ਅਮਰੀਕੀ ਕੈਦੀ ਦਾ ਦਾਅਵਾ: ਰਿਹਾਅ ਕਰ ਦਿਓ, 3 ਮਹੀਨੇ ''ਚ ਬਣਾਵਾਂਗਾ ਕੋਵਿਡ-19 ਦੀ ਦਵਾਈ

04/15/2020 6:07:52 PM

ਵਾਸ਼ਿੰਗਟਨ (ਬਿਊਰੋ): ਗਲੋਬਲ ਮਹਾਮਾਰੀ ਬਣ ਚੁੱਕੇ ਕੋਵਿਡ-19 ਦਾ ਇਲਾਜ ਲੱਭਣ ਲਈ ਦੁਨੀਆ ਭਰ ਦੇ ਵਿਗਿਆਨੀ ਦਿਨ-ਰਾਤ ਰਿਸਰਚ ਕਰਨ ਵਿਚ ਲੱਗੇ ਹੋਏ ਹਨ। ਫਿਲਹਾਲ ਹਾਲੇ ਤੱਕ ਹੁਣ ਤੱਕ ਕੋਈ ਦਵਾਈ ਜਾਂ ਟੀਕਾ ਨਹੀਂ ਲੱਭਿਆ ਜਾ ਸਕਿਆ ਹੈ।ਇਸ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਹੋ ਚੁੱਕੇ ਹਨ। ਇਸ ਵਿਚ ਅਮਰੀਕਾ ਦੀ ਜੇਲ ਵਿਚ ਬੰਦ ਵਿਚ ਇਕ ਕੈਦੀ ਨੇ ਦਾਅਵਾ ਕੀਤਾ ਹੈ ਕਿ ਉਹ ਇਕਲੌਤਾ ਸ਼ਖਸ ਹੈ ਜੋ ਇਸ ਵਾਇਰਸ ਦੇ ਖਾਤਮੇ ਦੀ ਦਵਾਈ ਬਣਾ ਸਕਦਾ ਹੈ।

ਇਸ ਸ਼ਖਸ ਦਾ ਨਾਮ ਮਾਰਟੀਨ ਸ਼ਕਰੇਲੀ ਹੈ ਅਤੇ ਉਹ ਇਕ ਫਾਰਮਾਸੂਟੀਕਲ ਕੰਪਨੀ ਦਾ ਕਾਰਜਕਾਰੀ ਅਧਿਕਾਰੀ ਰਹਿ ਚੁੱਕਾ ਹੈ। ਉਸ ਨੂੰ ਧੋਖਾਧੜੀ ਦੇ ਇਕ ਮਾਮਲੇ ਵਿਚ 7 ਸਾਲ ਜੇਲ ਦੀ ਸਜ਼ਾ ਹੋਈ ਹੈ। ਮਾਰਟੀਨ ਦਾ ਕਹਿਣਾ ਹੈ,''ਉਸ ਨੂੰ ਅਣੂ ਸੰਯੋਜਨ, ਪ੍ਰੀਕਲੀਨਿਕਲ ਟ੍ਰਾਇਲ ਅਤੇ ਡਾਇਗਨੋਸਟਿਕ ਟੈਸਟ ਦਾ ਲੰਬਾ ਅਨੁਭਵ ਹੈ। ਮੈਨੂੰ ਜੇਲ ਵਿਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਜੋ ਮੈਂ ਦੁਨੀਆ ਦਾ ਕਲਿਆਣ ਕਰ ਸਕਾਂ।'' ਮਾਰਟੀਨ ਨੇ ਸਿਰਫ 3 ਮਹੀਨੇ ਦੀ ਛੋਟ ਮੰਗੀ ਹੈ। ਮਾਰਟੀਨ ਦਾ ਦਾਅਵਾ ਹੈ ਕਿ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਹੁਣ ਤੱਕ 8 ਮੌਜੂਦਾ ਦਵਾਈਆਂ ਦੀ ਖੋਜ ਕੀਤੀ ਹੈ ਜੋ ਕੋਰੋਨਾ ਨੂੰ ਹਰਾ ਸਕਦੀਆਂ ਹਨ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਾਰਨ ਸਾਊਦੀ 'ਚ ਰਮਜ਼ਾਨ ਮਹੀਨੇ ਬੰਦ ਰਹਿਣਗੀਆਂ ਮਸਜਿਦਾਂ

ਅਮਰੀਕਾ 'ਚ ਇਨਫੈਕਟਿਡਾਂ ਦੀ ਗਿਣਤੀ 6 ਲੱਖ ਦੇ ਪਾਰ
ਅਮਰੀਕਾ ਵਿਚ ਭਿਆਨਕ ਰੂਪ ਲੈ ਚੁੱਕੇ ਕੋਵਿਡ-19 ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 6 ਲੱਖ ਦੇ ਪਾਰ ਹੋ ਚੁੱਕੀ ਹੈ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਦੇਸ਼ ਵਿਚ ਹੁਣ ਤੱਕ 6.03 ਲੱਖ ਲੋਕ ਕੋਰੋਨਾ ਨਾਲ ਇਨਫੈਕਟਿਡ ਹੋਏ ਹਨ ਅਤੇ 25,575 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਯਾਰਕ ਇਸ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇੱਥੇ ਹੁਣ ਤੱਕ 2.03 ਲੱਖ ਲੋਕ ਕੋਰੋਨਾ ਨਾਲ ਇਨਫੈਕਟਿਡ ਹੋਏ ਹਨ ਅਤੇ 10,834 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਇਲਾਵਾ ਨਿਊ ਜਰਸੀ ਵਿਚ 68,824 ਲੋਕ ਪ੍ਰਭਾਵਿਤ ਹੋਏ ਹਨ ਅਤੇ 2805 ਲੋਕਾਂ ਦੀ ਮੌਤ ਹੋਈ ਹੈ। ਮੈਸਾਚੁਸੇਟਸ, ਮਿਸ਼ੀਗਨ, ਪੈੱਨਸਿਲਵੇਨੀਆ, ਕੈਲੀਫੋਰਨੀਆ, ਇਲੀਨੋਇਸ ਅਤੇ ਲੁਇਸਯਾਨਾ ਵਿਚ ਵੀ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ 2 ਲੱਖ ਤੋਂ ਵਧੇਰੇ ਹੈ।


Vandana

Content Editor

Related News