ਟਰੰਪ ਨੂੰ ਹਟਾਉਣ ਲਈ 2 ਲੱਖ ਲੋਕਾਂ ਨੇ ਆਨਲਾਈਨ ਪਟੀਸ਼ਨ ''ਤੇ ਕੀਤੇ ਦਸਤਖਤ

Thursday, Dec 19, 2019 - 12:14 PM (IST)

ਟਰੰਪ ਨੂੰ ਹਟਾਉਣ ਲਈ 2 ਲੱਖ ਲੋਕਾਂ ਨੇ ਆਨਲਾਈਨ ਪਟੀਸ਼ਨ ''ਤੇ ਕੀਤੇ ਦਸਤਖਤ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ 240 ਸਾਲ ਦੇ ਸੰਸਦੀ ਇਤਿਹਾਸ ਵਿਚ ਬੁੱਧਵਾਰ ਨੂੰ ਇਕ ਨਵਾਂ ਅਧਿਆਏ ਜੁੜਿਆ । ਇੱਥੇ ਸੰਸਦ ਵਿਚ ਤੀਜੀ ਵਾਰ ਕਿਸੇ ਰਾਸ਼ਟਰਪਤੀ ਦੇ ਵਿਰੁੱਧ ਮਹਾਦੋਸ਼ ਦੇ ਪ੍ਰਸਤਾਵ 'ਤੇ ਵੋਟਿੰਗ ਸ਼ੁਰੂ ਹੋਈ। ਇਸ ਤੋਂ ਪਹਿਲਾਂ ਸੰਸਦ ਵਿਚ ਮਹਾਦੋਸ਼ 'ਤੇ ਚਰਚਾ ਨੂੰ ਲੈ ਕੇ ਵੋਟਿੰਗ ਹੋਈ। ਬਹਿਸ ਦੇ ਪੱਖ ਵਿਚ 228 ਅਤੇ ਵਿਰੋਧ ਵਿਚ 197 ਵੋਟ ਪਏ। ਸਪੀਕਰ ਨੇ ਚਰਚਾ ਦੇ ਲਈ 6 ਘੰਟੇ ਦਾ ਸਮਾਂ ਤੈਅ ਕੀਤਾ। ਇਸ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕੀਤਾ ਕਿ ਮੈਂ ਇਸ ਬਹਿਸ ਨੂੰ ਸੁਣਨ ਲਈ ਸੰਸਦ ਵਿਚ ਨਹੀਂ ਜਾ ਰਿਹਾ ਪਰ ਟਵੀਟ ਜ਼ਰੀਏ ਇਸ ਦੇ ਬਾਰੇ ਵਿਚ ਰਾਏ ਰੱਖਾਂਗਾ। ਇਹ ਪ੍ਰਗਤੀਸ਼ੀਲ ਖੱਬੇ ਪੱਖੀ ਪਾਰਟੀਆਂ ਵੱਲੋਂ ਕੀਤੀ ਗਈ ਇਕ ਘਟੀਆ ਹਰਕਤ ਹੈ। ਇਹ ਅਮਰੀਕਾ ਅਤੇ ਰੀਪਬਲਿਕਨ ਪਾਰਟੀ 'ਤੇ ਕੀਤਾ ਗਿਆ ਇਕ ਹਮਲਾ ਹੈ। 

ਇਸ ਤੋਂ ਪਹਿਲਾਂ ਹਾਊਸ ਆਫ ਰੀਪ੍ਰੀਜੈਂਟੇਟਿਵ (ਪ੍ਰਤੀਨਿਧੀ ਸਭਾ) ਦੀ ਸਪੀਕਰ ਨੈਨਸੀ ਪੈਲੋਸੀ ਨੇ ਸਾਂਸਦਾਂ ਨੂੰ ਚਿੱਠੀ ਲਿਖ ਕੇ ਕਿਹਾ ਕਿ ਅਸੀਂ ਸੰਵਿਧਾਨ ਵੱਲੋਂ ਦਿੱਤੀਆਂ ਗਈਆਂ ਸਭ ਤੋਂ ਮਹੱਤਵਪੂਰਨ ਸ਼ਕਤੀਆਂ ਵਿਚੋਂ ਇਕ ਦੀ ਵਰਤੋਂ ਕਰਨ ਵਾਲੇ ਹਾਂ। ਉੱਥੇ ਟਰੰਪ ਨੇ ਸਪੀਕਰ ਪੈਲੋਸੀ ਨੂੰ 6 ਸਫਿਆਂ ਦੀ ਚਿੱਠੀ ਲਿਖ ਕੇ ਵਿਰੋਧ ਜ਼ਾਹਰ ਕੀਤਾ।ਟਰੰਪ  ਨੇ ਕਿਹਾ ਕਿ ਤੁਸੀਂ ਮਹਾਦੋਸ਼ ਸ਼ਬਦ ਨੂੰ ਹੇਠਲੇ ਪੱਧਰ ਦਾ ਬਣਾ ਦਿੱਤਾ ਹੈ।ਇਹ ਅਮਰੀਕੀ ਲੋਕਤੰਤਰ ਦੇ ਵਿਰੁੱਧ ਖੁੱਲ੍ਹੇ ਤੌਰ 'ਤੇ ਯੁੱਧ ਦਾ ਐਲਾਨ ਕਰਨ ਵਾਂਗ ਹੈ। ਸੰਸਦ ਵਿਚ ਮਹਾਦੋਸ਼ ਪ੍ਰਸਤਾਵ 'ਤੇ ਵੋਟਿੰਗ ਤੋਂ ਪਹਿਲਾਂ ਲੋਕਾਂ ਨੇ ਦੇਸ਼ ਭਰ ਵਿਚ ਰੈਲੀਆਂ ਕੱਢੀਆਂ। 

ਇਹ ਰੈਲੀਆਂ ਵਾਸ਼ਿੰਗਟਨ ਡੀ.ਸੀ. ਤੋਂ ਨਿਊਯਾਰਕ ਸਿਟੀ ਅਤੇ ਸੈਂਟ ਪਾਲ ਮਿਨੇਸੋਟਾ ਤੋਂ ਫੀਨਿਕਸ ਤੱਕ 10 ਤੋਂ ਵੱਧ ਵੱਡੇ ਸ਼ਹਿਰਾਂ ਵਿਚ ਕੱਢੀਆਂ ਗਈਆਂ। ਲੋਕਾਂ ਨੇ ਟਰੰਪ ਨੂੰ ਹਟਾਉਣ ਦੀ ਮੰਗ ਕੀਤੀ। ਉਹਨਾਂ ਦੇ ਹੱਥਾਂ ਵਿਚ ਕ੍ਰਿਮੀਨਲ ਟਰੰਪ, ਮੈਰੀ ਇੰਪੀਚਮੈਂਟ ਜਿਹੇ ਨਾਅਰੇ ਲਿਖੇ ਬੈਨਰ ਸਨ। 2 ਲੱਖ ਲੋਕਾਂ ਨੇ ਟਰੰਪ ਨੂੰ ਹਟਾਉਣ ਲਈ ਇਕ ਆਨਲਾਈਨ ਪਟੀਸ਼ਨ 'ਤੇ ਵੀ ਦਸਤਖਤ ਕੀਤੇ ਹਨ।


author

Vandana

Content Editor

Related News