ਕੋਵਿਡ-19 ਦੀ ਸ਼ੁਰੂਆਤੀ ਜਾਂਚ ਨੂੰ ਲੈ ਕੇ WHO ''ਤੇ ਦਬਾਅ ਬਣਾ ਰਹੇ ਹਨ ਅਮਰੀਕਾ ਅਤੇ ਬ੍ਰਿਟੇਨ

Saturday, May 29, 2021 - 02:00 AM (IST)

ਜੇਨੇਵਾ-ਅਮਰੀਕਾ ਅਤੇ ਬ੍ਰਿਟੇਨ ਕੋਵਿਡ-19 ਦੀ ਸੰਭਾਵਿਤ ਸ਼ੁਰੂਆਤ ਦੀ ਡੂੰਘਾਈ ਨਾਲ ਜਾਂਚ ਕਰਨ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) 'ਤੇ ਲਗਾਤਾਰ ਦਬਾਅ ਬਣਾ ਰਹੇ ਹਨ। ਦੋਵਾਂ ਦੇਸ਼ਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਦਾ ਪਤਾ ਲਾਉਣ ਲਈ ਡਬਲਯੂ.ਐੱਚ.ਓ. ਦੀ ਟੀਮ ਨੂੰ ਚੀਨ ਦਾ ਨਵੇਂ ਸਿਰੇ ਤੋਂ ਦੌਰਾ ਕਰਨਾ ਚਾਹੀਦਾ।

ਇਹ ਵੀ ਪੜ੍ਹੋ-ਬ੍ਰਿਟੇਨ ਨੇ J&J ਦੀ ਸਿੰਗਲ ਡੋਜ਼ ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਡਬਲਯੂ.ਐੱਚ.ਓ. ਅਤੇ ਚੀਨੀ ਮਾਹਿਰਾਂ ਨੇ ਪਿਛਲੀ ਮਾਰਚ 'ਚ ਇਕ ਰਿਪੋਰਟ ਜਾਰੀ ਕਰ ਕੇ ਇਸ ਮਹਾਮਾਰੀ ਦੀ ਸ਼ੁਰੂਆਤ ਹੋਣ ਦੀਆਂ ਚਾਰ ਸੰਭਾਵਨਾਵਾਂ ਦੇ ਬਾਰੇ 'ਚ ਜਾਣਕਾਰੀ ਦਿੱਤੀ ਸੀ। ਇਸ ਸੰਯੁਕਤ ਟੀਮ ਦਾ ਮੰਨਣਾ ਹੈ ਕਿ ਇਸ ਗੱਲ ਦਾ ਪੱਕਾ ਖਦਸ਼ਾ ਹੈ ਕਿ ਕੋਰੋਨਾ ਵਾਇਰਸ ਚਮਗਾਦੜਾਂ ਤੋਂ ਕਿਸੇ ਹੋਰ ਜਾਨਵਰ ਰਾਹੀਂ ਲੋਕਾਂ 'ਚ ਦਾਖਲ ਕਰ ਗਿਆ। ਸੰਯੁਕਤ ਟੀਮ ਨੇ ਕਿਹਾ ਕਿ ਇਸ ਦੀ ਸੰਭਾਵਨਾ ਬੇਹਦ ਘੱਟ ਹੈ ਕਿ ਇਹ ਵਾਇਰਸ ਕਿਸੇ ਲੈਬਾਰਟਰੀ 'ਚ ਤਿਆਰ ਕੀਤਾ ਗਿਆ।

ਜੇਨੇਵਾ 'ਚ ਅਮਰੀਕੀ ਮਿਸ਼ਨ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਕੋਵਿਡ-19 ਦੀ ਸ਼ੁਰੂਆਤ ਨੂੰ ਲੈ ਕੇ ਸੰਯੁਕਤ ਟੀਮ ਵੱਲੋਂ ਕੀਤੀ ਗਏ ਪਹਿਲੇ ਪੜਾਅ ਦੀ ਜਾਂਚ 'ਨਾਕਾਫੀ ਅਤੇ ਅਸਪੱਸ਼ਟ' ਹੈ। ਇਸ ਲਈ ਤੈਅ ਸਮੇਂ ਦੇ ਅੰਦਰ ਪਾਰਦਰਸ਼ੀ ਤਰੀਕੇ ਨਾਲ ਮਾਹਿਰਾਂ ਦੀ ਅਗਵਾਈ 'ਚ ਸਬੂਤ ਅਧਾਰਤ ਦੂਜੇ ਪੜਾਅ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਲਈ ਦੁਬਾਰਾ ਚੀਨ ਦਾ ਦੌਰਾ ਕੀਤਾ ਜਾਣਾ ਚਾਹੀਦਾ।

ਇਹ ਵੀ ਪੜ੍ਹੋ-ਫਰਾਂਸ 'ਚ ਇਕ ਵਿਅਕਤੀ ਨੇ ਤਿੰਨ ਪੁਲਸ ਅਧਿਕਾਰੀਆਂ 'ਤੇ ਚਾਕੂ ਤੇ ਗੋਲੀ ਨਾਲ ਕੀਤਾ ਹਮਲਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News