ਕੋਰੋਨਾਵਾਇਰਸ ਟੈਸਟ ''ਚ ਫਟੀ ਦਿਮਾਗ ਦੀ ਪਰਤ, ਖਤਰੇ ''ਚ ਪਈ ਬੀਬੀ ਦੀ ਜਾਨ

10/02/2020 6:31:31 PM

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਟੈਸਟ ਦੇ ਲਈ ਅਮਰੀਕਾ ਵਿਚ ਇਕ ਬੀਬੀ ਦੀ ਨੱਕ ਤੋਂ ਸੈਂਪਲ (Nasal Swab)ਲਿਆ ਗਿਆ, ਜਿਸ ਨਾਲ ਉਸ ਦੀ ਜਾਨ 'ਤੇ ਬਣ ਆਈ। ਅਸਲ ਵਿਚ ਟੈਸਟ ਦੌਰਾਨ ਉਸ ਦੇ ਦਿਮਾਗ ਦੀ ਪਰਤ ਨੁਕਸਾਨੀ ਗਈ ਅਤੇ ਨੱਕ ਤੋਂ ਦਿਮਾਗ ਦਾ ਤਰਲ ਬਾਹਰ ਆ ਗਿਆ। ਇਹ ਭਿਆਨਕ ਘਟਨਾ ਡਾਕਟਰਾਂ ਨੇ ਵੀਰਵਾਰ ਨੂੰ ਇਕ ਮੈਡੀਕਲ ਜਰਨਲ ਵਿਚ ਦੱਸੀ। ਡਾਕਟਰਾਂ ਦੇ ਮੁਤਾਬਕ, ਜੇਕਰ ਸਮਾਂ ਰਹਿੰਦੇ ਬੀਬੀ ਦਾ ਇਲਾਜ ਨਾ ਹੁੰਦਾ ਤਾਂ ਉਸ ਦੇ ਦਿਮਾਗ ਵਿਚ ਬੈਕਟੀਰੀਅਲ ਇਨਫੈਕਸ਼ਨ ਵੀ ਹੋ ਸਕਦਾ ਸੀ।

ਟੈਸਟ ਦੌਰਾਨ ਸਾਵਧਾਨੀ ਵਰਤਣ ਦੀ ਲੋੜ
ਰਿਪੋਰਟ ਵਿਚ ਕਿਹਾ ਗਿਆ ਹੈ ਕਿ 40 ਸਾਲਾ ਬੀਬੀ ਨੂੰ ਪਹਿਲਾਂ ਤੋਂ ਕਈ ਸਮੱਸਿਆ ਸੀ, ਜਿਸ ਦੇ ਬਾਰੇ ਵਿਚ ਉਸ ਨੂੰ ਜਾਣਕਾਰੀ ਨਹੀਂ ਸੀ। ਟੈਸਟ ਕਰਨ ਵਿਚ ਵੀ ਗਲਤੀ ਹੋ ਗਈ, ਜਿਸ ਨਾਲ ਅਜਿਹਾ ਹਾਦਸਾ ਵਾਪਰਿਆ। ਇਸ ਦੇ ਨਾਲ ਹੀ ਟੈਸਟ ਨੂੰ ਹੋਰ ਜ਼ਿਆਦਾ ਸਾਵਧਾਨੀ ਨਾਲ ਕਰਨ ਦੀ ਲੋੜ ਸਮਝੀ ਜਾਂਦੀ ਹੈ। JAMA Otolaryngology-Head & Neck Surgery ਦੇ ਸੀਨੀਅਰ ਲੇਖਕ ਜੈਰੇਟ ਵਾਲਸ਼ ਨੇ ਦੱਸਿਆ ਹੈ ਕਿ ਅਜਿਹੇ ਲੋਕ ਜਿਹਨਾਂ ਦਾ ਸਾਈਨਸ ਵੱਡਾ ਹੁੰਦਾ ਹੈ ਜਾਂ ਖੋਪੜੀ ਦੀ ਸਰਜਰੀ ਹੋਈ ਹੁੰਦੀ ਹੈ, ਉਹਨਾਂ ਨੂੰ ਓਰਲ ਟੈਸਟ ਦੀ ਮੰਗ ਕਰਨੀ ਚਾਹੀਦੀ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡੀਅਨ ਪੁਲਸ ਨੇ ਸਿੱਖ ਅਫਸਰਾਂ ਲਈ ਲਿਆ ਵੱਡਾ ਫੈਸਲਾ, WSO ਨੇ ਕੀਤਾ ਸਵਾਗਤ

ਖਤਰੇ ਵਿਚ ਪਈ ਬੀਬੀ ਦੀ ਜਾਨ
ਵਾਲਸ਼ ਨੇ ਦੱਸਿਆ ਕਿ ਬੀਬੀ ਇਲੈਕਟਿਵ ਹਰਨੀਆ ਸਰਜਰੀ ਤੋਂ ਪਹਿਲਾਂ ਨੇਜਲ ਟੈਸਟ ਲਈ ਗਈ ਸੀ। ਬਾਅਦ ਵਿਚ ਨੱਕ ਤੋਂ ਕਲੀਅਰ ਤਰਲ ਨਿਕਲਦਾ ਪਾਇਆ ਗਿਆ। ਫਿਰ ਸਿਰ ਦਰਦ, ਗਲੇ ਵਿਚ ਅਕੜਨ, ਰੌਸ਼ਨੀ ਜਿਹੀਆਂ ਸਮੱਸਿਆਵਾਂ ਹੋਣ 'ਤੇ ਉਸ ਨੂੰ ਵਾਲਸ਼ ਕੋਲ ਭੇਜਿਆ ਗਿਆ। ਬੀਬੀ ਦਾ ਮੰਨਣਾ ਹੈ ਕਿ ਉਸ ਦਾ ਸਵੈਬ ਸਹੀ ਢੰਗ ਨਾਲ ਨਹੀਂ ਲਿਆ ਗਿਆ ਸੀ। ਖਾਸ ਗੱਲ ਇਹ ਸੀ ਕਿ ਬੀਬੀ ਦਾ ਸਾਲਾਂ ਤੋਂ ਇੰਟਰਕ੍ਰੇਨੀਅਲ ਹਾਈਪਰਟੈਨਸ਼ਨ ਦੇ ਲਈ ਇਲਾਜ ਚੱਲ ਰਿਹਾ ਸੀ। ਇਸ ਦਾ ਮਤਲਬ ਹੈ ਕਿ ਦਿਮਾਗ ਦੀ ਸੁਰੱਖਿਆ ਵਾਲੇ ਤਰਲ ਦਾ ਦਬਾਅ ਬਹੁਤ ਜ਼ਿਆਦਾ ਸੀ।

ਵੱਧ ਸਕਦੀ ਸੀ ਦਿਮਾਗ ਸਬੰਧੀ ਸਮੱਸਿਆ
ਡਾਕਟਰਾਂ ਨੇ ਇਕ ਸ਼ੰਟ ਲਗਾ ਕੇ ਥੋੜ੍ਹਾ ਤਰਲ ਕੱਢ ਦਿੱਤਾ, ਜਿਸ ਨਾਲ ਇਹ ਸਮੱਸਿਆ ਘੱਟ ਹੋ ਗਈ ਪਰ ਇਸ ਕਾਰਨ ਬੀਬੀ ਨੂੰ encephalocele ਹੋ ਗਿਆ, ਜੋ ਖੋਪੜੀ ਦਾ ਡਿਫੈਕਟ ਹੁੰਦਾ ਹੈ। ਇਸ ਵਿਚ ਦਿਮਾਗ ਦੀ ਪਰਤ ਨੱਕ ਵਿਚ ਪਹੁੰਚ ਜਾਂਦੀ ਹੈ ਅਤੇ ਫਟਣ ਦਾ ਖਦਸ਼ਾ ਪੈਦਾ ਹੋ ਜਾਂਦਾ ਹੈ। ਪਹਿਲਾਂ ਦੇ ਸਕੈਨ ਵਿਚ ਇਸ ਦਾ ਪਤਾ ਨਹੀਂ ਚੱਲ ਪਾਇਆ। ਜੇਕਰ ਉਸ ਦਾ ਤੁਰੰਤ ਇਲਾਜ ਨਾ ਕੀਤਾ ਜਾਂਦਾ ਤਾਂ ਨੱਕ ਦੇ ਰਸਤੇ ਉਹਨਾਂ ਦੇ ਦਿਮਾਗ ਵਿਚ ਬੈਕਟੀਰੀਅਲ ਇਨਫੈਕਸ਼ਨ ਹੋ ਸਕਦਾ ਸੀ।
 


Vandana

Content Editor

Related News