ਮਾਂ-ਪਿਓ ਨਾਲ ਬੰਦ ਪ੍ਰਵਾਸੀ ਬੱਚਿਆਂ ਨੂੰ ਛੱਡੇ ਅਮਰੀਕੀ ਪ੍ਰਸ਼ਾਸਨ  : ਜੱਜ

06/27/2020 7:07:21 PM

ਹਿਊਸਟਨ - ਇਕ ਫੈਡਰਲ ਜੱਜ ਨੇ ਸ਼ੁੱਕਰਵਾਰ ਨੂੰ ਅਮਰੀਕੀ ਇਮੀਗ੍ਰੇਸ਼ਨ ਜੇਲ੍ਹਾਂ ਵਿਚ ਆਪਣੇ ਮਾਂ-ਪਿਓ ਨਾਲ ਬੰਦ ਬੱਚਿਆਂ ਨੂੰ ਛੱਡੇ ਜਾਣ ਦਾ ਆਦੇਸ਼ ਦਿੱਤਾ ਅਤੇ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਪਰਿਵਾਰਾਂ ਨੂੰ ਇੰਨੇ ਲੰਬੇ ਤੱਕ ਹਿਰਾਸਤ ਵਿਚ ਰੱਖਣ ਲਈ ਟਰੰਪ ਪ੍ਰਸ਼ਾਸਨ ਦੀ ਆਲੋਚਨਾ ਕੀਤੀ। ਅਮਰੀਕੀ ਜ਼ਿਲਾ ਜੱਜ ਡਾਲੀ ਗੀ ਦਾ ਆਦੇਸ਼ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫਾਰਸਮੈਂਟ (ਆਈ. ਸੀ. ਈ.) ਵੱਲੋਂ ਟੈਕਸਾਸ ਅਤੇ ਪੇਨਸਿਲਵੇਨੀਆ ਵਿਚ ਸੰਚਾਲਿਤ 3 ਪਰਿਵਾਰ ਹਿਰਾਸਤ ਕੇਂਦਰਾਂ ਵਿਚ 20 ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਰਹਿਣ ਵਾਲੇ ਬੱਚਿਆਂ 'ਤੇ ਲਾਗੂ ਹੁੰਦਾ ਹੈ। ਕੁਝ ਬੱਚੇ ਤਾਂ ਪਿਛਲੇ ਸਾਲ ਤੋਂ ਇਨ੍ਹਾਂ ਕੇਂਦਰਾਂ ਵਿਚ ਹਨ।

3 ਕੇਂਦਰਾਂ ਵਿਚੋਂ 2 ਵਿਚ ਹਾਲ ਹੀ ਵਿਚ ਕੋਰੋਨਾਵਾਇਰਸ ਫੈਲਣ ਦਾ ਜ਼ਿਕਰ ਕਰਦੇ ਹੋਏ ਜੱਜ ਨੇ ਬੱਚਿਆਂ ਨੂੰ ਜਾਂ ਤਾਂ ਉਨ੍ਹਾਂ ਦੇ ਮਾਂ-ਪਿਓ ਨਾਲ ਛੱਡਣ ਅਤੇ ਪਰਿਵਾਰਕ ਪ੍ਰਾਯੋਜਕ (ਸਪਾਂਸਰਾਂ) ਕੋਲ ਭੇਜਣ ਲਈ 17 ਜੁਲਾਈ ਦੀ ਸਮਾਂ ਸੀਮਾ ਤੈਅ ਕੀਤੀ। ਉਨ੍ਹਾਂ ਲਿੱਖਿਆ ਕਿ ਹੁਣ ਅੱਧੇ-ਅਧੂਰੇ ਉਪਾਅ ਲਈ ਸਮਾਂ ਨਹੀਂ ਹੈ। ਆਈ. ਸੀ. ਈ. ਨੇ ਮਈ ਵਿਚ ਆਖਿਆ ਸੀ ਕਿ ਉਸ ਦੇ 3 ਹਿਰਾਸਤ ਕੇਂਦਰਾਂ ਵਿਚ 184 ਬੱਚੇ ਹਨ। ਦੱਸ ਦਈਏ ਕਿ ਟੈਕਸਾਸ ਵਿਚ ਹੁਣ ਤੱਕ ਕੋਰੋਨਾ ਦੇ 142,766 ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 2,367 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਪੂਰੇ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ 31,367,398 ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 2,554,448 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ 127,673 ਇੰਨੇ ਲੋਕਾਂ ਦੀ ਮੌਤ ਹੋ ਚੁੱਕੀ, ਨਾਲ ਹੀ 1,068,868 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


Khushdeep Jassi

Content Editor

Related News