ਅਮਰੀਕਾ : ਹਵਾ ''ਚ ਟਕਰਾਏ ਦੋ ਜਹਾਜ਼,ਕੋਈ ਜ਼ਖਮੀ ਨਹੀਂ

05/13/2021 10:14:43 AM

ਡੇਨਵਰ (ਭਾਸ਼ਾ): ਅਮਰੀਕਾ ਦੇ ਡੇਨਵਰ ਸ਼ਹਿਰ ਨੇੜੇ ਦੋ ਛੋਟੇ ਜਹਾਜ਼ਾਂ ਦੀ ਹਵਾ ਵਿਚ ਹੀ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਜਹਾਜ਼ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਜਦਕਿ ਦੂਜੇ ਜਹਾਜ਼ ਦੇ ਪਾਇਲਟ ਨੂੰ ਸੁਰੱਖਿਅਤ ਹੇਠਾਂ ਉਤਰਨ ਲਈ ਪੈਰਾਸ਼ੂਟ ਦੀ ਵਰਤੋਂ ਕਰਨੀ ਪਈ। ਚੰਗ ਗੱਲ ਇਹ ਰਹੀ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ।

PunjabKesari

ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਅਤੇ ਦੱਖਣੀ ਮੈਟਰੋ ਦਮਕਲ ਬਚਾਅ ਸੇਵਾ ਦੇ ਮੁਤਾਬਕ, ਦੋਵੇਂ ਜਹਾਜ਼ ਬੁੱਧਵਾਰ ਨੂੰ ਡੇਨਵਰ ਉਪਨਗਰ ਵਿਚ ਇਕ ਛੋਟੇ ਖੇਤਰੀ ਹਵਾਈ ਅੱਡੇ 'ਤੇ ਉਤਰਨ ਦੀ ਤਿਆਰੀ ਕਰ ਰਹੇ ਸਨ ਜਦੋਂ ਉਹਨਾਂ ਦੀ ਟੱਕਰ ਹੋ ਗਈ। ਏਰਾਪਾਹੋਏ ਕਾਊਂਟੀ ਵਿਚ ਸ਼ੇਰਿਫ ਦੇ ਸਹਾਇਕ ਜੌਨ ਬਾਰਟਮੈਨ ਨੇ ਕਿਹਾ,''ਜਹਾਜ਼ ਵਿਚ ਸਵਾਰ ਸਾਰੇ ਲੋਕ ਠੀਕ ਹਨ। ਮੈਂ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ। ਇਹ ਅਵਿਸ਼ਵਾਯੋਗ ਸੀ।

ਪੜ੍ਹੋ ਇਹ ਅਹਿਮ ਖਬਰ -ਭਾਰਤੀ-ਅਮਰੀਕੀ ਸਾਂਸਦ ਨੇ ਭਾਰਤ 'ਚ ਕੋਵਿਡ-19 ਸੰਕਟ 'ਤੇ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ

ਏਅਰਚਾਈਲਡ ਮੈਟਰੋਪਾਲੀਟਨ ਜਹਾਜ਼ ਵਿਚ ਸਿਰਫ ਪਾਇਲਟ ਹੀ ਸਵਾਰ ਸੀ ਅਤੇ ਜਹਾਜ਼ ਨੂੰ ਭਾਰੀ ਨੁਕਸਾਨ ਪਹੁੰਚਣ ਦੇ ਬਾਵਜੂਦ ਉਹ ਸੁਰੱਖਿਅਤ ਉਤਰ ਗਿਆ। ਦੂਜੇ ਜਹਾਜ਼ ਸਿਰਸ ਐੱਸ.ਆਰ.22 ਵਿਚ ਪਾਇਲਟ ਅਤੇ ਇਕ ਯਾਤਰੀ ਸੀ ਅਤੇ ਉਹਨਾਂ ਨੇ ਹੇਠਾਂ ਉਤਰਨ ਲਈ ਪੈਰਾਸ਼ੂਟ ਦੀ ਵਰਤੋਂ ਕੀਤੀ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਨੇ ਟਵੀਟਕੀਤਾ ਕਿ ਉਹ ਘਟਨਾ ਦੀ ਜਾਂਚ ਲਈ ਦਲ ਭੇਜ ਰਿਹਾ ਹੈ।


Vandana

Content Editor

Related News