ਸ਼ਰਨਾਰਥੀਆਂ ਨੇ ਕੀਤੀ ਸਰਹੱਦ ਪਾਰ ਦੀ ਕੋਸ਼ਿਸ਼, ਅਮਰੀਕਾ ਨੇ ਬੰਦ ਕੀਤੀ ਸਰਹੱਦ

Monday, Nov 26, 2018 - 10:44 AM (IST)

ਸ਼ਰਨਾਰਥੀਆਂ ਨੇ ਕੀਤੀ ਸਰਹੱਦ ਪਾਰ ਦੀ ਕੋਸ਼ਿਸ਼, ਅਮਰੀਕਾ ਨੇ ਬੰਦ ਕੀਤੀ ਸਰਹੱਦ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਅਧਿਕਾਰੀਆਂ ਨੇ ਐਤਵਾਰ ਨੂੰ ਦੱਖਣੀ ਕੈਲੀਫੋਰਨੀਆ ਨਾਲ ਲੱਗਦੀ ਸਰਹੱਦ ਨੂੰ ਬੰਦ ਕਰ ਦਿੱਤਾ। ਅਸਲ ਵਿਚ ਮੈਕਸਿਕੋ ਸਿਟੀ ਦੇ ਟਿਜੁਆਨਾ ਤੋਂ ਸੈਂਕੜੇ ਸ਼ਰਨਾਰਥੀਆਂ ਨੇ ਸਰਹੱਦ ਪਾਰ ਕਰਨ ਲਈ ਵਾੜ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਅਮਰੀਕੀ ਅਧਿਕਾਰੀਆਂ ਨੇ ਇਹ ਐਲਾਨ ਕੀਤਾ। ਕੈਲੀਫੋਰਨੀਆ ਦੇ ਸੈਨ ਡਿਏਗੋ ਵਿਚ ਅਮਰੀਕਾ ਦੇ ਕਸਟਮ ਅਤੇ ਸੁਰੱਖਿਆ (ਸੀ.ਬੀ.ਪੀ.) ਦਫਤਰ ਨੇ ਟਵਿੱਟਰ 'ਤੇ ਦੱਸਿਆ ਕਿ ਉਸ ਨੇ ਸੈਨ ਸਿਦਰੋ ਦੀ ਸਰਹੱਦ ਚੌਕੀ 'ਤੇ ਗੱਡੀਆਂ ਦੀ ਆਵਾਜਾਈ ਉੱਤਰ ਅਤੇ ਦੱਖਣ ਦੋਹੀਂ ਪਾਸੀਂ ਬੰਦ ਕਰ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਥਿਤੀ ਦੇ ਕੰਟਰੋਲ ਤੋਂ ਬਾਹਰ ਜਾਣ ਅਤੇ ਲੋਕਾਂ ਨੂੰ ਸੱਟ ਪਹੁੰਚਣ ਦੀ ਸਥਿਤੀ ਵਿਚ ਮੈਕਸੀਕੋ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਬੰਦ ਕਰਨ ਦੀ ਧਮਕੀ ਦੇਣ ਦੇ 3 ਦਿਨ ਬਾਅਦ ਇਹ ਕਦਮ ਚੁੱਕਿਆ ਗਿਆ ਹੈ।


author

Vandana

Content Editor

Related News