ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਪੁੱਜੇ ਇਟਲੀ, ਹੋਇਆ ਨਿੱਘਾ ਸਵਾਗਤ
Monday, Sep 05, 2022 - 05:01 PM (IST)
ਮਿਲਾਨ (ਸਾਬੀ ਚੀਨੀਆ) ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਬੀਤੀ ਰਾਤ ਇਟਲੀ ਪੁੱਜੇ। ਇੱਥੇ ਉਨ੍ਹਾਂ ਦਾ ਇਟਲੀ ਪਹੁੰਚਣ 'ਤੇ ਇਟਲੀ ਵਿਚ ਭਾਰਤੀ ਰਾਜਦੂਤ ਨੀਨਾ ਮਲਹੋਤਰਾ ਅਤੇ ਕੌਂਸਲੇਟ ਮਿਲਾਨ ਮੈਡਮ ਏਜੁਗਲਾ ਜਾਂਮੀਰ ਅਤੇ ਹੋਰਨਾਂ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀਆਂ ਲਈ ਖੁਸ਼ਖ਼ਬਰੀ, ਆਸਟ੍ਰੇਲੀਆ ਨੇ ਨਿਵੇਸ਼ ਰਾਹੀਂ ਪ੍ਰਵਾਸ ਲਈ ਅਸਾਮੀਆਂ ਦਾ ਕੀਤਾ ਐਲਾਨ
ਕੇਂਦਰੀ ਮੰਤਰੀ ਸ. ਪੁਰੀ ਜੋ ਕਿ ਇਟਲੀ ਵਿਚ ਗੈਸਤੈਕ ਮਿਲਾਨ ਵਿੱਚ ਹਿੱਸਾ ਲੈਣ ਪਹੁੰਚੇ ਹਨ। ਵੱਖ ਵੱਖ ਦੇਸ਼ਾਂ ਦੇ ਆਗੂ ਇਸ ਸੰਮੇਲਨ ਵਿੱਚ ਬਦਲਵੇਂ ਊਰਜਾ ਦੇ ਸਰੋਤਾਂ ਅਤੇ ਹੋਰ ਅਹਿਮ ਮੁੱਦਿਆਂ ਲਈ ਸ਼ਾਮਿਲ ਹੋਣਗੇ। ਸ. ਪੁਰੀ ਇਟਲੀ ਦੌਰੇ ਦੌਰਾਨ ਇਟਲੀ ਵਿੱਚਲੀਆਂ ਭਾਰਤੀ ਸ਼ਖਸੀਅਤਾਂ ਨਾਲ ਵੀ ਮੁਲਾਕਾਤ ਕਰਨਗੇ।

