2016 ''ਚ ਅਮਰੀਕਾ ''ਚ ਹਰ ਚੌਥਾ ਪ੍ਰਵਾਸੀ ਭਾਰਤੀ ਸੀ : ਰਿਪੋਰਟ

09/18/2019 10:12:54 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਹਾਲ ਹੀ ਵਿਚ ਜਾਰੀ ਇਕ ਰਿਪੋਰਟ ਮੁਤਾਬਕ 2016 ਵਿਚ ਉੱਥੇ ਰਹਿ ਰਿਹਾ ਹਰ ਚੌਥਾ ਪ੍ਰਵਾਸੀ ਭਾਰਤੀ ਸੀ। ਇਹ ਵੀ ਦੱਸਿਆ ਗਿਆ ਕਿ ਉਸੇ ਸਾਲ ਉੱਥੇ ਰਹਿ ਰਹੇ ਕਰੀਬ 60 ਫੀਸਦੀ ਪ੍ਰਵਾਸੀ ਏਸ਼ੀਆਈ ਦੇਸ਼ਾਂ ਦੇ ਨਾਗਰਿਕ ਸਨ, ਜਿਨ੍ਹਾਂ ਵਿਚ 15 ਫੀਸਦੀ ਚੀਨ ਤੋਂ ਸਨ। ਗ੍ਰਹਿ ਸੁਰੱਖਿਆ ਮੰਤਰਾਲੇ ਵੱਲੋਂ ਤਿਆਰ ਇਸ ਰਿਪੋਰਟ ਵਿਚ ਦੱਸਿਆ ਗਿਆ ਕਿ 2016 ਵਿਚ ਇੱਥੇ ਪ੍ਰਵਾਸੀਆਂ ਦੀ ਗਿਣਤੀ ਕਰੀਬ 23 ਲੱਖ ਸੀ ਜਿਨ੍ਹਾਂ ਵਿਚ ਮੁੱਖ ਰੂਪ ਨਾਲ ਕਾਮੇ, ਵਿਦਿਆਰਥੀ, ਐਕਸਚੇਂਜ ਵਿਜ਼ੀਟਰ, ਡਿਪਲੋਮੈਟ ਅਤੇ ਹੋਰ ਪ੍ਰਤੀਨਿਧੀ ਸ਼ਾਮਲ ਸਨ। ਇਹ ਗਿਣਤੀ 2015 ਦੀ ਤੁਲਨਾ ਵਿਚ 15 ਫੀਸਦੀ ਜ਼ਿਆਦਾ ਸੀ। ਉਸੇ ਸਾਲ ਪ੍ਰਵਾਸੀਆਂ ਦੀ ਗਿਣਤੀ 20 ਲੱਖ ਸੀ।

ਸੱਭਿਆਚਾਰਕ ਕੂਟਨੀਤੀ ਨੂੰ ਵਧਾਵਾ ਦੇਣ ਲਈ ਰੱਖੇ ਗਏ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਵਾਲਿਆਂ ਨੂੰ ਐਕਸਚੇਂਜ ਵਿਜ਼ੀਟਰ ਕਿਹਾ ਜਾਂਦਾ ਹੈ। ਰਿਪੋਰਟ ਵਿਚ ਦੱਸਿਆ ਗਿਆ ਕਿ 2016 ਵਿਚ ਅਮਰੀਕਾ ਵਿਚ ਪ੍ਰਵਾਸੀ ਭਾਰਤੀਆਂ ਦੀ ਗਿਣਤੀ 5,80,000 ਸੀ। ਇਨ੍ਹਾਂ ਵਿਚੋਂ 4,40,000 ਅਸਥਾਈ ਕਾਮੇ ਸਨ ਜਿਨ੍ਹਾਂ ਵਿਚ ਐੱਚ-1ਬੀ ਵੀਜ਼ਾ ਧਾਰਕ ਵੀ ਸ਼ਾਮਲ ਸਨ। ਬਾਕੀ 1,40,000 ਵਿਦਿਆਰਥੀ ਸਨ। ਉੱਥੇ ਇਸ ਮਾਮਲੇ ਵਿਚ ਦੂਜੇ ਨੰਬਰ 'ਤੇ ਚੀਨ ਭਾਰਤ ਤੋਂ ਕਾਫੀ ਪਿੱਛੇ ਸੀ, ਜਿੱਥੋਂ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 3,40,000 ਸੀ। 

ਇਸ ਰਿਪੋਰਟ ਮੁਤਾਬਕ 75 ਫੀਸਦੀ ਭਾਰਤੀ ਪ੍ਰਵਾਸੀਆਂ ਨੂੰ ਅਸਥਾਈ ਕਾਮਿਆਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਜਦਕਿ 75 ਫੀਸਦੀ ਚੀਨੀ ਨਾਗਰਿਕਾਂ ਨੂੰ ਵਿਦਿਆਰਥੀਆਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ। ਇਸ ਦੇ ਇਲਾਵਾ ਐਕਸਚੇਂਜ ਵਿਜ਼ੀਟਰ ਦੇ ਮਾਮਲੇ ਵਿਚ ਭਾਰਤ ਦੇ 4 ਫੀਸਦੀ ਦੀ ਤੁਲਨਾ ਵਿਚ ਚੀਨ ਦੀ ਹਿੱਸੇਦਾਰੀ ਜ਼ਿਆਦਾ ਸੀ ਅਤੇ ਕੁਲ ਐਕਸਚੇਂਜ ਵਿਜ਼ੀਟਰ ਵਿਚ ਉੱਥੋਂ 15 ਫੀਸਦੀ ਲੋਕ ਸਨ। ਭਾਰਤ ਅਤੇ ਚੀਨ ਦੇ ਬਾਅਦ ਮੈਕਸੀਕੋ, ਕੈਨੇਡਾ, ਦੱਖਣੀ ਕੋਰੀਆ, ਜਾਪਾਨ ਅਤੇ ਸਾਊਦੀ ਅਰਬ ਦਾ ਨੰਬਰ ਆਉਂਦਾ ਹੈ। ਵਿੱਤੀ ਸਾਲ 2018 ਲਈ ਆਈ ਸੀ.ਆਰ.ਐੱਸ. ਦੀ ਹਾਲ ਹੀ ਦੀ ਰਿਪੋਰਟ ਮੁਤਾਬਕ ਵਿਦੇਸ਼ ਮੰਤਰਾਲੇ ਦੂਤਾਵਾਸ ਅਧਿਕਾਰੀਆਂ ਨੇ 90 ਲੱਖ ਪ੍ਰਵਾਸੀ ਵੀਜ਼ਾ ਜਾਰੀ ਕੀਤੇ ਜੋ 2015 ਦੇ 1.09 ਕਰੋੜ ਤੋਂ ਕਾਫੀ ਘੱਟ ਹਨ।


Vandana

Content Editor

Related News