ਟੈਕਸਾਸ ''ਚ ਤੂਫਾਨ ''ਇਮੇਲਡਾ'' ਦਾ ਕਹਿਰ, 2 ਲੋਕਾਂ ਦੀ ਮੌਤ
Friday, Sep 20, 2019 - 12:41 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਟੈਕਸਾਸ ਸ਼ਹਿਰ ਦੇ ਕਈ ਹਿੱਸਿਆਂ ਵਿਚ ਊਸ਼ਣਕਟੀਬੰਧੀ ਤੂਫਾਨ 'ਇਮੇਲਡਾ' ਨੇ ਵੀਰਵਾਰ ਨੂੰ ਤਬਾਹੀ ਮਚਾਈ। ਤੂਫਾਨ ਕਾਰਨ 2 ਲੋਕਾਂ ਦੀ ਮੌਤ ਹੋ ਗਈ। 19 ਸਾਲਾ ਇਕ ਵਿਅਕਤੀ ਦੀ ਪਾਣੀ ਵਿਚ ਡੁੱਬਣ ਅਤੇ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਦਕਿ ਦੂਜੇ ਵਿਅਕਤੀ ਦੀ ਮੌਤ ਪਾਣੀ ਵਿਚ ਗੱਡੀ ਚਲਾਉਣ ਦੀ ਕੋਸ਼ਿਸ਼ ਕਰਨ ਦੌਰਾਨ ਹੋਈ ਕਿਉਂਕਿ ਉੱਥੇ 8 ਫੁੱਟ ਤੱਕ ਪਾਣੀ ਜਮਾਂ ਹੋ ਚੁੱਕਾ ਸੀ। ਬਚਾਅ ਕਰਮੀਆਂ ਨੇ ਮੀਂਹ ਦੇ ਪਾਣੀ ਵਿਚ ਫਸੇ ਕਈ ਲੋਕਾਂ ਨੂੰ ਬਾਹਰ ਕੱਢਿਆ ਹੈ।
ਇਸ ਤੂਫਾਨ ਨੇ ਦੋ ਸਾਲ ਪਹਿਲਾਂ ਆਏ ਤੂਫਾਨ 'ਹਾਰਵੇ' ਦੀ ਯਾਦ ਦਿਵਾ ਦਿੱਤੀ। ਸ਼ਹਿਰ ਦੇ ਮੇਅਰ ਸਿਲਵੇਸਟਰ ਟਰਨਰ ਨੇ ਦੱਸਿਆ ਕਿ ਵੀਰਵਾਰ ਰਾਤ ਤੱਕ ਹਿਊਸਟਨ ਖੇਤਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਪਾਣੀ ਦਾ ਪੱਧਰ ਘੱਟ ਹੋਣਾ ਸ਼ੁਰੂ ਹੋ ਗਿਆ ਸੀ। ਹਿਊਸਟਨ ਦੇ ਪੁਲਸ ਪ੍ਰਮੁੱਖ ਆਰਟ ਐਕੇਵੇਡੋ ਨੇ ਦੱਸਿਆ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਹੜ੍ਹ ਵਿਚ ਫਸੀਆਂ ਗੱਡੀਆਂ ਨੂੰ ਬਾਹਰ ਕੱਢਣ ਲਈ ਰਾਤ ਵਿਚ ਕੰਮ ਕਰਨ ਦਾ ਫੈਸਲਾ ਕੀਤਾ ਸੀ।