ਚੀਨ ਦੇ ਪ੍ਰਮਾਣੂ ਭੰਡਾਰ ਤੋਂ ਡਰਿਆ ਅਮਰੀਕਾ, ਸਮਝੌਤੇ ਲਈ ਡ੍ਰੈਗਨ ਨਾਲ ਗੱਲਬਾਤ ਦੀ ਪਹਿਲ
Wednesday, Dec 01, 2021 - 10:10 AM (IST)
ਵਾਸ਼ਿੰਗਟਨ,(ਇੰਟ.)– ਚੀਨ ਦੇ ਪ੍ਰਮਾਣੂ ਭੰਡਾਰ ਤੋਂ ਡਰਦੇ ਹੋਏ ਅਮਰੀਕਾ ਹੁਣ ਚੀਨ ਨਾਲ ਪ੍ਰਮਾਣੂ ਅਪ੍ਰਸਾਰ ਸੰਧੀ ਕਰਨ ਲਈ ਗੱਲਬਾਤ ਦੀ ਪਹਿਲ ਕਰ ਰਿਹਾ ਹੈ। ਪੈਂਟਾਗਨ ਦੀ ਇਕ ਰਿਪੋਰਟ ਮੁਤਾਬਕ ਚੀਨ 2030 ਤੱਕ ਆਪਣੇ ਭੰਡਾਰ ਵਿਚ ਲਗਭਗ 1000 ਪ੍ਰਮਾਣੂ ਹਥਿਆਰ ਜਮ੍ਹਾ ਕਰ ਲਵੇਗਾ। ਮੌਜੂਦਾ ਸਮੇਂ ਵਿਚ ਚੀਨ ਕੋਲ ਲਗਭਗ 350 ਪ੍ਰਮਾਣੂ ਹਥਿਆਰ ਹਨ। ਅਮਰੀਕਾ ਦੇ ਡਰ ਦਾ ਸਭ ਤੋਂ ਵੱਡਾ ਕਾਰਨ ਚੀਨ ਕੋਲ ਵਧੀਆ ਤਕਨੀਕ ਦਾ ਹੋਣਾ ਹੈ।
ਪੜ੍ਹੋ ਇਹ ਅਹਿਮ ਖਬਰ- ਰਿਪੋਰਟ 'ਚ ਖੁਲਾਸਾ, ਆਸਟ੍ਰੇਲੀਆਈ ਸੰਸਦ 'ਚ ਲੋਕ ਹੋਏ ਜਿਨਸੀ ਸ਼ੋਸ਼ਣ ਦੇ ਸ਼ਿਕਾਰ
ਚੀਨ ਨੇ ਕੁਝ ਸਮਾਂ ਪਹਿਲਾਂ ਡੀ. ਐੱਫ.-17 ਹਾਈਪਰਸੋਨਿਕ ਮਿਜ਼ਾਈਲ ਵਿਕਸਿਤ ਕੀਤੀ ਸੀ। ਇਹ ਮਿਜ਼ਾਈਲ ਆਵਾਜ਼ ਦੀ ਰਫਤਾਰ ਤੋਂ ਵੀ 5 ਗੁਣਾ ਤੇਜ਼ੀ ਨਾਲ ਕਿਸੇ ਵੀ ਨਿਸ਼ਾਨੇ ਨੂੰ ਮਾਰ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਬਾਈਡੇਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਕੁਝ ਦਿਨ ਪਹਿਲਾਂ ਹੋਈ ਵਰਚੁਅਲ ਬੈਠਕ ਪਿੱਛੋਂ ਅਮਰੀਕਾ ਨੇ ਡਿਪਲੋਮੈਟਿਕ ਚੈਨਲਾਂ ਰਾਹੀਂ ਪ੍ਰਮਾਣੂ ਅਪ੍ਰਸਾਰ ਸੰਧੀ ਲਈ ਗੰਭੀਰਤਾ ਨਾਲ ਯਤਨ ਕਰਨੇ ਸ਼ੁਰੂ ਕਰ ਦਿੱਤੇ ਹਨ। ਬਾਈਡੇਨ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਦਾ ਕਹਿਣਾ ਹੈ ਕਿ ਬਾਈਡੇਨ ਅਤੇ ਜਿਨਪਿੰਗ ਦੀ ਬੈਠਕ ਪਿੱਛੋਂ ਹੁਣ ਇਸ ਤਰ੍ਹਾਂ ਦੀ ਸੰਧੀ ਦੀ ਪਹਿਲ ਲਈ ਹਾਲਾਤ ਢੁੱਕਵੇਂ ਹਨ। ਸ਼ਰਤ ਇਹ ਹੈ ਕਿ ਚੀਨ ਵਲੋਂ ਵੀ ਉਸਾਰੂ ਸੰਦੇਸ਼ ਆਉਣਾ ਚਾਹੀਦਾ ਹੈ। ਚੀਨ ਦੇ ਨਾਲ ਅਜਿਹੀ ਕੋਈ ਵੀ ਸੰਧੀ ਹੋਣ ਨਾਲ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਦੀ ਸਥਾਪਨਾ ਹੋ ਸਕੇਗੀ।