ਸਹਾਇਤਾ ਸੰਸਥਾ ਲਈ ਫੰਡ ਇਕੱਤਰਤਾ ''ਤੇ ਮਡਿਸਟੋ ਏਰੀਏ ਦੇ ਸਮੂਹ ਪੰਜਾਬੀਆਂ ਵੱਲੋਂ ਬੇਮਿਸਾਲ ਹੁੰਗਾਰਾ

Wednesday, Dec 07, 2022 - 11:54 PM (IST)

ਸਹਾਇਤਾ ਸੰਸਥਾ ਲਈ ਫੰਡ ਇਕੱਤਰਤਾ ''ਤੇ ਮਡਿਸਟੋ ਏਰੀਏ ਦੇ ਸਮੂਹ ਪੰਜਾਬੀਆਂ ਵੱਲੋਂ ਬੇਮਿਸਾਲ ਹੁੰਗਾਰਾ

ਮਡਿਸਟੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਮਡਿਸਟੋ ਦੇ ਨੇੜਲੇ ਸ਼ਹਿਰ ਰਿਪਨ ਦੇ ਕਮਿਊਨਿਟੀ ਸੈਂਟਰ ਵਿਖੇ ਮਡਿਸਟੋ ਸਹਾਇਤਾ ਟੀਮ ਦੇ ਉਦਮ ਸਦਕਾ ਇਕ ਵਿਸ਼ੇਸ਼ ਫੰਡ ਰੇਂਜਰ ਦਾ ਉਪਰਾਲਾ ਸਹਾਇਤਾ ਸੰਸਥਾ ਲਈ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪਹੁੰਚ ਕੇ ਆਪਣਾ ਦਸਵੰਧ ਕੱਢਿਆ ਅਤੇ ਹਜ਼ਾਰਾਂ ਡਾਲਰ ਇਕੱਠੇ ਕਰਕੇ ਸਹਾਇਤਾ ਸੰਸਥਾ ਦੀ ਝੋਲੀ ਪਾਏ। ਜ਼ਿਕਰਯੋਗ ਹੈ ਕਿ ਸਹਾਇਤਾ ਸੰਸਥਾ 2005 ਵਿੱਚ ਡਾ. ਹਰਕੇਸ਼ ਸਿੰਘ ਸੰਧੂ ਦੇ ਯਤਨਾਂ ਸਦਕਾ ਹੋਂਦ ਵਿੱਚ ਆਈ ਸੀ ਤੇ ਉਦੋਂ ਤੋਂ ਹੀ ਦੇਸ਼ਾਂ-ਵਿਦੇਸ਼ਾਂ ਵਿੱਚ ਲੋੜਵੰਦ ਲੋਕਾਂ ਅਤੇ ਬੱਚਿਆਂ ਦੀ ਪੜ੍ਹਾਈ ਲਈ ਉਪਰਾਲੇ ਕਰ ਰਹੀ ਹੈ।

ਇਹ ਵੀ ਪੜ੍ਹੋ : ਅਨਮੋਲ ਗਗਨ ਮਾਨ ਵੱਲੋਂ ਨਗਰ ਕੌਂਸਲ ਖਰੜ ਅਧੀਨ ਆਉਂਦੀਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹੁਣ ਦੇ ਹੁਕਮ

ਸਮਾਗਮ ਦੀ ਸ਼ੁਰੂਆਤ ਹਰਸਿਮਰਨ ਸੰਗਰਾਮ ਸਿੰਘ ਨੇ ਸਾਰਿਆਂ ਨੂੰ ਨਿੱਘੀ ਜੀ ਆਖਦਿਆਂ ਸਹਾਇਤਾ ਸੰਸਥਾ ਦੇ ਕੰਮਾਂ ਤੋਂ ਸੰਗਤ ਨੂੰ ਜਾਣੂ ਕਰਵਾਉਂਦਿਆਂ ਕੀਤੀ। ਸਪਾਂਸਰਾਂ ਨੇ ਇਸ ਮੌਕੇ ਸੰਸਥਾ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਵਚਨਬੱਧਤਾ ਪ੍ਰਗਟਾਈ। ਹਰਸਿਮਰਨ ਸੰਗਰਾਮ ਸਿੰਘ ਨੇ ਸੰਸਥਾ ਦੀਆਂ ਉਪਲਬਧੀਆਂ ਤੋਂ ਆਏ ਮਹਿਮਾਨਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਦਲਜੀਤ ਸਿੰਘ ਖਹਿਰਾ, ਅੰਮ੍ਰਿਤ ਧਾਲੀਵਾਲ ਤੇ ਰੂਬੀ ਵੜੈਚ ਦੀ ਜ਼ੁਬਾਨੀ ਗੂੰਗੇ-ਬਹਿਰੇ ਅਤੇ ਬੇਘਰੇ ਬੱਚੇ-ਬੱਚੀਆਂ ਦੀਆਂ ਦਰਦਨਾਕ ਕਹਾਣੀਆਂ ਸੁਣ ਕੇ ਹਰ ਅੱਖ ਨਮ ਹੋ ਗਈ। ਜਗਦੀਪ ਸਿੰਘ ਸਹੋਤਾ ਨੇ ਵੀਡੀਓ ਚਲਾ ਕੇ ਸਹਾਇਤਾ ਦੇ ਕੰਮਾਂ 'ਤੇ ਪੰਛੀ ਝਾਤ ਪਵਾਈ।

ਇਹ ਵੀ ਪੜ੍ਹੋ : ਸ੍ਰੀ ਪਟਨਾ ਸਾਹਿਬ ਵਿਖੇ ਚੱਲ ਰਹੀ ਹੁੱਲੜਬਾਜ਼ੀ ਸਬੰਧੀ ਜਥੇਦਾਰ ਹਰਪ੍ਰੀਤ ਸਿੰਘ ਨੇ ਬਿਹਾਰ ਸਰਕਾਰ ਨੂੰ ਕੀਤੀ ਇਹ ਤਾੜਨਾ

ਕਸ਼ਮੀਰ ਸਿੰਘ ਗਿੱਲ ਨੇ ਦੱਸਿਆ ਕਿ ਸਹਾਇਤਾ ਸੰਸਥਾ ਜਿਹੜੀ ਕਿ 2005 ਤੋਂ ਮਨੁੱਖਤਾ ਦੀ ਸੇਵਾ ਲਈ ਨਿਰਸਵਾਰਥ ਕਾਰਜ ਕਰਕੇ ਚਰਚਾ ਵਿੱਚ ਰਹੀ ਹੈ, ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦੀਨ-ਦੁਖੀਆਂ ਦੀ ਮਦਦ ਕਰਦੀ ਆ ਰਹੀ ਹੈ ਅਤੇ ਇਸ ਸ਼ੁੱਭ ਕਾਰਜ ਲਈ ਮਡਿਸਟੋ ਏਰੀਏ ਦੇ ਸਮੂਹ ਸਪਾਂਸਰ ਸੱਜਣਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਆਏ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਿੱਥੇ ਸੰਸਥਾ ਨੇ ਆਪਣੇ ਕੰਮਾਂ ਤੋਂ ਦਾਨੀ ਸੱਜਣਾਂ ਨੂੰ ਜਾਣੂ ਕਰਵਾਇਆ, ਉਥੇ  ਇਸ ਸਮਾਗਮ ਦੌਰਾਨ ਡੀਜੇ ਰੂਬੀ, ਰਾਇਲ ਡੀਕੋਰ ਅਤੇ ਅਮਰ ਇੰਡੀਆ ਕੋਜ਼ੀਨ ਤੇ ਬਿੰਕਟਹਾਲ ਫੇਅਰਫੀਲਡ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਕਰੀਬ 41701 ਡਾਲਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਕੱਠੇ ਹੋਏ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News