ਅਮਰੀਕਾ ਨੇ ਪਾਕਿਸਤਾਨੀ ਡਿਪਲੋਮੈਟਾਂ ''ਤੇ ਪਾਬੰਦੀ ਲਗਾਉਣ ਦਾ ਫੈਸਲਾ ਟਾਲਿਆ

04/30/2018 5:16:11 PM

ਇਸਲਾਮਾਬਾਦ— ਅਮਰੀਕਾ ਨੇ ਉਸ ਦੇ ਦੇਸ਼ ਵਿਚ ਪਾਕਿਸਤਾਨੀ ਡਿਪਲੋਮੈਟਾਂ ਦੀ ਆਵਾਜਾਈ 'ਤੇ ਪਾਬੰਦੀ ਦੇ ਆਪਣੇ ਫੈਸਲੇ ਨੂੰ ਟਾਲ ਦਿੱਤਾ ਹੈ, ਕਿਉਂਕਿ ਦੋਵੇਂ ਪੱਖ ਉਨ੍ਹਾਂ ਦੇ ਰਿਸ਼ਤਿਆਂ ਵਿਚ ਆਏ ਮੱਤਭੇਦਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੀਡੀਆ ਵਿਚ ਆਈ ਇਕ ਖਬਰ ਵਿਚ ਇਹ ਜਾਣਕਾਰੀ ਦਿੱਤੀ ਗਈ। ਪਿਛਲੇ ਹਫਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਸੀ ਕਿ ਅਮਰੀਕਾ ਨੇ ਉਸ ਦੇ ਡਿਪਲੋਮੈਟਾਂ 'ਤੇ ਨਵੀਂਆਂ ਪਾਬੰਦੀਆਂ ਲਗਾਉਣ ਦੀ ਯੋਜਨਾ ਬਣਾਈ ਹੈ।
ਵਾਸ਼ਿੰਗਟਨ ਵਿਚ ਪਾਕਿਸਤਾਨੀ ਦੂਤਘਰ ਨੂੰ ਭੇਜੀ ਗਈ ਸੂਚਨਾ ਮੁਤਾਬਕ ਅਮਰੀਕੀ ਰਾਜਧਾਨੀ ਵਿਚ ਅਤੇ ਹੋਰ ਸ਼ਹਿਰਾਂ ਵਿਚ ਵਣਜ ਦੂਤਘਰਾਂ ਵਿਚ ਮੌਜੂਦ ਪਾਕਿਸਤਾਨ ਡਿਪਲਮੈਟਾਂ 'ਤੇ ਆਗਿਆ ਦੇ ਬਿਨਾਂ ਉਨ੍ਹਾਂ ਦੇ ਤਾਇਨਾਨੀ ਸਥਾਨਾਂ ਤੋਂ 40 ਕਿਲੋਮੀਟਰ ਤੋਂ ਜ਼ਿਆਦਾ ਦੂਰੀ 'ਤੇ ਯਾਤਰਾ ਕਰਨ 'ਤੇ ਪਾਬੰਦੀ ਰਹੇਗੀ। ਇਸ ਤੋਂ ਪਹਿਲਾਂ ਮੀਡੀਆ ਵਿਚ ਆਈਆਂ ਖਬਰਾਂ ਵਿਚ ਕਿਹਾ ਗਿਆ ਸੀ ਕਿ ਜੇਕਰ 'ਕੁੱਝ ਖਾਸ ਮੁੱਦਿਆਂ' ਨੂੰ ਹੱਲ ਨਹੀਂ ਕੀਤਾ ਗਿਆ ਤਾਂ ਪ੍ਰਸਤਾਵਿਤ ਪਾਬੰਦੀਆਂ 1 ਮਈ ਤੋਂ ਅਮਲ ਵਿਚ ਆ ਸਕਦੀਆਂ ਹਨ। ਇਕ ਅਖਬਾਰ ਨੇ ਖਬਰ ਦਿੱਤੀ ਕਿ ਅਧਿਕਾਰਤ ਸੂਤਰਾਂ ਨੇ ਕਿਹਾ ਹੈ ਕਿ ਫੈਸਲੇ ਨੂੰ ਫਿਲਹਾਲ ਮਈ ਦੇ ਮੱਧ ਤੱਕ ਟਾਲ ਦਿੱਤਾ ਗਿਆ ਹੈ, ਕਿਉਂਕਿ ਦੋਵੇਂ ਪੱਖ ਮੱਤਭੇਦ ਦੂਰ ਕਰਨ ਲਈ ਕੋਸ਼ਿਸ਼ ਵਿਚ ਜੁਟੇ ਹੋਏ ਹਨ।


Related News