੇ ਮਾਲਦੀਵ ਦੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਤੇ ਵਚਨਬੱਧਤਾ ਦਾ ਸਨਮਾਨ ਕਰਨ ਦੀ ਅਪੀਲ ਕਰਦਾ ਹੈ। ਮਾਲਦੀਵ ਦੀ ਇੰਡੀਪੈਂਡੇਂਟ ਵੈੱਬਸਾਈਟ ਮੁਤਾਬਕ ਵੋਟਾਂ ਦੇ ਲਈ ਸਿਰਫ 38 ਸੰਸਦ ਮੈਂਬਰ ਮੌਜੂਦ ਸਨ। ਐਮਰਜੰਸੀ ਦੀ ਤਾਰੀਕ ਖਤਮ ਹੋਣ ਤੋਂ ਪਹਿਲਾਂ ਮਤਦਾਨ ਹੋਇਆ ਸੀ। ਸੰਵਿਧਾਨ ਦੇ ਮੁਤਾਬਕ ਮਤਦਾਨ ਦੇ ਲਈ 43 ਸੰਸਦ ਮੈਂਬਰਾਂ ਦੀ ਲੋੜ ਹੁੰਦੀ ਹੈ, ਬਾਵਜੂਦ ਇਸਦੇ 38 ਸੰਸਦ ਮੈਂਬਰਾਂ ਨੇ ਮਤਦਾਨ ਕੀਤਾ।


Related News