UNSC ਦੀਆਂ ਚੋਣਾਂ 17 ਜੂਨ ਨੂੰ, ਅਸਥਾਈ ਸੀਟ ''ਤੇ ਭਾਰਤ ਦੀ ਜਿੱਤ ਤੈਅ

06/02/2020 3:08:52 PM

ਸੰਯੁਕਤ ਰਾਸ਼ਟਰ (ਬਿਊਰੋ): ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀਆਂ 5 ਅਸਥਾਈ ਸੀਟਾਂ ਲਈ ਚੋਣਾਂ 17 ਜੂਨ ਨੂੰ ਕਰਵਾਈਆਂ ਜਾਣਗੀਆਂ। ਵਿਸ਼ਵ ਬੌਡੀ ਦੇ ਅੰਤਰਿਮ ਪ੍ਰੋਗਰਾਮ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਏਸ਼ੀਆ ਪ੍ਰਸ਼ਾਂਤ ਖੰਡ ਵਿਚ 2021-22 ਦੇ ਕਾਰਜਕਾਲ ਦੇ ਲਈ ਭਾਰਤ ਇਸ ਅਸਥਾਈ ਸੀਟ ਲਈ ਉਮੀਦਵਾਰ ਹੈ। ਇਸ ਸੀਟ ਲਈ ਭਾਰਤ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ ਕਿਉਂਕਿ ਇਸ ਖੰਡ ਵਿਚ ਭਾਰਤ ਇਕੋ-ਇਕ ਸੀਟ 'ਤੇ ਇਕੱਲਾ ਦਾਅਵੇਦਾਰ ਹੈ। ਭਾਰਤ ਦੀ ਉਮੀਦਵਾਰੀ ਨੂੰ ਚੀਨ ਅਤੇ ਪਾਕਿਸਤਾਨ ਸਮੇਤ 55 ਦੇਸ਼ਾਂ ਦੇ ਏਸ਼ੀਆ-ਪ੍ਰਸ਼ਾਂਤ ਸਮੂਹ ਨੇ ਪਿਛਲੇ ਸਾਲ ਜੂਨ ਵਿਚ ਸਰਬ ਸੰਮਤੀ ਨਾਲ ਸਮਰਥਨ ਦਿੱਤਾ ਸੀ। ਸੋਮਵਾਰ ਨੂੰ ਜਾਰੀ ਸੁਰੱਖਿਆ ਪਰੀਸ਼ਦ ਦੇ ਇਸ ਮਹੀਨੇ ਦੇ ਗੈਰ ਰਸਮੀ ਅੰਤਰਿਮ ਪ੍ਰੋਗਰਾਮ ਦੇ ਮੁਤਾਬਕ ਸੁਰੱਖਿਆ ਪਰੀਸ਼ਦ ਦੀਆਂ ਚੋਣਾਂ 17 ਜੂਨ ਨੂੰ ਕਰਵਾਈਆਂ ਜਾਣਗੀਆਂ। ਫਰਾਂਸ ਨੇ ਇਸੇ ਦਿਨ 15 ਦੇਸ਼ਾਂ ਦੀ ਇਸ ਪਰੀਸ਼ਦ ਦੀ ਪ੍ਰਧਾਨਗੀ ਸੰਭਾਲੀ ਸੀ।

ਮਹਾਸਭਾ ਨੇ ਪਿਛਲੇ ਹਫਤੇ ਕੋਰੋਨਾ ਮਹਾਮਾਰੀ ਦੇ ਕਾਰਨ ਪਾਬੰਦੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਨਵੀਂ ਵੋਟਿੰਗ ਵਿਵਸਥਾ ਦੇ ਤਹਿਤ ਸੁਰੱਖਿਆ ਪਰੀਸ਼ਦ ਦੀਆਂ ਚੋਣਾਂ ਕਰਾਉਣ ਦਾ ਫੈਸਲਾ ਲਿਆ ਸੀ। ਵੋਟਿੰਗ ਦੇ ਢੰਗਾਂ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਭਾਰਤ ਦੀਆਂ ਸੰਭਾਵਨਾਵਾਂ ਨੂੰ ਬਹੁਤ ਪ੍ਰਭਾਵਿਤ ਨਹੀਂ ਕਰੇਗੀ ਕਿਉਂਕਿ ਏਸ਼ੀਆ ਪ੍ਰਸ਼ਾਂਤ ਖੇਤਰ ਤੋਂ ਉਹ ਇਕੋਇਕ ਉਮੀਦਵਾਰ ਹੈ ਅਤੇ ਉਸ ਦਾ ਕਾਰਜਕਾਲ ਜਨਵਰੀ 2021 ਤੋਂ ਸ਼ੁਰੂ ਹੋਵੇਗਾ।ਇਸ ਤੋਂ ਪਹਿਲਾਂ ਭਾਰਤ ਅਸਥਾਈ ਸੀਟਾਂ 'ਤੇ ਪਰੀਸਦ ਦੇ ਮੈਂਬਰ ਦੇ ਤੌਰ 'ਤੇ 1950-1951,1967-1968,1972-1972, 1977-1978, 1984-1985,1991-1992 ਅਕਤੇ 2011-2012 ਵਿਚ ਚੁਣਿਆ ਜਾ ਚੁੱਕਾ ਹੈ।
ਗੁਪਤ ਬੈਲੇਟ ਜ਼ਰੀਏ ਹੋਵੇਗੀ ਵੋਟਿੰਗ

ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀਆਂ ਚੋਣਾਂ ਮਹਾਸਭਾ ਦੇ ਹਾਲ ਵਿਚ ਹੁੰਦੀਆਂ ਹਨ। ਇਸ ਦੌਰਾਨ ਸਾਰੇ 199 ਮੈਂਬਰ ਗੁਪਤ ਬੈਲੇਟ ਦੇ ਜ਼ਰੀਏ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹਨ। ਕੋਵਿਡ-19 ਮਹਾਮਾਰੀ ਕਾਰਨ ਗਲੋਬਲ ਬੌਡੀ ਦੇ ਹੈੱਡਕੁਆਰਟਰ ਵਿਚ ਜੂਨ ਦੇ ਅਖੀਰ ਤੱਕ ਦੀਆਂ ਸਾਰੀਆਂ ਬੈਠਕਾਂ ਰੱਦ ਕਰ ਦਿੱਤੀਆਂ ਗਈਆਂ ਹਨ। ਨਵੀਂ ਵਿਵਸਥਾ ਦੇ ਤਹਿਤ ਮਹਾਸਭਾ ਦੇ ਪ੍ਰਧਾਨ ਮੀ ਮੁਹੰਮਦ ਬੰਦੇ ਸਾਰੇ ਮੈਂਬਰ ਦੇਸ਼ਾਂ ਨੂੰ ਇਕ ਚਿੱਠੀ ਲਿਖਣਗੇ। ਕੈਨੇਡਾ, ਆਇਰਲੈਂਡ ਅਤੇ ਨਾਰਵੇ ਪੱਛਮੀ ਯੂਰਪ ਅਤੇ ਹੋਰ ਦੇਸ਼ਾਂ  ਦੀ ਸ਼੍ਰੇਣੀ ਵਿਚ 2 ਸੀਟਾਂ ਦੇ ਲਈ ਦਾਅਵੇਦਾਰ ਹਨ। ਦੂਜੇ ਪਾਸੇ ਲਾਤਿਨ ਅਮਰੀਕਾ ਅਤੇ ਕੈਰੇਬੀਆਈ ਦੇਸ਼ ਸ਼੍ਰੇਣੀ ਤੋਂ ਮੈਕਸੀਕੋ ਇਕੋਇਕ ਉਮੀਦਵਾਰ ਹੈ। ਕੀਨੀਆ ਅਤੇ ਜੀਬੂਤੀ ਅਫਰੀਕੀ ਸਮੂਹ ਤੋਂ ਮੈਦਾਨ ਵਿਚ ਹਨ। 


Vandana

Content Editor

Related News