ਸੰਯੁਕਤ ਰਾਸ਼ਟਰ ਨੇ ਭਾਰਤੀ ਸ਼ਾਂਤੀ ਰੱਖਿਅਕ ਯੁਵਰਾਜ ਸਿੰਘ ਨੂੰ ਮਰਨ ਮਗਰੋਂ ਕੀਤਾ ਸਨਮਾਨਿਤ

05/07/2021 12:16:34 PM

ਸੰਯੁਕਤ ਰਾਸ਼ਟਰ (ਭਾਸ਼ਾ) ਆਪਣੇ ਫਰਜ਼ ਨੂੰ ਨਿਭਾਉਂਦੇ ਹੋਏ ਜਾਨ ਗਵਾਉਣ ਵਾਲੇ ਇਕ ਭਾਰਤੀ ਸ਼ਾਂਤੀ ਰੱਖਿਅਕ ਨੂੰ ਵੀਰਵਾਰ ਨੂੰ ਇੱਥੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿਚ ਪਿਛਲੇ ਸਾਲ ਜਾਨ ਗਵਾਉਣ ਵਾਲੇ ਸੰਯੁਕਤ ਰਾਸ਼ਟਰ ਦੇ 300 ਤੋਂ ਵੱਧ ਕਰਮੀਆਂ ਨੂੰ ਸਨਮਾਨਿਤ ਕੀਤਾ ਗਿਆ। ਇਕ ਸਾਲ ਵਿਚ ਜਾਨ ਗਵਾਉਣ ਵਾਲੇ ਸੰਯੁਕਤ ਰਾਸ਼ਟਰ ਦੇ ਇਹ ਸਭ ਤੋਂ ਵੱਧ ਕਰਮੀ ਹਨ। ਕੋਰਪੋਰਲ ਯੁਵਰਾਜ ਸਿੰਘ 1 ਜਨਵਰੀਂ ਤੋਂ 31 ਦਸੰਬਰ ਵਿਚਕਾਰ ਡਿਊਟੀ ਵਿਚ ਰਹਿੰਦੇ ਹੋਏ ਅਤੇ ਕੋਵਿਡ-19 ਨਾਲ ਸਬੰਧਤ ਹਾਲਾਤ ਦੇ ਕਾਰਨ ਜਾਨ ਗਵਾਉਣ ਵਾਲੇ 336 ਸੰਯੁਕਤ ਰਾਸ਼ਟਰ ਕਰਮੀਆਂ ਵਿਚੋਂ ਇਕ ਸਨ। 

ਪੜ੍ਹੋ ਇਹ ਅਹਿਮ ਖਬਰ - ਮੌਰੀਸਨ ਨੇ ਭਾਰਤ 'ਚ ਫਸੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਦਿੱਤੀ ਵੱਡੀ ਰਾਹਤ, ਯਾਤਰਾ ਪਾਬੰਦੀ ਸਬੰਧੀ ਲਿਆ ਅਹਿਮ ਫ਼ੈਸਲਾ

ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਇਹਨਾਂ ਕਰਮੀਆਂ ਨੂੰ ਸਨਮਾਨਿਤ ਕਰਨ ਵਾਲੀ ਸਾਲਾਨਾ ਸਮਾਰਕ ਸੇਵਾ ਦੀ ਪ੍ਰਧਾਨਗੀ ਕੀਤੀ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੂਮੂਰਤੀ ਨੇ ਟਵੀਟ ਕੀਤਾ,''ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਸੰਯੁਕਤ ਰਾਸ਼ਟਰ ਸਾਲਾਨਾ ਸਮਾਰਕ ਸੇਵਾ 2021 ਵਿਚ ਭਾਰਤੀ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਕੋਰਪੋਰਲ ਯੁਵਰਾਜ ਸਿੰਘ ਨੂੰ ਸਨਮਾਨਿਤ ਕੀਤਾ, ਜਿਹਨਾਂ ਦੀ 2020 ਵਿਚ ਡਿਊਟੀ ਵਿਚ ਰਹਿੰਦੇ ਹੋਏ ਮੌਤ ਹੋ ਗਈ ਸੀ।'' ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਬਹਾਦੁਰੀ ਅਤੇ ਯੋਗਦਾਨ ਦੀ ਪ੍ਰੰਸ਼ਸਾ ਕਰਦੇ ਹਾਂ, ਦਿਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਅਤੇ ਉਹਨਾਂ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹਾਂ। 

ਪੜ੍ਹੋ ਇਹ ਅਹਿਮ ਖਬਰ-  ਕੈਨੇਡਾ 'ਚ ਬਜ਼ੁਰਗ ਔਰਤ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ 3 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਗੁਤਾਰੇਸ ਨੇ ਕਿਹਾ ਕਿ 2020 ਅਜਿਹਾ ਸਾਲ ਰਿਹਾ ਜੋ ਸੰਯੁਕਤ ਰਾਸ਼ਟਰ ਦੇ ਇਤਿਹਾਸ ਵਿਚ ਹੁਣ ਤੱਕ ਨਹੀਂ ਦੇਖਿਆ ਗਿਆ, ਜਦੋਂ ਦੁਨੀਆ ਨੇ ਇਕ ਬੇਰਹਿਮ ਮਹਮਾਰੀ ਦਾ ਸਾਹਮਣਾ ਕੀਤਾ ਜੋ ਹਾਲੇ ਵੀ ਜਾਰੀ ਹੈ। ਉਹਨਾਂ ਨੇ ਕਿਹਾ ਕਿ ਲੱਖਾਂ ਪਰਿਵਾਰਾਂ ਨੇ ਆਪਣੇ ਪਿਆਰਿਆਂ ਨੂੰ ਗਵਾ ਦਿੱਤਾ। ਸੰਯੁਕਤ ਰਾਸ਼ਟਰ ਪਰਿਵਾਰ ਵੀ ਇਸ ਤੋਂ ਵੱਖ ਨਹੀਂ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News