ਅਮਰੀਕਾ : ਭਾਰਤੀ- ਗੁਜਰਾਤੀ ਸਮੋਕ ਸਟੋਰ ਦਾ ਮੈਨੇਜਰ ਗ੍ਰਿਫ਼ਤਾਰ
Wednesday, Mar 12, 2025 - 09:51 AM (IST)

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਨਿਊਯਾਰਕ ਰਾਜ ਵਿੱਚ ਇੱਕ ਸਮੋਕ ਸਟੋਰ ਦੇ ਨਾਲ ਇੱਕ ਗੈਰ-ਕਾਨੂੰਨੀ ਗੇਮਿੰਗ ਮਸ਼ੀਨ ਚਲਾਉਣ ਦੇ ਦੋਸ਼ ਵਿੱਚ ਅੰਕਿਤ ਪਟੇਲ ਨਾਮ ਦੇ 30 ਸਾਲਾ ਗੁਜਰਾਤੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਸ ਨੇ ਉਸਨੂੰ ਅਦਾਲਤ ਵਿੱਚ ਪੇਸ਼ ਹੋਣ ਦੀ ਸ਼ਰਤ 'ਤੇ ਰਿਹਾਅ ਕਰ ਦਿੱਤਾ। ਇਸ ਸਟੋਰ ਵਿੱਚ ਮਿਲੀਆਂ ਤਿੰਨ ਗੇਮਿੰਗ ਮਸ਼ੀਨਾਂ ਵੀ ਜ਼ਬਤ ਕਰ ਲਈਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਰੇਲਗੱਡੀ ਹਾਈਜੈਕ ਮਾਮਲਾ : ਛੁਡਵਾਏ ਗਏ 104 ਯਾਤਰੀ, 16 ਅੱਤਵਾਦੀ ਢੇਰ
ਸਫੋਲਕ ਕਾਉਂਟੀ ਪੁਲਸ ਅਨੁਸਾਰ ਦੋਸ਼ੀ ਅੰਕਿਤ ਪਟੇਲ ਨਿਊਯਾਰਕ ਦੇ ਲੋਂਗ ਆਈਲੈਂਡ ਦੇ ਸ਼ਰਲੀ ਵਿੱਚ ਲੱਕੀ ਸਮੋਕ ਨਾਂ ਦੀ ਸ਼ਾਪ ਐਂਡ ਬੀਅਰ ਸਟੋਰ ਵਿੱਚ ਮੈਨੇਜਰ ਵਜੋਂ ਕੰਮ ਕਰਦਾ ਸੀ। ਇਹ ਸਟੋਰ ਫਲਾਇਡ ਰੋਡ 'ਤੇ ਸਥਿਤ ਹੈ ਅਤੇ ਸਥਾਨਕ ਨਿਵਾਸੀਆਂ ਵੱਲੋਂ ਗੇਮਿੰਗ ਮਸ਼ੀਨਾਂ ਦੇ ਸੰਚਾਲਨ ਬਾਰੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਪੁਲਸ ਦੁਆਰਾ ਇਸ ਦਾ ਨਿਰੀਖਣ ਕੀਤਾ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।ਇਸ ਚੈਕਿੰਗ ਦੌਰਾਨ ਸਟੋਰ ਦੇ ਪਿਛਲੇ ਪਾਸੇ ਤਿੰਨ ਗੇਮਿੰਗ ਮਸ਼ੀਨਾਂ ਮਿਲੀਆਂ ਅਤੇ ਪੁਲਸ ਨੇ ਉਨ੍ਹਾਂ ਸਾਰੀਆਂ ਨੂੰ ਜ਼ਬਤ ਕਰ ਲਿਆ ਅਤੇ ਇਸ ਦੇ ਮੈਨੇਜਰ ਅੰਕਿਤ ਪਟੇਲ ਨੂੰ ਗ੍ਰਿਫ਼ਤਾਰ ਕਰ ਲਿਆ। ਕਾਉਂਟੀ ਪੁਲਸ ਅਨੁਸਾਰ ਦੋਸ਼ੀ ਅੰਕਿਤ ਪਟੇਲ ਨੂੰ ਫੀਲਡ ਪੇਸ਼ੀ ਟਿਕਟ ਜਾਰੀ ਕਰ ਦਿੱਤੀ ਗਈ ਹੈ ਅਤੇ ਮਾਣਯੋਗ ਅਦਾਲਤ ਦੁਆਰਾ ਉਸ 'ਤੇ ਮੁਕੱਦਮਾ ਚਲਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।