10ਵੀਂ ਵਾਰ ਦਾਦਾ ਬਣੇ ਰਾਸ਼ਟਰਪਤੀ ਟਰੰਪ
Wednesday, Aug 21, 2019 - 09:00 AM (IST)

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 10ਵੀਂ ਵਾਰ ਦਾਦਾ ਬਣ ਗਏ ਹਨ। ਉਨ੍ਹਾਂ ਦੇ ਬੇਟੇ ਐਰਿਕ ਦੀ ਪਤਨੀ ਲਾਰਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਐਰਿਕ ਨੇ ਸੋਮਵਾਰ ਦੇਰ ਰਾਤ ਟਵੀਟ ਕਰ ਕੇ ਕਿਹਾ ਕਿ ਲਾਰਾ ਅਤੇ ਮੈਂ ਕੈਰੋਲੀਨਾ ਡੋਰੋਥੀ ਟਰੰਪ ਦੇ ਆਉਣ ਨਾਲ ਬਹੁਤ ਖੁਸ਼ ਹਾਂ। ਇੱਥੇ ਦੱਸ ਦਈਏ ਕਿ ਜੋੜੇ ਦਾ ਇਹ ਦੂਜਾ ਬੱਚਾ ਹੈ।
ਗੌਰਤਲਬ ਹੈ ਕਿ 73 ਸਾਲ ਦੇ ਰਾਸ਼ਟਰਪਤੀ ਟਰੰਪ ਦੇ ਤਿੰਨ ਵਿਆਹ ਹੋਏ ਹਨ, ਜਿਨ੍ਹਾਂ ਤੋਂ ਉਨ੍ਹਾਂ ਦੇ 5 ਬੱਚੇ ਹਨ। ਦੋ ਵੱਡੇ ਬੱਚਿਆਂ ਡੋਨਾਲਡ ਜੂਨੀਅਰ ਅਤੇ ਇਵਾਂਕਾ ਦੇ ਪੰਜ ਅਤੇ ਤਿੰਨ ਬੱਚੇ ਹਨ। ਦਾਦਾ ਬਣਨ ਦੀ ਖਬਰ ਬਾਰੇ ਜਾਣ ਕੇ ਲੋਕ ਟਰੰਪ ਨੂੰ ਵਧਾਈ ਸੰਦੇਸ਼ ਭੇਜ ਰਹੇ ਹਨ।