ਪਿਟਸਬਰਗ ''ਚ ਕਰਵਾਈ ਗਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

Sunday, Nov 17, 2019 - 10:37 AM (IST)

ਪਿਟਸਬਰਗ ''ਚ ਕਰਵਾਈ ਗਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਇਕ ਹਵਾਬਾਜ਼ੀ ਕੰਪਨੀ ਦੇ ਸ਼ਿਕਾਗੋ ਤੋਂ ਵਾਸ਼ਿੰਗਟਨ ਜਾ ਰਹੇ ਜਹਾਜ਼ ਵਿਚ ਮਕੈਨੀਕਲ ਗੜਬੜੀ ਆਉਣ ਕਾਰਨ ਉਸ ਨੂੰ ਅੱਧੇ ਰਸਤੇ ਵਿਚ ਪਿਟਸਬਰਗ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਾਰਿਆ ਗਿਆ। ਹਵਾਬਾਜ਼ੀ ਕੰਪਨੀ ਨੇ ਦੱਸਿਆ ਕਿ ਉਡਾਣ ਨੰਬਰ 2244 ਸ਼ਨੀਵਾਰ ਸਵੇਰੇ ਲੱਗਭਗ 7:30 ਵਜੇ ਸ਼ਿਕਾਗੋ ਤੋਂ ਵਾਸ਼ਿੰਗਟਨ ਲਈ ਰਵਾਨਾ ਹੋਈ ਸੀ। ਉਸ ਵਿਚ ਚਾਲਕ ਦਲ ਦੇ 6 ਮੈਂਬਰ ਅਤੇ 72 ਯਾਤਰੀ ਸਵਾਰ ਸਨ। ਬੋਇੰਗ 737-800 ਨੂੰ ਸਵੇਰੇ 9:30 ਵਜੇ ਪਿਟਸਬਰਗ ਵਿਚ ਉਤਾਰਿਆ ਗਿਆ। 

ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਮਿਲੀ ਹੈ। ਇਸ ਨਾਲ ਪਿਟਸਬਰਗ ਵਿਚ ਹਵਾਈ ਆਵਾਜਾਈ ਵਿਚ ਕੋਈ ਰੁਕਾਵਟ ਪੈਦਾ ਨਹੀਂ ਹੋਈ। ਵਾਸ਼ਿੰਗਟਨ ਜਾਣ ਵਾਲੇ ਦੂਜੇ ਜਹਾਜ਼ ਵਿਚ ਸਾਰੇ ਯਾਤਰੀਆਂ ਦੀ ਦੁਬਾਰਾ ਬੁਕਿੰਗ ਕਰਵਾਈ ਗਈ। ਇਸ ਗੱਲ ਦੀ ਵਿਸਥਾਰ ਸਮੇਤ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਜਹਾਜ਼ ਵਿਚ ਕਿਹੜੀ ਮਕੈਨੀਕਲ ਗੜਬੜੀ ਹੋਈ ਸੀ।


author

Vandana

Content Editor

Related News