ਅਮਰੀਕੀ ਲੈਬ ''ਚ ਚੀਨੀ ਦੇ ਫੌਜੀ ਵਿਗਿਆਨੀਆਂ ''ਤੇ ਰੋਕ ਲਈ ਬਿੱਲ ਪੇਸ਼

05/15/2019 11:04:34 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਸੱਤਾ ਅਤੇ ਵਿਰੋਧੀ ਧਿਰ ਦੇ ਕੁਝ ਸਾਂਸਦਾਂ ਨੇ ਹਾਊਸ ਆਫ ਰੀਪ੍ਰੀਜੈਟੇਂਟਿਵ ਅਤੇ ਸੈਨੇਟ ਵਿਚ ਇਕ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਦੇ ਤਹਿਤ ਅਮਰੀਕੀ ਸਰਕਾਰ ਨੂੰ ਉਨ੍ਹਾਂ ਵਿਗਿਆਨੀਆਂ ਅਤੇ ਇੰਜੀਨੀਅਰਿੰਗ ਸੰਸਥਾਵਾਂ ਦੀ ਸੂਚੀ ਦੱਸਣੀ ਹੋਵੇਗੀ ਜੋ ਚਾਈਨੀਜ਼ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨਾਲ ਸਬੰਧਤ ਹਨ। ਇਹ ਬਿੱਲ ਅਮਰੀਕਾ ਨੂੰ ਅਜਿਹੇ ਵਿਦਿਆਰਥੀਆਂ ਨੂੰ ਜਾਂ ਅਜਿਹੇ ਰਿਸਰਚ ਵੀਜ਼ਾ ਨੂੰ ਸਵੀਕਾਰ ਕਰਨ ਤੋਂ ਰੋਕਦਾ ਹੈ ਜਿਹੜੇ ਚੀਨੀ ਫੌਜੀ ਅਦਾਰਿਆਂ ਦੇ ਕਰਮਚਾਰੀ ਹਨ ਜਾਂ ਜਿਨ੍ਹਾਂ ਨੂੰ ਇਹ ਅਦਾਰੇ ਸਪਾਂਸਰ ਕਰਦੇ ਹਨ।

ਸੈਨੇਟਰ ਟੌਮ ਕੌਟਨ, ਚਕ ਗ੍ਰਾਸਲੇ, ਟੇਡ ਕਰੂਜ਼, ਮਾਰਸ਼ਾ ਬਲੈਕਬਰਨ, ਜੋਸ਼ ਹੌਵਲੇ ਅਤੇ ਮੈਕਰੋ ਰੂਬੀਓ ਨੇ ਸੈਨੇਟ ਵਿਚ ਬਿੱਲ ਪੇਸ਼ ਕੀਤਾ ਜਦਕਿ ਮਾਈਕ ਗਾਲਾਘਰ ਅਤੇ ਵਿੱਕੀ ਹਾਰਟਜ਼ਲਰ ਨੇ ਕਾਂਗਰਸ ਵਿਚ ਬਿੱਲ ਨੂੰ ਰੱਖਿਆ। ਸਾਂਸਦਾ ਦਾ ਦੋਸ਼ ਹੈ ਕਿ ਅਨੁਮਾਨ ਮੁਤਾਬਕ ਬੀਤੇ ਇਕ ਦਹਾਕੇ ਵਿਚ ਪੀ.ਐੱਲ.ਏ. ਨੇ 2,500 ਤੋਂ ਵੱਧ ਫੌਜੀ ਇੰਜੀਨੀਅਰਾਂ ਅਤੇ ਵਿਗਿਆਨੀਆਂ ਨੂੰ ਵਿਦੇਸ਼ ਵਿਚ ਅਧਿਐਨ ਕਰਨ ਲਈ ਭੇਜਿਆ। ਕਈ ਵਾਰ ਇਨ੍ਹਾਂ ਵਿਗਿਆਨੀਆਂ ਨੇ ਚੀਨੀ ਫੌਜ ਦੇ ਨਾਲ ਆਪਣੇ ਸੰਬੰਧਾਂ ਦਾ ਖੁਲਾਸਾ ਨਹੀਂ ਕੀਤਾ।

ਕਾਂਗਰਸ ਮੈਂਬਰ ਗਾਲਾਘਰ ਨੇ ਕਿਹਾ,''ਹਾਲ ਹੀ ਦੇ ਸਾਲਾਂ ਵਿਚ ਪੀ.ਐੱਲ.ਏ. ਨੇ ਅਮਰੀਕਾ ਸਮੇਤ ਵਿਦੇਸ਼ਾਂ ਵਿਚ ਸੰਵੇਦਨਸ਼ੀਲ ਸ਼ੋਧ ਕਰਨ ਲਈ ਹਜ਼ਾਰਾਂ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਭੇਜਿਆ। ਉਨ੍ਹਾਂ ਨੇ ਕਿਹਾ,''ਪੀ.ਐੱਲ.ਏ. ਖੁੱਲ੍ਹੇ ਤੌਰ 'ਤੇ ਸਵੀਕਾਰ ਕਰਦਾ ਹੈ ਕਿ ਉਹ ਨਵੀਂ ਫੌਜੀ ਤਕਨਾਲੋਜੀਆਂ ਦੇ ਵਿਕਾਸ ਲਈ ਇਨ੍ਹਾਂ ਕੋਸ਼ਿਸ਼ਾਂ ਦਾ ਲਾਭ ਲੈਂਦਾ ਹੈ ਅਤੇ ਅਸੀਂ ਆਪਣੀ ਰਾਸ਼ਟਰੀ ਸੁਰੱਖਿਆ ਲਈ ਇਸ ਦੇ ਖਤਰੇ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਹਾਂ।' 

ਗ੍ਰਾਸਲੇ ਨੇ ਕਿਹਾ,''ਵਿਦਿਆਰਥੀ ਅਤੇ ਖੋਜ ਵੀਜ਼ਾ ਨੂੰ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਲਈ ਰਾਖਵਾਂ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਸਾਡੀਆਂ ਯੂਨੀਵਰਸਿਟੀਆਂ ਅਤੇ ਖੋਜ ਅਦਾਰਿਆਂ ਵਿਚ ਯੋਗਦਾਨ ਕਰਨਾ ਚਾਹੁੰਦੇ ਹਨ ਨਾ ਕਿ ਸਾਡੇ ਵਿਦੇਸ਼ੀ ਵਿਰੋਧੀਆਂ ਅਤੇ ਜਾਸੂਸਾਂ ਲਈ, ਜਿਹੜੇ ਸਾਨੂੰ ਨੁਕਸਾਨ ਪਹੁੰਚਾਉਂਦੇ ਹਨ। ਚੀਨ ਨੇ ਬਹੁਤ ਲੰਬੇ ਸਮੇਂ ਤੋਂ ਸਾਡਾ ਫਾਇਦ ਚੁੱਕਿਆ ਹੈ।''


Vandana

Content Editor

Related News