ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬ੍ਰਿਟੇਨ ''ਚ ਲੰਗਰ ਦਾ ਆਯੋਜਨ

11/08/2019 9:07:38 PM

ਲੰਡਨ - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬ੍ਰਿਟੇਨ ਦੀ ਇਕ ਯੂਨੀਵਰਸਿਟੀ ਅਗਲੇ ਹਫਤੇ ਆਪਣੀ ਇਮਾਰਤ 'ਚ ਲੰਗਰ ਦਾ ਆਯੋਜਨ ਕਰੇਗੀ। ਬਰਮਿੰਘਮ ਸਿਟੀ ਯੂਨੀਵਰਸਿਟੀ 'ਚ ਇਹ ਸਾਲਾਨਾ ਆਯੋਜਨ ਆਮ ਤੌਰ 'ਤੇ ਫਰਵਰੀ ਅਤੇ ਮਾਰਚ ਮਹੀਨੇ 'ਚ ਹੁੰਦਾ ਹੈ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਨੂੰ ਅਗਲੇ ਹਫਤੇ ਮੰਗਲਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਬਰਮਿੰਘਮ ਸਿਟੀ ਯੂਨੀਵਰਸਿਟੀ ਵਿਦਿਆਰਥੀ ਸੰਘ ਦੀ ਸਿੱਖ ਸੋਸਾਇਟੀ ਦੀ ਪ੍ਰਮੁੱਖ ਕਰਨਜੀਤ ਕੌਰ ਨੇ ਆਖਿਆ ਕਿ ਇਹ ਪ੍ਰੋਗਰਾਮ ਸਾਰੇ ਲੋਕਾਂ ਲਈ ਹੈ ਫਿਰ ਭਾਂਵੇ ਉਹ ਕਿਸੇ ਵੀ ਰੰਗ ਦੇ, ਕਿਸੇ ਵੀ ਧਰਮ ਦੇ ਹੋਣ। ਇਹ ਇਕ ਅਦਭੁਤ ਮੌਕਾ ਹੈ ਕਿਉਂਕਿ ਅਸੀਂ ਇਸ ਦੇ ਜ਼ਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨੁੱਖਤਾ ਅਤੇ ਦੂਜਿਆਂ ਦੀ ਸੇਵਾ ਦੇ ਸੰਦੇਸ਼ ਦਾ ਪ੍ਰਚਾਰ ਪ੍ਰਸਾਰ ਕਰਾਂਗੇ।

ਕੌਰ ਨੇ ਆਖਿਆ ਕਿ ਅਸੀਂ ਇਸ ਸਾਲ ਇਸ ਪੁਰਬ ਨੂੰ ਕਾਫੀ ਪਹਿਲਾਂ ਮਨਾ ਰਹੇ ਹਾਂ ਕਿਉਂਕਿ ਜੋ ਤਰੀਕ ਅਸੀਂ ਸੁਣੀ ਹੈ ਉਹ ਸਿੱਖਾਂ ਲਈ ਬੇਹੱਦ ਖਾਸ ਹੈ। ਇਹ ਉਹ ਦਿਨ ਹੈ ਜਦ ਸਾਡੇ ਪਹਿਲੇ ਗੁਰੂ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਸੀ ਅਤੇ ਉਸੇ ਦਿਨ ਸਾਡੇ ਧਰਮ ਦੀ ਸ਼ੁਰੂਆਤ ਹੋਈ। ਇਹ ਪ੍ਰੋਗਰਾਮ ਬਰਮਿੰਘਮ ਸਿਟੀ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਸਿੱਖ ਸੋਸਾਇਟੀ ਦੇ ਮੈਂਬਰ ਅਤੇ ਸਿੱਖ ਵਿਦਿਆਰਥੀਆਂ ਦਾ ਬ੍ਰਿਟਿਸ਼ ਸੰਗਠਨ ਮਿਲ ਕੇ ਕਰਾ ਰਿਹਾ ਹੈ। ਲੰਗਰ ਦਾ ਪ੍ਰੋਗਰਾਮ ਅਗਲੇ ਮੰਗਲਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋ ਕੇ ਦੁਪਹਿਰ 3:30 ਵਜੇ ਤੱਕ ਚੱਲੇਗਾ। ਯੂਨੀਵਰਸਿਟੀ ਨੇ ਇਕ ਬਿਆਨ ਜਾਰੀ ਕਰਕੇ ਆਖਿਆ ਕਿ ਲੰਗਰ ਸਿੱਖ ਧਰਮ ਦਾ ਇਕ ਅਹਿਮ ਹਿੱਸਾ ਹੈ ਜਿਥੇ ਸ਼ਿਰਕਤ ਕਰਨ ਵਾਲੇ ਨੂੰ ਭੋਜਨ ਪ੍ਰਦਾਨ ਕੀਤਾ ਜਾਂਦਾ ਹੈ। 2016 'ਚ ਇਸ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਬਰਮਿੰਘਮ ਸਿਟੀ ਯੂਨੀਵਰਸਿਟੀ ਵੱਲੋਂ ਲਾਏ ਲੰਗਰ 'ਚ ਹਜ਼ਾਰਾਂ ਲੋਕ ਆ ਚੁੱਕੇ ਹਨ। ਬਰਮਿੰਘਮ ਸਿਟੀ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਸਿੱਖ ਸੋਸਾਇਟੀ ਦੇ ਉਪ ਪ੍ਰਧਾਨ ਸੁਖਬੀਰ ਸਿੰਘ ਨੇ ਆਖਿਆ ਕਿ ਲੰਗਰ ਦੇ ਆਯੋਜਨ ਦਾ ਮਕਸਦ ਏਕਤਾ ਅਤੇ ਸਮਾਨਤਾ ਨੂੰ ਵਧਾਉਣਾ ਹੈ ਭਾਂਵੇ ਉਹ ਕਿਸੇ ਵੀ ਨਸਲ ਜਾਂ ਧਰਮ ਦਾ ਹੋਵੇ।


Khushdeep Jassi

Content Editor

Related News