ਯੂ.ਏ.ਈ. ''ਚ ਭਾਰਤੀ ਦੂਤਾਵਾਸ ਕੋਵਿਡ-19 ਪ੍ਰਭਾਵਿਤ ਭਾਰਤੀ ਪ੍ਰਵਾਸੀਆਂ ਦੀ ਇੰਝ ਕਰ ਰਿਹੈ ਮਦਦ

04/19/2020 6:01:30 PM

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਭਾਰਤੀ ਦੂਤਾਵਾਸ ਉਹਨਾਂ ਭਾਰਤੀ ਪ੍ਰਵਾਸੀਆਂ ਦੇ ਲਈ ਵਿਕਲਪਿਕ ਰਿਹਾਇਸ਼ ਦੀ ਵਿਵਸਥਾ ਕਰ ਰਿਹਾ ਹੈ ਜੋ ਇਕੱਠੇ ਰਹਿੰਦੇ ਹਨ ਅਤੇ ਉਹਨਾਂ ਵਿਚੋਂ ਕਈ ਕੋਵਿਡ-19 ਨਾਲ ਇਨਫੈਕਟਿਡ ਹੋ ਗਿਆ ਹੈ। ਯੂ.ਏ.ਈ. ਵਿਚ ਭਾਰਤੀ ਰਾਜਦੂਤ ਪਵਨ ਕਪੂਰ ਨੇ ਖਲੀਜ਼ ਟਾਈਮਜ਼ ਨੂੰ ਕਿਹਾ,''ਅਸੀਂ ਸਿਹਤ ਵਿਭਾਗ ਦੇ ਨਾਲ ਮਿਲ ਕੇ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਭਾਰਤੀਆਂ ਦੀ ਮਦਦ ਲਈ ਕੋਈ ਰਿਹਾਇਸ਼ ਮੁਹੱਈਆ ਕਰਵਾਈ ਜਾਵੇ ਜੋ ਇਕੱਠੇ ਰਹਿੰਦੇ ਹਨ ਅਤੇ ਉਹਨਾਂ ਵਿਚੋਂ ਕਈ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋ ਗਿਆ ਹੈ ਤਾਂ ਜੋ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਿਆ ਜਾ ਸਕੇ।'' 

ਉਹਨਾਂ ਨੇ ਦੱਸਿਆ ਕਿ ਦੂਤਾਵਾਸ ਭੋਜਨ ਅਤੇ ਦਵਾਈਆਂ ਵੰਡ ਰਿਹਾ ਹੈ। ਅਖਬਾਰ ਨੇ ਕਪੂਰ ਦੇ ਹਵਾਲੇ ਨਾਲ ਕਿਹਾ ਕਿ ਕੁਝ ਭਾਰਤੀ ਕੁਆਰੰਟੀਨ ਵਿਚ ਹਨ ਜਿਹਨਾਂ ਕੋਲ ਖਾਣੇ ਦੀ ਸਹੂਲਤ ਨਹੀਂ ਹੈ। ਅਜਿਹੇ ਵਿਚ ਖਾਣਾ ਜਾਂ ਖਾਣਾ ਬਣਾਉਣ ਦੇ ਸਾਮਾਨ ਦੇ ਰੂਪ ਵਿਚ ਉਹਨਾਂ ਨੂੰ ਮਦਦ ਪਹੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿਚ ਕਈ ਵਾਲੰਟੀਅਰ ਅਤੇ ਭਾਈਚਾਰੇ ਦੇ ਲੋਕ ਸਹਿਯੋਗ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਯਾਤਰਾ ਪਾਬੰਦੀ ਖਤਮ ਕੀਤੇ ਜਾਣ 'ਤੇ ਇਹਨਾਂ ਲੋਕਾਂ ਨੂੰ ਇੱਥੋਂ ਕੱਢਣ ਲਈ ਜਹਾਜ਼ਾਂ ਦੀ ਵਿਵਸਥਾ ਕੀਤੀ ਜਾਵੇਗੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਭੁੱਖ ਨਾਲ ਬੇਹਾਲ ਲੋਕ ਪਹੁੰਚੇ 'ਫੂਡ ਬੈਂਕ', ਲੱਗੀ 1000 ਕਾਰਾਂ ਦੀ ਲਾਈਨ

ਰਾਜਦੂਤ ਨੇ ਕਿਹਾ ਕਿ ਦੂਤਾਵਾਸ ਯੂ.ਏ.ਈ. ਸਰਕਾਰ ਦੇ ਨਾਲ ਭਾਰਤੀਆਂ ਨੂੰ ਕੱਢਣ ਦੀ ਯੋਜਨਾ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦੇਣ ਦੇ ਲਈ ਕੰਮ ਕਰੇਗਾ ਅਤੇ ਇਸ ਦੌਰਾਨ ਉਹਨਾਂ ਲੋਕਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ ਜਿਹਨਾਂ ਨੂੰ ਸਭ ਤੋਂ ਵੱਧ ਇਸ ਦੀ ਲੋੜ ਹੈ। ਕਪੂਰ ਨੇ ਸਥਾਨਕ ਅਧਿਕਾਰੀਆਂ ਅਤੇ ਮੈਡੀਕਲ ਕਰਮੀਆਂ ਨੂੰ ਧੰਨਵਾਦ ਦਿੱਤਾ ਅਤੇ ਕਿਹਾ ਕਿ ਭਾਰਤੀ ਦੂਤਾਵਾਸ ਯੂ.ਏ.ਈ. ਵਿਚ ਭਾਰਤੀ ਭਾਈਚਾਰੇ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਉਹਨਾਂ ਨੇ ਕਿਹਾ,''ਇਹ ਮੁਸ਼ਕਲ ਸਮਾਂ ਹੈ ਪਰ ਮੈਂ ਜਾਣਦਾ ਹਾਂ ਕਿ ਡਰਨ ਦੀ ਕੋਈ ਲੋੜ ਨਹੀਂ ਹੈ। ਯੂ.ਏ.ਈ. ਵਿਚ ਦੁਨੀਆ ਦੀ ਸਭ ਤੋਂ ਬਿਹਤਰੀਨ ਸਹੂਲਤਾਂ ਹਨ।'' ਕਪੂਰ ਨੇ ਕਿਹਾ ਕਿ ਭਾਰਤੀ ਪ੍ਰਵਾਸੀ ਸੀ.ਏ. ਡਾਟ ਏ.ਬੀ.ਯੂ.ਡੀ.ਐੱਚ.ਏ.ਬੀ.ਆਈ. ਐਟ ਦੀ ਰੇਟ ਐੱਮ.ਈ.ਏ.ਡਾਟ ਇਨ (CA.ABUDHABI at the rate of MEA.gov.) 'ਤੇ ਦਵਾਈ ਸੰਬੰਧੀ ਮਦਦ ਮੰਗ ਸਕਦੇ ਹਨ ਅਤੇ ਐਮਰਜੈਂਸੀ ਸਥਿਤੀ ਵਿਚ ਟੈਲੀਫੋਨ ਨੰਬਰ 0508995583 'ਤੇ ਸੰਪਰਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸੰਯੁਕਤ ਅਰਬ ਅਮੀਰਾਤ ਵਿਚ ਹੁਣ ਤੱਕ ਕੋਰੋਨਾਵਾਇਰਸ ਇਨਫੈਕਸ਼ਨ ਦੇ 6,302 ਮਾਮਲੇ ਸਾਹਮਣੇ ਆਏ ਹਨ ਅਤੇ 37 ਲੋਕਾਂ ਦੀ ਮੌਤ ਹੋਈ ਹੈ।


 


Vandana

Content Editor

Related News