ਅਮਰੀਕਾ : ਪਾਕਿ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ, 1971 ਦੇ ਕਤਲੇਆਮ ਲਈ ਮੁਆਫੀ ਮੰਗਣ ਦੀ ਮੰਗ

12/14/2020 5:04:59 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਰਹਿਣ ਵਾਲੇ ਲੋਕਾਂ ਨੇ ਬੰਗਲਾਦੇਸ਼ ਵਿਚ 1971 ਵਿਚ ਪਾਕਿਸਤਾਨ ਫੌਜ ਦੇ ਕਤਲੇਆਮ ਨੂੰ ਯਾਦ ਕੀਤਾ। ਪਾਕਿਸਤਾਨੀ ਦੂਤਾਵਾਸ ਦੇ ਬਾਹਰ ਸੈਂਕੜੇ ਲੋਕਾਂ ਨੇ ਪ੍ਰਦਰਸ਼ਨ ਕਰਦਿਆਂ ਮੁਆਫੀ ਮੰਗਣ ਦੀ ਅਪੀਲ ਕੀਤੀ। ਪ੍ਰਦਰਸਨਕਾਰੀਆਂ ਦੇ ਹੱਥਾਂ ਵਿਚ ਪਾਕਿਸਤਾਨ ਦੇ ਖਿਲਾਫ਼ ਬੈਨਰ ਤੇ ਪੋਸਟਰ ਸਨ।

 

ਪ੍ਰਦਰਸ਼ਨਾਕਾਰੀਆਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ 1971 ਵਿਚ ਆਪਰੇਸ਼ਨ ਸਰਚ ਦੇ ਨਾਮ 'ਤੇ ਇਕ ਲੱਖ ਤੋਂ ਜ਼ਿਆਦਾ ਬੇਕਸੂਰ ਲੋਕਾਂ ਦਾ ਇਕ ਹੀ ਦਿਨ ਵਿਚ ਕਤਲ ਕਰ ਦਿੱਤਾ। ਹਜ਼ਾਰਾਂ ਬੀਬੀਆਂ ਦੇ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ। ਪਾਕਿਸਤਾਨੀ ਫੌਜ ਨੇ ਉਸ ਰਾਤ ਚੁਣ-ਚੁਣ ਕੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਅਧਿਆਪਕਾਂ ਦਾ ਕਤਲ ਕੀਤਾ। ਹਜ਼ਾਰਾਂ ਲੋਕ ਲਾਪਤਾ ਹੋ ਗਏ ਜਿਹਨਾਂ ਬਾਰੇ ਬਾਅਦ ਵਿਚ ਵੀ ਕੁਝ ਪਤਾ ਨਹੀਂ ਚੱਲ ਸਕਿਆ। 

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਭਾਰਤੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ 'ਚ ਵਿਸ਼ਾਲ ਰੋਸ ਪ੍ਰਦਰਸ਼ਨ

ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਕਤਲੇਆਮ ਕਰਨ ਵਾਲੀ ਫੌਜ ਦੇ ਉਹਨਾਂ 195 ਯੁੱਧ ਅਪਰਾਧੀਆਂ ਦੇ ਖਿਲਾਫ਼ ਕਾਰਵਾਈ ਕਰੇ ਜਿਹਨਾਂ ਨੂੰ ਪਾਕਿ ਸਰਕਾਰ ਬਚਾਉਣਾ ਚਾਹੁੰਦੀ ਹੈ। ਪ੍ਰਦਰਸ਼ਨਕਾਰੀਆਂ ਨੇ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਜਿਹੀਆਂ ਸੰਸਥਾਵਾਂ ਨੂੰ ਪਾਕਿਸਤਾਨ ਦੀ ਮਦਦ ਬੰਦ ਕਰਨ ਦੀ ਅਪੀਲ ਕੀਤੀ।

ਨੋਟ - ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News