ਅਮਰੀਕਾ : ਕੋਰੋਨਾਵਾਇਰਸ ਨਾਲ ਸਿਰਫ 40 ਮਿੰਟਾਂ 'ਚ 10 ਮਰੀਜ਼ਾਂ ਦੀ ਮੌਤ

Tuesday, Apr 07, 2020 - 12:16 AM (IST)

ਅਮਰੀਕਾ : ਕੋਰੋਨਾਵਾਇਰਸ ਨਾਲ ਸਿਰਫ 40 ਮਿੰਟਾਂ 'ਚ 10 ਮਰੀਜ਼ਾਂ ਦੀ ਮੌਤ

ਨਿਊਯਾਰਕ - ਕੋਰੋਨਾਵਾਇਰਸ ਨਾਲ ਅਮਰੀਕਾ ਵਿਚ ਹਾਲਾਤ ਦਿਨੋਂ ਦਿਨੀਂ ਵਿਗਡ਼ਦੇ ਜਾ ਰਹੇ ਹਨ। ਹੁਣ ਤੱਕ ਇਥੇ 10,490 ਲੋਕਾਂ ਦੀ ਮੌਤ ਹੋ ਗਈ ਹੈ, ਜਦਿਕ 3,56,414 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਨਿਊਯਾਰਕ ਵਿਚ ਤਾਂ ਹਾਲਾਤ ਬੇਹੱਦ ਖਰਾਬ ਹੈ। ਇਥੇ ਹੁਣ ਹਰ ਰੋਜ਼ ਉਸਤਨ 400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ। ਐਤਵਾਰ ਨੂੰ ਨਿਊਯਾਰਕ ਦੇ ਇਕ ਹਸਪਤਾਲ ਦੇ ਮੰਜਰ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ। ਇਥੇ ਸਿਰਫ 40 ਮਿੰਟ ਦੇ ਅੰਦਰ 10 ਲੋਕਾਂ ਦੀ ਮੌਤ ਹੋ ਗਈ।

ਅੱਖ ਝਪਕਦੇ ਹੀ ਮੌਤ
ਸੀ. ਐਨ. ਐਨ. ਦੀ ਰਿਪੋਰਟ ਮੁਤਾਬਕ ਬਰੂਕਲਿਨ ਦੇ ਯੂਨੀਵਰਸਿਟੀ ਹਸਪਤਾਲ ਵਿਚ ਹਰ ਪਾਸੇ ਹਫਡ਼-ਦਫਡ਼ੀ ਦਾ ਮੰਜਰ ਹੈ। ਐਤਵਾਰ ਨੂੰ ਇਥੇ 40 ਮਿੰਟ ਦੇ ਅੰਦਰ 10 ਮਰੀਜ਼ਾਂ ਨੇ ਦਮ ਤੋਡ਼ ਦਿੱਤਾ ਅਤੇ ਉਹ ਵੀ ਸਿਰਫ ਇਕ ਐਮਰਜੰਸੀ ਰੂਮ ਵਿਚ। ਇਸ ਵਿਚੋਂ 6 ਮਰੀਜ਼ਾਂ ਦੀ ਮੌਤ ਕਾਰਡੀਅਕ ਅਰੇਸਟ ਦੇ ਚੱਲਦੇ ਹੋਈ, ਜਦਕਿ 4 ਮਰੀਜ਼ ਤਾਂ ਐਮਰਜੰਸੀ ਰੂਮ ਦੇ ਅੰਦਰ ਵੀ ਨਾ ਪਹੁੰਚ ਸਕੇ। ਇਥੋਂ ਦੇ ਇਕ ਡਾਕਟਰ ਨੇ ਦੱਸਿਆ ਕਿ ਲੋਕ ਇੰਨੇ ਜ਼ਿਆਦਾ ਬੀਮਾਰ ਹਨ ਕਿ ਅੱਖ ਝਪਕਦੇ ਹੀ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਇੰਨਾ ਹੀ ਨਹੀਂ ਉਨ੍ਹਾਂ ਅੱਗੇ ਆਖਿਆ ਕਿ ਵੈਂਟੀਲੇਟਰ ਲਗਾਉਂਦੇ-ਲਗਾਉਂਦੇ ਹੀ ਲੋਕਾਂ ਦੀ ਮੌਤ ਹੋ ਜਾਂਦੀ ਹੈ।

25 ਫੀਸਦੀ ਲੋਕਾਂ ਦੀ ਮੌਤ
ਬਰੂਕਲਿਨ ਦੇ ਇਸ ਹਸਪਤਾਲ ਵਿਚ ਸਿਰਫ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ। ਅਧਿਕਾਰੀਆਂ ਦਾ ਆਖਣਾ ਹੈ ਕਿ ਇਥੇ ਦਾਖਲ ਹੋਣ ਵਾਲੇ ਕਰੀਬ 25 ਫੀਸਦੀ ਲੋਕਾਂ ਦੀ ਮੌਤ ਹੋ ਰਹੀ ਹੈ। ਡਾਕਟਰ ਲਾਰੇਂਜੋ ਪੈਲੀਡੋਨਾ ਦਾ ਆਖਣਾ ਹੈ ਕਿ ਇਹ ਹਸਪਤਾਲ ਦੀ ਕੋਈ ਗਲਤੀ ਨਹੀਂ ਹੈ ਬਲਕਿ ਇਹ ਬੀਮਾਰੀ ਹੀ ਅਜਿਹੀ ਹੈ ਕਿ ਕੁਝ ਲੋਕਾਂ ਨੂੰ ਬਚਾਉਣਾ ਮੁਸ਼ਕਿਲ ਹੋ ਜਾਂਦਾ ਹੈ।

ਲਗਾਤਾਰ ਹੋ ਰਹੀਆਂ ਹਨ ਮੌਤਾਂ
ਇਸ ਹਸਪਤਾਲ ਦੇ ਸਟਾਫ 24 ਘੰਟੇ ਲਗਾਤਾਰ ਕੰਮ ਕਰ ਰਹੇ ਹਨ। ਇਨ੍ਹਾਂ ਨੂੰ ਸਾਹ ਲੈਣ ਦੀ ਫੁਰਸਤ ਤੱਕ ਨਹੀਂ ਹੈ। ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਿਸੇ ਮਰੀਜ਼ ਦੀ ਮੌਤ ਤੋਂ ਤੁਰੰਤ ਬਾਅਦ ਉਸ ਥਾਂ ਨੂੰ ਅੱਧੇ ਘੰਟੇ ਦੇ ਅੰਦਰ ਖਾਲੀ ਕਰ ਸੈਨੇਟਾਈਜ਼ ਕੀਤਾ ਜਾਂਦਾ ਹੈ ਅਤੇ ਫਿਰ ਦੂਜੇ ਮਰੀਜ਼ ਨੂੰ ਉਥੇ ਰੱਖਿਆ ਜਾਂਦਾ ਹੈ। ਇਥੇ ਦਾਖਲ ਹੋਣ ਵਾਲੇ 90 ਫੀਸਦੀ ਮਰੀਜ਼ ਦੀ ਉਮਰ 45 ਸਾਲ ਤੋਂ ਜ਼ਿਆਦਾ ਹੈ। ਜਦਕਿ 60 ਫੀਸਦੀ ਮਰੀਜ਼ ਦੀ ਉਮਰ 65 ਸਾਲ ਤੋਂ ਜ਼ਿਆਦਾ ਰਹਿੰਦੀ ਹੈ।


author

Khushdeep Jassi

Content Editor

Related News