ਵਿਗਿਆਨੀਆਂ ਦਾ ਦਾਅਵਾ, ਕੋਰੋਨਾਵਾਇਰਸ ਦੇ ਇਲਾਜ ਦੀ ਦਿਸ਼ਾ 'ਚ ਵੱਡੀ ਸਫਲਤਾ

02/21/2020 10:11:36 AM

ਵਾਸ਼ਿੰਗਟਨ (ਬਿਊਰੋ): ਚੀਨ ਵਿਚ ਫੈਲੇ ਜਾਨਲੇਵਾ ਕੋਰੋਨਾਵਾਇਰਸ ਦੇ ਕਾਰਨ ਹੁਣ ਤੱਕ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੈਂਕੜੇ ਲੋਕ ਇਸ ਵਾਇਰਸ ਦੀ ਚਪੇਟ ਵਿਚ ਹਨ।ਹੁਣ ਇਸ ਵਾਇਰਸ ਦੇ ਇਲਾਜ ਨੂੰ ਲੈ ਕੇ ਵਿਗਿਆਨੀਆਂ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਜਾਣਕਾਰੀ ਮੁਤਾਬਕ ਅਮਰੀਕਾ ਦੇ ਵਿਗਿਆਨੀਆਂ ਨੇ ਪਹਿਲਾ 3ਡੀ ਐਟਾਮਿਕ ਸਕੇਲ ਮੈਪ ਤਿਆਰ ਕਰ ਲਿਆ ਹੈ। ਯੂਨੀਵਰਸਿਟੀ ਆਫ ਟੈਕਸਾਸ ਅਤੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਵਿਗਿਆਨੀਆਂ ਨੇ ਚੀਨ ਦੇ ਸ਼ੋਧ ਕਰਤਾਵਾਂ ਵੱਲੋਂ ਉਪਲਬਧ ਕਰਵਾਏ ਗਏ ਵਾਇਰਸ ਦੇ ਜੈਨੇਟਿਕ ਕੋਡ ਦੀ ਮਦਦ ਨਾਲ ਇਹ ਸਫਲਤਾ ਹਾਸਲ ਕੀਤੀ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਵਿਗਿਆਨੀਆਂ ਨੂੰ ਇਹ ਵੱਡੀ ਸਫਲਤਾ ਹੱਥ ਲੱਗੀ ਹੈ। ਇਸ ਦੇ ਜ਼ਰੀਏ ਕੋਰੋਨਾਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਟੀਕਾ ਤਿਆਰ ਕੀਤਾ ਜਾ ਸਕਦਾ ਹੈ। ਇੱਥੇ ਦੱਸ ਦਈਏ ਕਿ ਵਾਇਰਸ ਦੇ ਕਾਰਨ ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਭਰ ਵਿਚ ਮੈਡੀਕਲ ਐਮਰਜੈਂਸੀ ਐਲਾਨੀ ਹੋਈ ਹੈ। ਇੱਥੇ ਦੱਸਣਯੋਗ ਹੈ ਕਿ ਫਿਲਹਾਲ ਕੋਰੋਨਾਵਾਇਰਸ ਦਾ ਹੁਣ ਤੱਕ ਕੋਈ ਇਲਾਜ ਨਹੀਂ ਹੈ ਅਤੇ ਨਾ ਹੀ ਇਸ ਤੋਂ ਬਚਣ ਦਾ ਕੋਈ ਟੀਕਾ ਹੈ। 

ਆਸਟਿਨ ਸਥਿਤ ਯੂਨੀਵਰਸਿਟੀ ਆਫ ਟੈਕਸਸ ਦੀ ਅਗਵਾਈ ਵਿਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਮੈਪਿੰਗ ਕੀਤੀ ਗਈ, ਜਿਸ ਨੂੰ 'ਸਪਾਈਕ ਪ੍ਰੋਟੀਨ' ਦਾ ਨਾਮ ਦਿੱਤਾ ਗਿਆ ਹੈ। ਇਹ ਟੀਮ ਕਾਫੀ ਸਮੇਂ ਤੋਂ ਕੋਰੋਨਾਵਾਇਰਸ 'ਤੇ ਸ਼ੋਧ ਕਰ ਰਹੀ ਸੀ। ਉਸ ਦਾ ਕਹਿਣਾ ਹੈਕਿ ਇਹ ਟੀਕਾ ਵਾਇਰਸ ਦੇ ਇਲਾਜ ਅਤੇ ਐਂਟੀਵਾਇਰਲ ਦਵਾਈ ਬਣਾਉਣ ਦੀ ਦਿਸ਼ਾ ਵਿਚ ਇਹ ਇਕ ਵੱਡੀ ਸਫਲਤਾ ਸਾਬਤ ਹੋ ਸਕਦਾ ਹੈ।ਮੈਕਲੇਲਨ ਨੇ ਦੱਸਿਆ ਕਿ ਜਿਵੇਂ ਹੀ ਸਾਨੂੰ ਪਤਾ ਚੱਲਿਆ ਕਿ ਇਹ ਕੋਰੋਨਾਵਾਇਰਸ ਹੈ ਅਸੀਂ ਸੋਚਿਆ ਕਿ ਜਲਦੀ ਹੀ ਇਸ ਦਿਸ਼ਾ ਵਿਚ ਕੰਮ ਕਰਨ ਦੀ ਲੋੜ ਹੈ ਕਿਉਂਕਿ ਅਸੀਂ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਤਬਦੀਲੀਆਂ ਦੇਖ ਚੁੱਕੇ ਹਾਂ। 

ਅਮਰੀਕੀ ਵਿਗਿਆਨੀਆਂ ਦਾ ਦਾਅਵਾ ਹੈ ਕਿ ਅਸੀਂ ਵਾਇਰਸ ਦੇ ਜੈਨੇਟਿਕ ਕੋਡ ਦਾ ਅਧਿਐਨ ਕਰ ਰਹੇ ਹਾਂ। ਇਸ ਦੇ ਬਾਅਦ ਸਟੇਬਲਾਈਜ਼ਰ ਸੈਂਪਲ ਬਣਾਇਆ ਜਾਵੇਗਾ। ਇਸ ਨੂੰ ਸਪਾਈਕ ਪ੍ਰੋਟੀਨ ਕਹਿੰਦੇ ਹਨ। ਟੀਮ ਨੇ ਕਟਿੰਗ ਏਜ ਤਕਨੀਕ ਨਾਲ ਸਪਾਈਕ ਪ੍ਰੋਟੀਨ ਦੀ ਇਮੇਜ ਤਿਆਰ ਕੀਤੀ ਹੈ, ਜਿਸ ਦੇ ਬਾਅਦ ਇਸ ਦਾ ਨਤੀਜਾ ਸਾਈਂਸ ਜਨਰਲ ਵਿਚ ਪ੍ਰਕਾਸ਼ਿਤ ਕਰਵਾਇਆ ਜਾਵੇਗਾ।ਵਿਗਿਆਨੀ ਇਸ ਐਟਾਮਿਕ ਮੈਪ ਨੂੰ ਦੁਨੀਆ ਭਰ ਦੇ ਵਿਗਿਆਨੀਆਂ ਦੇ ਨਾਲ ਸਾਂਝਾ ਕਰਦਿਆਂ ਸ਼ੋਧ ਦੀ ਦਿਸ਼ਾ ਵਿਚ ਯਤਨਸ਼ੀਲ ਹਨ। ਆਸ ਹੈ ਕਿ ਇਸ ਦੀ ਮਦਦ ਨਾਲ ਇਮਿਊਨ ਸਿਸਟਮ ਨੂੰ ਵਾਇਰਸ ਨਾਲ ਲੜਨ ਲਈ ਤਿਆਰ ਕਰਨਾ ਸੰਭਵ ਹੋ ਸਕਦਾ ਹੈ।
  


Vandana

Content Editor

Related News