ਅਮਰੀਕਾ : ਜੰਗਲਾਂ ''ਚ ਲੱਗੀ ਅੱਗ, ਸੈਂਕੜੇ ਲੋਕ ਘਰ ਛੱਡਣ ਲਈ ਮਜਬੂਰ

Tuesday, Jun 08, 2021 - 11:33 AM (IST)

ਅਮਰੀਕਾ : ਜੰਗਲਾਂ ''ਚ ਲੱਗੀ ਅੱਗ, ਸੈਂਕੜੇ ਲੋਕ ਘਰ ਛੱਡਣ ਲਈ ਮਜਬੂਰ

ਵਾਸ਼ਿੰਗਟਨ (ਵਾਰਤਾ): ਅਮਰੀਕਾ ਵਿਚ ਪੂਰਬੀ ਏਰੀਜ਼ੋਨਾ ਦੇ ਜੰਗਲਾਂ ਵਿਚ ਦੋ ਥਾਵਾਂ 'ਤੇ ਲੱਗੀ ਭਿਆਨਕ ਅੱਗ ਨੇ ਸੋਮਵਾਰ ਤੱਕ ਕਰੀਬ  1 ਲੱਖ ਏਕੜ ਇਲਾਕੇ ਨੂੰ ਤਬਾਹ ਕਰ ਦਿੱਤਾ। ਇਸ ਕਾਰਨ ਸੈਂਕੜੇ ਲੋਕਾਂ ਨੂੰ ਘਰ ਖਾਲੀ ਕਰ ਕੇ ਭੱਜਣ ਲਈ ਮਜਬੂਰ ਹੋਣਾ ਪਿਆ। ਇੰਸੀਵੇਬ ਫੌਰੈਸਟਰੀ ਸੂਚਨਾ ਪ੍ਰਣਾਲੀ ਮੁਤਾਬਕ ਸੋਮਵਾਰ ਸਵੇਰੇ ਪਿਨਾਲ ਕਾਊਂਟੀ ਵਿਚ ਟੇਲੀਗ੍ਰਾਫ ਫਾਇਰ ਨੇ ਸ਼ੁੱਕਰਵਾਰ ਦੁਪਹਿਰ ਦੇ ਬਾਅਦ ਤੋਂ ਲੱਗਭਗ 56,626 ਏਕੜ (229.2 ਵਰਗ ਕਿਲੋਮੀਟਰ) ਜ਼ਮੀਨ ਵਿਚ ਲੱਗੇ ਜੰਗਲਾਂ ਨੂੰ ਨਸ਼ਟ ਕਰ ਦਿੱਤਾ ਸੀ ਅਤੇ 250 ਵਿਅਕਤੀਆਂ ਵਾਲੇ ਭਾਈਚਾਰੇ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਸੀ ਜੋ ਘਟਨਾਸਥਲ ਤੋਂ 1.6 ਕਿਲੋਮੀਟਰ ਵਿਚ ਸਥਿਤ ਸਨ। ਇਹਨਾਂ ਨੂੰ ਐਤਵਾਰ ਨੂੰ ਖਾਲੀ ਕਰਵਾਇਆ ਜਾਣਾ ਸੀ। 

ਪੜ੍ਹੋ ਇਹ ਅਹਿਮ ਖਬਰ- ਪਾਕਿ : ਗੈਸ ਸਿਲੰਡਰ 'ਚ ਧਮਾਕਾ, 8 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਅਥਾਰਿਟੀ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਚਿਤਾਵਨੀ ਦਿੱਤੀ ਕਿ ਜੇਕਰ ਤੁਸੀਂ ਇਸ ਹਫ਼ਤੇ ਨੂੰ ਅਣਡਿੱਠਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਮਝਣਾ ਹੋਵੇਗਾ ਕਿ ਐਮਰਜੈਂਸੀ ਸੇਵਾਵਾਂ ਅੱਗੇ ਤੁਹਾਡੀ ਮਦਦ ਕਰਨ ਵਿਚ ਸਮਰੱਥ ਨਹੀਂ ਸਕਦੀਆਂ ਹਨ। ਨੇੜੇ ਸਥਿਤ ਕਰੀਬ 3000 ਲੋਕਾਂ ਦੀ ਆਬਾਦੀ ਵਾਲੇ ਸੁਪੀਰੀਅਰ ਸ਼ਹਿਰ ਦੇ ਵਸਨੀਕਾਂ ਨੂੰ ਸੋਮਵਾਰ ਸਵੇਰੇ ਅੱਗ ਲੱਗਣ ਕਾਰਨ 'ਸੈਟ -ਬੀ ਐਲਰਟ' ਸਥਿਤੀ ਵਿਚ ਰੱਖੇ ਜਾਣ ਮਗਰੋਂ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਹੁਣ ਤੱਕ ਅੱਗ ਲੱਗਣ ਦੀ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।


author

Vandana

Content Editor

Related News