ਅਮਰੀਕਾ ਨੇ ਕਿਊਬਾ ਦੇ ਰੱਖਿਆ ਪ੍ਰਮੁੱਖ ''ਤੇ ਲਗਾਈ ਪਾਬੰਦੀ

Friday, Jan 03, 2020 - 12:56 PM (IST)

ਅਮਰੀਕਾ ਨੇ ਕਿਊਬਾ ਦੇ ਰੱਖਿਆ ਪ੍ਰਮੁੱਖ ''ਤੇ ਲਗਾਈ ਪਾਬੰਦੀ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਊਬਾ ਦੇ ਰੱਖਿਆ ਪ੍ਰਮੁੱਖ ਦੇ ਅਮਰੀਕਾ ਵਿਚ ਦਾਖਲ ਹੋਣ 'ਤੇ ਪਾਬੰਦੀ ਲਗਾਈ। ਮੰਤਰਾਲੇ ਦਾ ਕਹਿਣਾ ਹੈ ਕਿ ਜਨਰਲ ਲਿਯੋਪੋਲਡੋ ਸਿੰਟਰਾ ਫ੍ਰਿਯਾਸ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਸ਼ਾਸਨ ਦਾ ਸਮਰਥਨ ਕਰ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਰੈਵੋਲੂਸ਼ਨਰੀ ਆਰਮਡ ਫੋਰਸਿਜ ਆਫ ਕਿਊਬਾ (ਐੱਮ.ਆਈ.ਐੱਨ.ਐੱਫ.ਏ.ਆਰ.) ਦੇ ਪ੍ਰਮੁੱਖ ਜਨਰਲ ਲਿਯੋਪੋਲਡੋ ਸਿੰਟਰਾ ਫ੍ਰਿਯਾਸ ਮਾਦੁਰੋ ਦੀ ਖੱਬੇ ਪੱਖੀ ਸਰਕਾਰ ਨੂੰ ਗਦੀਓਂ ਲਾਹੇ ਜਾਣ ਦੀ ਕਾਰਵਾਈ ਵਿਚ ਅੜਚਨ ਪੈਦਾ ਕਰਨ ਦੇ ਜ਼ਿੰਮੇਵਾਰ ਹਨ।

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਐੱਮ.ਆਈ.ਐੱਨ.ਐੱਫ.ਏ.ਆਰ. ਵੈਨੇਜ਼ੁਏਲਾ ਵਿਚ ਵਿਆਪਕ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਚ ਸ਼ਾਮਲ ਹੈ ਜਿਸ ਵਿਚ ਮਾਦੁਰੋ ਦੇ ਵਿਰੁੱਧ ਬੋਲਣ ਵਾਲੇ ਵੈਨੇਜ਼ੁਏਲਾ ਦੇ ਲੋਕਾਂ ਨਾਲ ਬੇਰਹਿਮੀ, ਅਣਮਨੁੱਖੀ ਵਤੀਰਾ, ਸਜ਼ਾ ਅਤੇ ਸ਼ੋਸ਼ਣ ਸ਼ਾਮਲ ਹਨ। ਉਹਨਾਂ ਨੇ ਕਿਹਾ,''ਵੈਨੇਜ਼ੁਏਲਾ ਦੇ ਲੋਕਾਂ ਨੂੰ ਡਰਾ-ਧਮਕਾ ਕੇ ਵੈਨੇਜ਼ੁਏਲਾ ਵਿਚ ਲੋਕਤੰਤਰ ਨੂੰ ਤਬਾਹ ਕਰਨਾ ਐੱਮ.ਆਈ.ਐੱਨ.ਐੱਫ.ਏ.ਆਰ. ਅਤੇ ਕਿਊਬਾ ਸਰਕਾਰ ਦਾ ਉਦੇਸ਼ ਹੈ।'' ਇਸ ਐਲਾਨ ਦੇ ਨਾਲ ਹੀ ਫ੍ਰਿਯਾਸ ਅਤੇ ਉਹਨਾਂ ਦੇ ਬੱਚਿਆਂ ਦੇ ਅਮਰੀਕਾ ਵਿਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ।


author

Vandana

Content Editor

Related News