ਅਮਰੀਕਾ ਦਾ ਦਾਅਵਾ, ਅਲਕਾਇਦਾ ਭਾਰਤੀ ਉਪ ਮਹਾਦੀਪ ’ਚ ਨਹੀਂ ਕਰ ਸਕਦਾ ਵੱਡੇ ਹਮਲੇ

Saturday, Sep 26, 2020 - 07:55 AM (IST)

ਅਮਰੀਕਾ ਦਾ ਦਾਅਵਾ, ਅਲਕਾਇਦਾ ਭਾਰਤੀ ਉਪ ਮਹਾਦੀਪ ’ਚ ਨਹੀਂ ਕਰ ਸਕਦਾ ਵੱਡੇ ਹਮਲੇ

ਵਾਸ਼ਿੰਗਟਨ, (ਭਾਸ਼ਾ)-ਸੰਸਾਰਕ ਪੱਧਰ ’ਤੇ ਪਾਬੰਦੀਸ਼ੁਦਾ ਅਲਕਾਇਦਾ ਇਨ ਇੰਡੀਅਨ ਸਬ ਕੋਂਟੀਨੈਂਟ (ਏ. ਕਿਊ. ਆਈ. ਐੱਸ.) ਸੰਭਵ ਹੈ ਕਿ ਸਿਰਫ ‘ਛੋਟੇ ਪੈਮਾਨੇ ’ਤੇ ਹੀ ਸਥਾਨਕ ਹਮਲੇ’ ਕਰਨ ’ਚ ਸਮਰੱਥ ਹੈ। ਅਲਕਾਇਦਾ ਭਾਰਤੀ ਉਪ ਮਹਾਦੀਪ ’ਚ ਹੁਣ ਵੱਡੇ ਹਮਲੇ ਨਹੀਂ ਕਰ ਸਕਦਾ ਹੈ। ਇਹ ਦਾਅਵਾ ਅਮਰੀਕਾ ਦੇ ਅੱਤਵਾਦ ਰੋਕੂ ਕੇਂਦਰ ਦੇ ਨਿਰਦੇਸ਼ਕ ਨੇ ਸੀਨੇਟ ਦੀ ਇਕ ਕਮੇਟੀ ’ਚ ਕੀਤਾ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਉਪ ਮਹਾਦੀਪ ’ਚ ਅਲਕਾਇਦਾ ਦੀਆਂ ਸਰਗਰਮੀਆਂ ਨੂੰ ਵਧਾਉਣ ਲਈ ਇਸ ਅੱਤਵਾਦੀ ਸੰਗਠਨ ਦੇ ਮੁਖੀ ਅਯਮਾਨ ਅਲ ਜਵਾਹਿਰੀ ਨੇ ਸਾਲ 2014 ’ਚ ਏ. ਕਿਊ. ਆਈ. ਐੱਸ. ਦੀ ਸਥਾਪਨਾ ਕੀਤੀ ਸੀ। ਰਾਸ਼ਟਰੀ ਅੱਤਵਾਦ ਰੋਕੂ ਕੇਂਦਰ ਦੇ ਨਿਰਦੇਸ਼ਕ ਕ੍ਰਿਸਟੋਫਰ ਮਿਲਰ ਨੇ ਸੀਨੇਟ ਕਮੇਟੀ ਨੂੰ ਕਿਹਾ ਕਿ ਦੱਖਣ ਏਸ਼ੀਆ ’ਚ ਏ. ਕਿਊ ਆਈ. ਐੱਸ. ਆਪਣੇ ਨੇਤਾ ਅਸੀਮ ਉਮਰ ਦੀ ਸਾਲ 2019 ’ਚ ਅਮਰੀਕੀ ਕਾਰਵਾਈ ਦੌਰਾਨ ਅਫਗਾਨਿਸਤਾਨ ’ਚ ਮਾਰੇ ਜਾਣ ਤੋਂ ਬਾਅਦ ਦੁਬਾਰਾ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ।


author

Lalita Mam

Content Editor

Related News