ਯੂ.ਏ.ਈ. 'ਚ ਇਮਾਰਤ ਤੋਂ ਡਿੱਗਣ ਕਾਰਨ ਇਕ ਹੋਰ ਭਾਰਤੀ ਕੁੜੀ ਦੀ ਮੌਤ, ਜਾਂਚ ਜਾਰੀ
Monday, Dec 09, 2019 - 12:14 PM (IST)

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਨਾਬਾਲਗਾਂ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਇਕ ਹੋਰ ਭਾਰਤੀ ਨਾਬਲਗਾ ਦੇ ਖੁਦਕੁਸ਼ੀ ਕਰਨ ਦਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ।ਇੱਥੇ ਅੰਮ ਅਲ ਕੁਵੈਨ ਵਿਚ ਅਪਾਰਟਮੈਂਟ ਦੀ 6ਵੀਂ ਮੰਜ਼ਿਲ ਤੋਂ ਡਿੱਗਣ ਕਾਰਨ 16 ਸਾਲਾ ਭਾਰਤੀ ਕੁੜੀ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਸ਼ਾਰਜਾਹ ਵਿਚ ਇਕ ਹੋਰ ਭਾਰਤੀ ਕੁੜੀ ਦੀ ਮੌਤ ਹੋਈ ਸੀ। ਗਲਫ ਨਿਊਜ਼ ਨੇ ਦੱਸਿਆ ਕਿ ਅੰਮ ਅਲ ਕੁਵੈਨ ਵਿਚ ਘਟਨਾ ਐਤਵਾਰ ਨੂੰ ਵਾਪਰੀ ਜਦਕਿ ਸ਼ਾਰਜਾਹ ਵਿਚ ਹਾਦਸਾ 6 ਦਸੰਬਰ ਨੂੰ ਵਾਪਰਿਆ।ਸੂਤਰਾਂ ਨੇ ਸੋਮਵਾਰ ਨੂੰ ਕਿਹਾ ਕਿ ਭਾਵੇਂਕਿ ਦੋਹਾਂ ਮਾਮਲਿਆਂ ਨੂੰ ਖੁਦਕੁਸ਼ੀ ਦੇ ਰੂਪ ਵਿਚ ਸ਼ੱਕੀ ਮੰਨਿਆ ਜਾ ਰਿਹਾ ਹੈ। ਪੁਲਸ ਨੇ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਕਿਉਂਕਿ ਜਾਂਚ ਹਾਲੇ ਵੀ ਚੱਲ ਰਹੀ ਹੈ।
ਅੰਮ ਉਲ ਕੁਵੈਨ ਪੁਲਸ ਨੇ ਕਿਹਾ ਕਿ ਪੀੜਤਾ ਜੋ ਮੂਲ ਰੂਪ ਨਾਲ ਕੇਰਲ ਦੀ ਰਹਿਣ ਵਾਲੀ ਹੈ, ਦੋ ਮਹੀਨੇ ਤੋਂ ਮਨੋਵਿਗਿਆਨੀ ਸਮੱਸਿਆ ਨਾਲ ਜੂਝ ਰਹੀ ਸੀ ਅਤੇ ਸ਼ਾਰਜਾਹ ਕਲੀਨਿਕ ਵਿਚ ਉਸ ਦਾ ਇਲਾਜ ਚੱਲ ਰਿਹਾ ਸੀ। ਇਕ ਰਿਸ਼ਤੇਦਾਰ ਨੇ ਕਿਹਾ ਕਿ ਉਸ ਨੇ ਸ਼ਨੀਵਾਰ ਰਾਤ ਬਿਸਤਰ 'ਤੇ ਜਾਣ ਤੋਂ ਪਹਿਲਾਂ ਸਿਰਦਰਦ ਦੀ ਸ਼ਿਕਾਇਤ ਕੀਤੀ ਸੀ ਅਤੇ ਦਵਾਈ ਲਈ ਸੀ। ਪੁਲਸ ਨੇ ਕਿਹਾ ਕਿ ਕੁੜੀ ਆਪਣੀ ਮਾਂ ਅਤੇ ਦਾਦੀ ਨਾਲ ਇਕ ਹੀ ਕਮਰੇ ਵਿਚ ਸੌਂ ਰਹੀ ਸੀ ਪਰ ਐਤਵਾਰ ਸਵੇਰੇ ਉਹ ਉੱਠੀ ਅਤੇ ਉਸ ਨੇ ਅਪਾਰਟਮੈਂਟ ਦੀ ਖਿੜਕੀ ਤੋਂ ਛਾਲ ਮਾਰ ਦਿੱਤੀ। ਜ਼ਿਕਰਯੋਗ ਹੈ ਕਿ ਸ਼ਾਰਜਾਹ ਪੀੜਤਾ ਜੋ ਆਪਣੇ ਅਪਾਰਟਮੈਂਟ ਦੀ 10ਵੀਂ ਮੰਜ਼ਿਲ ਤੋਂ ਡਿੱਗੀ ਸੀ ਕਥਿਤ ਤੌਰ 'ਤੇ ਇਕ ਭਾਰਤੀ ਸਕੂਲ ਦੀ ਵਿਦਿਆਰਥਣ ਸੀ।