ਅਮਰੀਕਾ ''ਚ ਭਾਰਤੀ ਬੱਚੀ ਦੀ ਤਲਾਸ਼ ਲਈ ਕੀਤਾ ਜਾ ਰਿਹੈ ਡਰੋਨ ਦਾ ਇਸਤੇਮਾਲ

10/18/2017 4:38:35 PM

ਹਿਊਸਟਨ (ਭਾਸ਼ਾ)— ਅਮਰੀਕਾ ਵਿਚ ਰਹੱਸਮਈ ਹਾਲਾਤਾਂ ਵਿਚ 11 ਦਿਨ ਪਹਿਲਾਂ ਲਾਪਤਾ ਹੋਈ 3 ਸਾਲ ਦੀ ਭਾਰਤੀ ਕੁੜੀ ਦੀ ਤਲਾਸ਼ ਵਿਚ ਟੈਕਸਾਸ ਦੇ ਰਿਚਰਡਸਨ ਵਿਚ ਪੁਲਸ ਡਰੋਨਾਂ ਦਾ ਇਸਤੇਮਾਲ ਕਰ ਰਹੀ ਹੈ। ਦੁੱਧ ਨਾ ਪੀਣ ਉੱਤੇ ਕੁੜੀ ਦੇ ਪਿਤਾ ਨੇ ਉਸ ਨੂੰ ਘਰੋਂ ਬਾਹਰ ਗਲੀ ਵਿਚ ਖੜ੍ਹਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਈ ਸੀ। ਸ਼ੇਰੀਨ ਮੈਥਿਊਜ ਪਿਛਲੀ 7 ਅਕਤੂਬਰ ਨੂੰ ਲਾਪਤਾ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੇ ਪਿਤਾ ਵਾਸਲੇ ਮੈਥਿਊਜ ਨੇ ਪੁਲਸ ਨੂੰ ਦੱਸਿਆ ਕਿ ਦੁੱਧ ਨਾ ਪੀਣ ਉੱਤੇ ਸਜ਼ਾ ਦੇ ਰੂਪ ਵਿਚ ਕੁੜੀ ਨੂੰ ਉਹ ਦੇਰ ਰਾਤ 3 ਵਜੇ ਘਰੋਂ ਬਾਹਰ ਛੱਡ ਗਿਆ ਸੀ। ਜ਼ਿਕਰਯੋਗ ਹੈ ਕਿ ਸ਼ੇਰੀਨ, ਵਾਸਲੇ ਦੀ ਗੋਦ ਲਈ ਹੋਈ ਧੀ ਹੈ।
ਬੱਚੀ ਨੂੰ ਲਾਪਤਾ ਹੋਏ 10 ਦਿਨ ਹੋ ਚੁੱਕੇ ਹਨ। ਜਾਂਚ ਕਰਤਾਵਾਂ ਨੂੰ ਹਾਲਾਂਕਿ ਅਜੇ ਵੀ ਬੱਚੀ ਦੇ ਮਿਲਣ ਦੀ ਉਮੀਦ ਹੈ। ਸਾਰਜੇਂਟ ਕੇਵਿਨ ਪੇਲਚਿਚ ਨੇ ਕਿਹਾ,''ਅਸੀਂ ਉਮੀਦ ਨਹੀਂ ਛੱਡੀ ਹੈ। ਉਸ ਦੇ ਜਿੰਦਾ ਮਿਲਣ ਦੀ ਉਮੀਦ ਹੈ ਪਰ ਸਾਡੇ ਕੋਲ ਸਮਾਂ ਬਹੁਤ ਘੱਟ ਹੈ। ਇਸ ਲਈ ਅਸੀਂ ਇਸ ਮਾਮਲੇ ਦਾ ਛੇਤੀ ਤੋਂ ਛੇਤੀ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।''ਜਾਨਸਨ ਕਾਊਂਟੀ ਸ਼ੇਰਿਫ ਦਾ ਦਫ਼ਤਰ ਅਤੇ ਮੈਂਸਫੀਲਡ ਪੁਲਸ ਵਿਭਾਗ ਸ਼ੇਰਿਨ ਮੈਥਿਊਜ ਦੀ ਤਲਾਸ਼ ਲਈ ਰਿਚਰਡਸਨ ਪੁਲਸ ਵਿਭਾਗ ਦੀ ਮਦਦ ਕਰ ਰਿਹਾ ਹੈ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਜਾਂਚ ਦੌਰਾਨ ਖੇਤਾਂ, ਤੰਗ ਖਾੜੀ ਅਤੇ ਜੰਗਲੀ ਖੇਤਰਾਂ ਸਮੇਤ ਕਈ ਅਜਿਹੇ ਸਥਾਨਾਂ ਉੱਤੇ ਤਲਾਸ਼ ਕੀਤੀ ਜਿੱਥੇ ਬੱਚੀ ਹੋ ਸਕਦੀ ਸੀ। ਇਸ ਤੋਂ ਬਾਅਦ ਤਲਾਸ਼ ਵਿਚ ਮਦਦ ਲਈ ਖੋਜੀ ਕੁੱਤਿਆਂ ਨੂੰ ਮੌਕੇ ਉੱਤੇ ਲਿਆਇਆ ਗਿਆ। ਸ਼ੇਰਿਨ ਦੀ ਤਲਾਸ਼ ਵਿਚ ਅਧਿਕਾਰੀਆਂ ਦੀ ਮਦਦ ਲਈ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਰਿਚਰਡਸਨ ਪੁਲਸ ਨੇ ਫੇਸਬੁਕ ਉੱਤੇ ਕਿਹਾ,''ਜਾਂਚਕਰਤਾ ਅੱਜ ਦੀਆਂ ਕੋਸ਼ਿਸ਼ਾਂ ਦੇ ਨਤੀਜਿਆਂ ਦਾ ਮੁਲਾਂਕਣ ਕਰਨਗੀਆਂ, ਜਦੋਂ ਕਿ ਜਾਂਚ ਜਾਰੀ ਹੈ।'' ਇਸ ਦੌਰਾਨ ਇਕ ਪਾਦਰੀ ਨੇ ਮੈਥਿਊਜ ਪਰਿਵਾਰ ਦੇ ਘਰ ਦੇ ਬਾਹਰ ਇਕ ਸਾਈਨ ਬੋਰਡ ਲਗਾਕੇ ਸ਼ੇਰਿਨ ਦੇ ਮਾਤਾ-ਪਿਤਾ ਨੂੰ ''ਸੱਚਾਈ ਦੱਸਣ'' ਲਈ ਕਿਹਾ ਹੈ। ਪੁਲਸ ਅਨੁਸਾਰ ਮੈਥਿਊਜ ਦੇ ਮਾਤਾ-ਪਿਤਾ ਜਾਂਚ ਵਿਚ ਸਹਿਯੋਗ ਨਹੀਂ ਕਰ ਰਹੇ ਹਨ। ਵਾਸਲੇ ਮੈਥਿਊਜ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਤੁਰੰਤ ਬਾਅਦ ਬਾਲ ਸੁਰੱਖਿਆ ਸੇਵਾ ਨੇ ਉਸ ਦੀ ਆਪਣੀ ਖੁਦ ਦੀ 4 ਸਾਲ ਦੀ ਧੀ ਨੂੰ ਆਪਣੀ ਹਿਫਾਜ਼ਤ ਵਿਚ ਲੈ ਲਿਆ ਸੀ।


Related News