ਯੂ.ਏ.ਈ. ਦੇ ਸੀਨੀਅਰ ਡਿਪਲੋਮੈਟ ਨੇ ਪਾਕਿ ''ਤੇ ਵੀਜ਼ਾ ਪਾਬੰਦੀ ਦੀ ਗੱਲ ਕੀਤੀ ਸਵੀਕਾਰ
Monday, Dec 21, 2020 - 06:04 PM (IST)
ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਵਿਦੇਸ਼ ਮੰਤਰੀ ਨੇ ਪਾਕਿਸਤਾਨ ਦੇ ਲੋਕਾਂ 'ਤੇ ਵੀਜ਼ਾ ਪਾਬੰਦੀ ਸੰਬੰਧੀ ਗੱਲ ਪਹਿਲੀ ਵਾਰ ਜਨਤਕ ਤੌਰ 'ਤੇ ਸਵੀਕਾਰ ਕੀਤੀ। ਯੂ.ਏ.ਈ. ਦੀ ਸਰਕਾਰੀ ਗੱਲਬਾਤ ਕਮੇਟੀ 'ਡਬਲਊ.ਏ.ਐੱਮ.' ਨੇ ਦੱਸਿਆ ਕਿ ਅਮੀਰਾਤ ਦੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜਾਇਦ ਅਲ ਨਾਹੀਆਨ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਦੇ ਨਾਲ ਬੈਠਕ ਦੇ ਬਾਅਦ ਕੋਵਿਡ-19 ਇਨਫੈਕਸ਼ਨ ਦੇ ਕਾਰਨ ਵੀਜ਼ਾ ਜਾਰੀ ਕਰਨ 'ਤੇ ਲਾਗੂ ਹਾਲ ਹੀ ਪਾਬੰਦੀ ਦੇ ਅਸਥਾਈ ਹੋਣ 'ਤੇ ਜ਼ੋਰ ਦਿੱਤਾ। ਭਾਵੇਂਕਿ ਉਹਨਾਂ ਨੇ ਵੀਜ਼ਾ ਮੁਅੱਤਲੀ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ।
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਯੂ.ਏ.ਈ. ਨੇ ਲੇਬਨਾਨ, ਕੀਨੀਆ, ਈਰਾਨ, ਸੀਰੀਆ, ਅਫਗਾਨਿਸਤਾਨ ਅਤੇ ਯਮਨ ਜਿਹੇ ਇਕ ਦਰਜਨ ਮੁਸਲਿਮ ਬਹੁ ਗਿਣਤੀ ਦੇਸ਼ਾਂ 'ਤੇ ਅਜਿਹੇ ਸਮੇਂ ਵਿਚ ਪਾਬੰਦੀਆਂ ਲਗਾਈਆਂ ਹਨ ਜਦੋਂ ਇਜ਼ਰਾਇਲ ਦੇ ਨਾਲ ਸੰਬੰਧਾਂ ਨੂੰ ਸੁਧਾਰਨ ਸੰਬੰਧੀ ਸਮਝੌਤੇ ਦੇ ਬਾਅਦ ਇਜ਼ਰਾਇਲੀ ਪਾਸਪੋਰਟ 'ਤੇ ਲੋਕ ਦੇਸ਼ ਵਿਚ ਆ ਰਹੇ ਹਨ। ਦੁਬਈ ਸਥਿਤ 'ਅਰੇਬਿਅਨ ਨਾਈਟਜ਼ ਟੂਅਰਜ਼' (Arabian Nights Tours) ਦੇ ਟ੍ਰੈਵਲ ਏਜੰਟ ਸਈਦ ਮੁਹੰਮਦ ਨੇ ਸੇਮਵਾਰ ਨੂੰ ਕਿਹਾ ਕਿ ਪਾਕਿਸਤਾਨ ਅਤੇ ਪੱਛਮ ਏਸ਼ੀਆ ਦੇ ਹੋਰ ਦੇਸ਼ਾਂ ਦੇ ਪਰਿਵਾਰਾਂ ਨੂੰ ਵੀਜ਼ਾ ਸੰਬੰਧੀ ਮਨਜ਼ੂਰੀ ਮਿਲਣ ਦੀ ਦਰ ਵਿਚ ਪਿਛਲੇ ਕੁਝ ਹਫਤੇ ਵਿਚ ਵਾਧਾ ਹੋਇਆ ਹੈ ਪਰ ਇਹਨਾਂ ਦੇਸ਼ਾਂ ਤੋਂ ਇਕੱਲੇ ਆਉਣ ਦੀ ਇੱਛਾ ਰੱਖਣ ਵਾਲਿਆਂ ਅਤੇ ਨੌਜਵਾਨਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਪੜ੍ਹੋ ਇਹ ਅਹਿਮ ਖਬਰ- ਚੀਨ ਦੀ ਖਤਰਨਾਕ ਯੋਜਨਾ, ਹੁਣ ਮਿਆਂਮਾਰ ਦੀ ਸਰਹੱਦ 'ਤੇ ਬਣਾ ਰਿਹੈ 2000 ਕਿਲੋਮੀਟਰ ਲੰਬੀ ਕੰਧ
ਇਸ ਦੇ ਕਾਰਨ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਸ ਪਾਬੰਦੀ ਦਾ ਸੰਬੰਧ ਸੁਰੱਖਿਆ ਜਾਂ ਵੀਜ਼ਾ ਦੀ ਮਿਆਦ ਖਤਮ ਹੋਣ ਦੇ ਬਾਅਦ ਵੀ ਲੋਕਾਂ ਦੇ ਦੇਸ਼ ਵਿਚ ਰੁਕਣ ਸੰਬੰਧੀ ਚਿੰਤਾਵਾਂ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਯੂ.ਏ.ਈ. ਵਿਚ ਪ੍ਰਵਾਸੀਆਂ ਦੀ ਗਿਣਤੀ ਸਥਾਨਕ ਲੋਕਾਂ ਨਾਲੋਂ ਵੱਧ ਹੈ।
ਪੜ੍ਹੋ ਇਹ ਅਹਿਮ ਖਬਰ- ਵਿਕਟੋਰੀਆ ਦੇ ਹੋਟਲ ਕੁਆਰੰਟੀਨ ਮਾਮਲਿਆਂ ਸਬੰਧੀ ਰਿਪੋਰਟ ਪੇਸ਼, ਦੇਰੀ ਲਈ ਪ੍ਰੀਮੀਅਰ ਨੇ ਮੰਗੀ ਮੁਆਫ਼ੀ