ਬਹਾਮਾਸ ’ਚ ਤੂਫਾਨ ‘ਡੋਰੀਅਨ’ ਨੇ ਮਚਾਈ ਤਬਾਹੀ, ਤੱਟ ਖਾਲੀ ਕਰਨ ਦੇ ਆਦੇਸ਼

09/02/2019 12:16:51 PM

ਵਾਸ਼ਿੰਗਟਨ (ਭਾਸ਼ਾ)— ਵਿਨਾਸ਼ਕਾਰੀ ਤੂਫਾਨ ‘ਡੋਰੀਅਨ’ ਐਤਵਾਰ ਨੂੰ ਬਹਾਮਾਸ ਵਿਚ ਤਬਾਹੀ ਮਚਾਉਣ ਦੇ ਬਾਅਦ ਅਮਰੀਕੀ ਤੱਟ ਵੱਲ ਵੱਧ ਗਿਆ। ਸਭ ਤੋਂ ਖਤਰਨਾਕ ਪੰਜਵੀਂ ਸ਼ੇ੍ਰਣੀ ਦੇ ਇਸ ਤੂਫਾਨ ਕਾਰਨ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਮੀਂਹ ਨਾਲ ਬਹਾਮਾਸ ਵਿਚ ਹਜ਼ਾਰਾਂ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਤਬਾਦੀ ਦੇ ਖਦਸ਼ੇ ਦੇ ਮੱਦੇਨਜ਼ਰ ਹਜ਼ਾਰਾਂ ਲੋਕਾਂ ਨੂੰ ਤੱਟਾਂ ਤੋਂ ਦੂਰ ਜਾਣ ਦਾ ਆਦੇਸ਼ ਦਿੱਤਾ ਗਿਆ ਹੈ। ਫਿਲਹਾਲ ਕੈਰੀਬੀਆਈ ਟਾਪੂਆਂ ’ਤੇ ਤਬਾਹੀ ਦੀ ਤੁਰੰਤ ਜਾਣਕਾਰੀ ਨਹੀਂ ਮਿਲੀ ਹੈ। 

ਡੋਰੀਅਨ ਤੂਫਾਨ 185 ਮੀਲ ਪ੍ਰਤੀ ਘੰਟੇ ਦੀ ਗਤੀ ਨਾਲ ਬਹਾਮਾਸ ਦੇ ਪੱਛਮ-ਉੱਤਰ ਵਿਚ ਸਥਿਤ ਅਬਾਕੋ ਟਾਪੂ ਦੇ ਤੱਟ ਤੋਂ ਲੰਘਿਆ। ਇਹ ਕੈਰੀਬੀਆਈ ਟਾਪੂਆਂ ਵਿਚ ਆਇਆ ਸਭ ਤੋਂ ਭਿਆਨਕ ਤੂਫਾਨ ਹੈ। ਇਹ ਅਟਲਾਂਟਿਕ ਬੇਸਿਨ ਵਿਚ ਉੱਠਣ ਵਾਲਾ ਦੂਜਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਬਣਨ ਦੀ ਦਿਸ਼ਾ ਵੱਲ ਵੱਧ ਰਿਹਾ ਹੈ। ਅਮਰੀਕੀ ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਜਾਰੀ ਤਸਵੀਰ ਹਵਾ ਅਤੇ ਸਮੰੁਦਰੀ ਲਹਿਰਾਂ ਨਾਲ ਭਾਰੀ ਤਬਾਹੀ ਵੱਲ ਇਸ਼ਾਰਾ ਕਰ ਰਹੀ ਹੈ। ਅਬਾਕੋ ਟਾਪੂ ਦਾ ਇਕ ਹਿੱਸਾ ਪਾਣੀ ਵਿਚ ਡੁੱਬਿਆ ਹੈ। ਮੌਸਮ ਸੇਵਾ ਨੇ 18 ਤੋਂ 23 ਫੁੱਟ ਉੱਚੀਆਂ ਲਹਿਰਾਂ ਉਠਣ ਦੀ ਚਿਤਾਵਨੀ ਦਿੱਤੀ। 

ਮਿਆਮੀ ਸਥਿਤ ਰਾਸ਼ਟਰੀ ਤੂਫਾਨ ਕੇਂਦਰ (ਐੱਨ.ਐੱਚ.ਸੀ.) ਨੇ ਦੱਸਿਆ ਕਿ ਕਰੀਬ 220 ਮੀਲ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲ ਰਹੀਆਂ ਹਨ ਅਤੇ ਤੂਫਾਨ ਦੇ ਗ੍ਰਾਂਡ ਬਹਾਮਾਸ ਦੇ ਉੱਪਰੋਂ ਲੰਘਣ ਦੌਰਾਨ ਕਮਜ਼ੋਰ ਹੋਣ ਦੀ ਕੋਈ ਆਸ ਨਹੀਂ ਹੈ। ਤੂਫਾਨ ਨੂੰ ਲੈ ਕੇ ਅਨਿਸ਼ਚਿਤਤਾ ਵਿਚ ਦੱਖਣੀ ਪੂਰਬੀ ਅਮਰੀਕਾ ਦੇ ਰਾਜਾਂ ਫਲੋਰੀਡਾ, ਜੌਰਜੀਆ ਅਤੇ ਦੱਖਣੀ ਕੈਰੋਲੀਨਾ ਨੇ ਤੱਟੀ ਇਲਾਕਿਆਂ ਵਿਚ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਜਾਣ ਦੇ ਆਦੇਸ਼ ਦਿੱਤੇ ਹਨ। ਐੱਨ.ਐੱਚ.ਸੀ. ਨੇ ਕਿਹਾ ਕਿ ਤੂਫਾਨ ਦੇ ਸੋਮਵਾਰ ਰਾਤ ਜਾਂ ਮੰਗਲਵਾਰ ਸਵੇਰ ਫਲੋਰੀਡਾ ਤੱਟ ਦੇ ਕਰੀਬ ਪਹੁੰਚਣ ਦੀ ਸੰਭਾਵਨਾ ਹੈ। ਐਤਵਾਰ ਰਾਤ ਨੂੰ ਡੋਨੀਅਰ ਬਹਾਮਾਸ ਤੋਂ ਲੰਘਿਆ ਸੀ। 

ਬਹਾਮਾਸ ਦੇ ਪ੍ਰਧਾਨ ਮੰਤਰੀ ਹੁਬਰਟ ਮਿਨਿਸ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ,‘‘ਇਹ ਸੰਭਵ ਤੌਰ ’ਤੇ ਮੇਰੀ ਜ਼ਿੰਦਗੀ ਦਾ ਸਭ ਤੋਂ ਖਰਾਬ ਅਤੇ ਦੁਖੀ ਕਰਨ ਵਾਲਾ ਦਿਨ ਹੈ।’’ ਉਨ੍ਹਾਂ ਨੇ ਕਿਹਾ,‘‘ਅਸੀਂ ਚੱਕਰਵਾਤ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਬਹਾਮਾਸ ਦੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਦੇਖਿਆ।’’


Vandana

Content Editor

Related News