ਅਮਰੀਕੀ ਸਾਂਸਦਾਂ ਨੇ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਕੀਤੀ ਤਾਰੀਫ

02/02/2020 11:45:19 AM

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸਾਂਸਦਾਂ ਨੇ ਇੱਥੇ ਯੂ.ਐੱਸ. ਕੈਪੀਟੋਲ ਵਿਖੇ ਆਯੋਜਿਤ ਇਕ ਪ੍ਰੋਗਰਾਮ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਦੇ ਲਈ ਉਹਨਾਂ ਦੀ ਤਾਰੀਫ ਕੀਤੀ। ਭਾਰੀਤ ਅਮਰੀਕੀ ਸਾਂਸਦ ਰੋ ਖੰਨਾ ਨੇ ਕਿਹਾ,''ਇਤਿਹਾਸ ਉਸ ਸਮੇਂ ਲਿਖਿਆ ਗਿਆ ਜਦੋਂ ਦਲੀਪ ਸਿੰਘ ਅਮਰੀਕੀ ਕਾਂਗਰਸ ਵਿਚ ਚੁਣੇ ਜਾਣ ਵਾਲੇ ਪਹਿਲੇ ਏਸ਼ੀਆਈ ਵਿਅਕਤੀ ਬਣੇ।'' ਉੱਥੇ ਸਾਂਸਦ ਜਿਮ ਕੋਸਟਾ ਨੇ ਕਿਹਾ,''ਸਿੱਖਾਂ ਨੇ ਮੇਰੇ ਜ਼ਿਲੇ ਅਤੇ ਅਮਰੀਕਾ ਦੀ ਖੁਸ਼ਹਾਲੀ ਨੂੰ ਵਧਾਇਆ ਹੈ।'' 

ਇਸ ਪ੍ਰੋਗਰਾਮ ਦਾ ਆਯੋਜਨ 'ਸਿੱਖ ਕੌਂਸਲ ਆਨ ਰਿਲੀਜ਼ਨ ਐਂਡ ਐਜੁਕੇਸ਼ਨ' ਨੇ ਸਿੱਖਾਂ ਦੇ ਪਹਿਲੇ ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕੀਤਾ। ਇਸ ਮੌਕੇ 'ਤੇ ਇਕ ਕਿਤਾਬ ਵੀ ਰਿਲੀਜ਼ ਕੀਤੀ ਗਈ ਜਿਸ ਵਿਚ 50 ਸਿੱਖਾਂ ਦੇ ਯੋਗਦਾਨ ਦਾ ਜ਼ਿਕਰ ਹੈ। ਇਸ ਕਿਤਾਬ ਨੂੰ ਪੰਜਾਬੀ ਯੂਨੀਵਰਸਿਟੀ ਦੇ ਪ੍ਰਭਲੀਨ ਸਿੰਘ ਨੇ ਲਿਖਿਆ ਹੈ। ਮਹਿਲਾ ਸਾਂਸਦ ਕਾਰੋਲਿਨ ਮਾਲੋਨੀ ਨੇ ਕਿਹਾ,''ਅਸੀਂ ਤੁਹਾਡੇ ਅਧਿਕਾਰਾਂ ਅਤੇ ਮੁੱਦਿਆਂ ਨੂੰ ਚੁੱਕਣ ਲਈ ਹਮੇਸ਼ਾ ਤਿਆਰ ਹਾਂ।''


Vandana

Content Editor

Related News