ਪਾਕਿ ਲਈ ਪਰਮਾਣੂ ਤਸਕਰੀ ਕਰ ਰਹੇ 5 ਵਿਅਕਤੀ ਅਮਰੀਕਾ 'ਚ ਗ੍ਰਿਫਤਾਰ

01/17/2020 4:29:00 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਨੇ ਇਕ ਵਾਰ ਫਿਰ ਪਾਕਿਸਤਾਨ 'ਤੇ ਪਰਮਾਣੂ ਤਸਕਰੀ (Nuclear smuggling) ਦੇ ਦੋਸ਼ ਲਗਾਏ ਹਨ। ਉਂਝ ਵੀ ਪਾਕਿਸਤਾਨ 'ਤੇ ਪਰਮਾਣੂ ਤਸਕਰੀ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਮਿਜ਼ਾਈਲ ਤਕਨਾਲੋਜੀ ਨੂੰ ਹਾਸਲ ਕਰਨ ਦਾ ਦੋਸ਼ ਕੋਈ ਨਵਾਂ ਨਹੀਂ। ਬਿਨਾਂ ਕਿਸੇ ਵਿਗਿਆਨ ਅਤੇ ਤਕਨੀਕ ਦੇ ਆਧਾਰ ਦੇ ਚੋਰੀ ਅਤੇ ਧੋਖਾਧੜੀ ਨਾਲ ਪਾਕਿਸਤਾਨ ਪਰਮਾਣੂ ਸ਼ਕਤੀ ਸੰਪੰਨ ਦੇਸ਼ ਬਣਿਆ ਅਤੇ ਬੈਲਿਸਟਿਕ ਪਾਵਰ ਹਾਸਲ ਕੀਤੀ।ਅਸਲ ਵਿਚ ਅਮਰੀਕਾ ਵਿਚ 5 ਪਾਕਿਸਤਾਨੀ ਫੜੇ ਗਏ ਹਨ ਜਿਹਨਾਂ ਦੇ ਰਾਵਲਪਿੰਡੀ ਦੇ 'ਬਿਜ਼ਨੈੱਸ ਵਰਲਡ' ਨਾਲ ਸੰਬੰਧ ਹਨ ਅਤੇ ਉਹਨਾਂ 'ਤੇ ਪਾਕਿਸਤਾਨ ਦੇ ਪਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮ ਲਈ ਅਮੇਰਿਕਨ ਤਕਨਾਲੋਜੀ ਦੀ ਤਸਕਰੀ ਦਾ ਦੋਸ ਹੈ।

ਫੜੇ ਗਏ ਇਹਨਾਂ ਲੋਕਾਂ ਦੇ ਨਾਮ ਪਾਕਿਸਤਾਨ ਦਾ 41 ਸਾਲਾ ਮੁਹੰਮਦ ਕਾਮਰਾਨ ਵਲੀ (ਕਾਮਰਾਨ), ਕੈਨੇਡਾ ਦੇ ਓਂਟਾਰੀਓ ਦੇ ਰਹਿਣ ਵਾਲਾ 48 ਸਾਲਾ ਮੁਹੰਮਦ ਅਹਿਸਾਨ ਅਲੀ (ਅਹਿਸਾਨ), 82 ਸਾਲਾ ਹਾਜ਼ੀ ਵਲੀ ਮੁਹੰਮਦ ਸ਼ੇਖ (ਹਾਜ਼ੀ), ਹਾਂਗਕਾਂਗ ਦਾ ਰਹਿਣ ਵਾਲਾ ਅਸ਼ਰਫ ਖਾਨ ਮੁਹੰਮਦ (ਖਾਨ) ਅਤੇ ਯੂਨਾਈਟਿਡ ਸਟੇਟਸ ਇਲਫੋਰਡ ਅਸੈਕਸ ਦਾ ਰਹਿਣ ਵਾਲਾ 52 ਸਾਲਾ ਅਹਿਮਦ ਵਹੀਦ (ਵਹੀਦ) ਹੈ। ਇਹਨਾਂ ਸਾਰਿਆਂ 'ਤੇ ਇੰਟਰਨੈਸ਼ਨਲ ਐਮਰਜੈਂਸੀ ਇਕਨੌਮਿਕ ਪਾਵਰਜ਼ ਐਕਟ ਅਤੇ ਐਕਸਪੋਰਟ ਕੰਟਰੋਲ ਰਿਫੋਰਮ ਐਕਟ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ 5 ਸ਼ਖਸ ਪਾਕਿਸਤਾਨ ਲਈ ਕੈਨੇਡਾ, ਹਾਂਗਕਾਂਗ ਅਤੇ ਯੂਕੇ ਤੋਂ ਪਰਮਾਣੂ ਤਕਨੀਕ ਦੀ ਤਸਕਰੀ ਕਰਦੇ ਆ ਰਹੇ ਹਨ।

ਇਹ ਸਾਰੇ ਪਾਕਿਸਤਾਨੀ ਐਡਵਾਂਸਡ ਇੰਜੀਨੀਅਰਿੰਗ ਰਿਸਰਚ ਓਰਗੇਨਾਈਜੇਸ਼ਨ ਅਤੇ ਪਾਕਿਸਤਾਨ ਅਟਾਮਿਕ ਐਨਰਜੀ ਕਮਿਸ਼ਨ ਲਈ ਅਮਰੀਕਾ ਵਿਚ ਬਣੇ ਪਰਮਾਣੂ ਉਤਪਾਦਾਂ ਦੀ ਖਰੀਦ ਦੁਨੀਆ ਭਰ ਦੇ ਦੇਸ਼ਾਂ ਵਿਚੋਂ ਕਰ ਰਹੇ ਸਨ। ਜਦਕਿ ਅਮਰੀਕੀ ਤਕਨੀਕ ਨੂੰ ਅੰਤਰਰਾਸ਼ਟਰੀ ਲਾਈਸੈਂਸ ਦੇ ਜ਼ਰੀਏ ਹੀ ਹਾਸਲ ਕੀਤਾ ਜਾ ਸਕਦਾ ਹੈ।ਦੋਸ਼ ਮੁਤਾਬਕ ਸਤੰਬਰ 2014 ਅਤੇ ਅਕਤੂਬਰ 2019 ਦੇ ਵਿਚ ਪੰਜਾਂ ਨੇ ਪਾਕਿਸਤਾਨ ਦੇ ਉਨੱਤ ਇੰਜੀਨੀਅਰਿੰਗ ਅਨੁਸੰਧਾਨ ਸੰਗਠਨ ਅਤੇ ਪਾਕਿਸਤਾਨ ਪਰਮਾਣੂ ਊਰਜਾ ਕਮਿਸ਼ਨ ਲਈ ਨਿਰਯਾਤ ਲਾਈਸੈਂਸ ਦੇ ਬਿਨਾਂ ਅਮਰੀਕੀ ਸਾਮਾਨ ਦੀ ਖਰੀਦ ਕੀਤੀ। 

ਯੂ.ਐੱਸ. ਅਟਾਰਨੀ ਜਨਰਲ ਅਤੇ ਨੈਸ਼ਨਲ ਸਿਕਓਰਿਟੀ ਜਾਨ ਸੀ ਡੇਮਰਸ ਨੇ ਇਕ ਬਿਆਨ ਵਿਚ ਕਿਹਾ,''ਦੋਸ਼ੀ ਸਾਲਾਂ ਤੋਂ ਉਹਨਾਂ ਨੂੰ ਅਮਰੀਕੀ ਚੀਜ਼ਾਂ ਦੀ ਤਸਕਰੀ ਕਰ ਰਹੇ ਹਨ, ਜਿਸ ਦਾ ਸਿੱਧਾ ਸੰਬੰਧ ਪਾਕਿਸਤਾਨ ਦੇ ਹਥਿਆਰ ਪ੍ਰੋਗਰਾਮ ਨਾਲ ਹੈ ਜੋ ਅਮਰੀਕੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ।'' ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਇਹਨਾਂ 5 ਵਿਅਕਤੀਆਂ ਨੇ ਜਿਹੜਾ ਅਪਰਾਧ ਕੀਤਾ ਹੈ ਉਸ ਨਾਲ ਅਮਰੀਕਾ ਸਮੇਤ ਪੂਰੀ ਦੁਨੀਆ ਅਤੇ ਇਨਸਾਨੀਅਤ ਨੂੰ ਖਤਰਾ ਹੈ।ਇਹ ਜ਼ਾਹਰ ਕਰਦਾ ਹੈ ਕਿ ਅਮਰੀਕੀ ਕਾਰੋਬਾਰੀਆਂ ਨੂੰ ਇਸ ਤਰ੍ਹਾਂ ਦੇ ਧੋਖਾਧੜੀ ਵਿਵਹਾਰ 'ਤੇ ਨਜ਼ਰ ਰੱਖਣ ਦੀ ਲੋੜ ਹੈ।

ਗੌਰਤਲਬ ਹੈ ਕਿ ਪਾਕਿਸਤਾਨ ਵਿਚ ਪਰਮਾਣੂ ਤਕਨੀਕ ਦੀ ਚੋਰੀ ਕਰਨ, ਤਸਕਰੀ ਕਰਨ ਅਤੇ ਉਹਨਾਂ ਦੀ ਦੁਰਵਰਤੋਂ ਕਰਨ ਦੀ ਪਰੰਪਰਾ ਰਹੀ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨੀ ਪਰਮਾਣੂ ਵਿਗਿਆਨਿਕ ਏਕਿਊ ਖਾਨ 'ਤੇ ਧੋਖੇ ਨਾਲ ਐਟਮੀ ਹਥਿਆਰ ਹਾਸਲ ਕਰਨ ਦਾ ਦੋਸ਼ ਲੱਗਿਆ ਸੀ।ਉਹਨਾਂ ਨੇ ਕੈਨੇਡਾ ਤੋਂ ਐਟਮੀ ਤਕਨੀਕ ਚੋਰੀ ਕਰ ਕੇ ਪਾਕਿਸਤਾਨ ਵਿਚ ਪਰਮਾਣੂ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਸੀ।ਸਿਰਫ ਇੰਨਾ ਹੀ ਨਹੀਂ ਏਕਿਊ ਖਾਨ ਨੇ ਕੈਨੇਡਾ ਤੋਂ ਚੋਰੀ ਕੀਤੀ ਗਈ ਤਕਨੀਕ ਨੂੰ ਈਰਾਨ, ਲੀਬੀਆ ਅਤੇ ਉੱਤਰੀ ਕੋਰੀਆ ਜਿਹੇ ਅਮਰੀਕੀ ਵਿਰੋਧੀ ਦੇਸ਼ਾਂ ਨੂੰ ਵੇਚਿਆ ਵੀ ਸੀ। ਇਸ ਸਭ ਦੇ ਬਾਵਜੂਦ ਪਾਕਿਸਤਾਨ ਪਰਮਾਣੂ ਹਥਿਆਰਾਂ ਨੂੰ ਲੈ ਕੇ ਆਪਣੀ ਇੱਛਾ ਨੂੰ ਘੱਟ ਨਹੀਂ ਕਰ ਪਾ ਰਿਹਾ।


Vandana

Content Editor

Related News