ਬਲੋਚਿਸਤਾਨ ''ਚ ਯੂਨੀਅਨ ਨੇਤਾ ਦੀ ਕੀਤੀ ਗੋਲੀ ਮਾਰ ਕੇ ਹੱਤਿਆ

Tuesday, Nov 10, 2020 - 02:22 PM (IST)

ਬਲੋਚਿਸਤਾਨ ''ਚ ਯੂਨੀਅਨ ਨੇਤਾ ਦੀ ਕੀਤੀ ਗੋਲੀ ਮਾਰ ਕੇ ਹੱਤਿਆ

ਪੇਸ਼ਾਵਰ: ਦੱਖਣੀ ਪੱਛਮੀ ਪਾਕਿਸਤਾਨ 'ਚ ਬਾਈਕ ਸਵਾਰ ਬੰਦੂਕਧਾਰੀਆਂ ਨੇ ਮਸਜਿਦ ਦੇ ਬਾਹਰ ਇਕ ਸਥਾਨਕ ਯੂਨੀਅਨ ਨੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਪੁਲਸ ਅਧਿਕਾਰੀ ਜ਼ਰੀਫ ਖ਼ਾਨ ਮੁਤਾਬਕ ਬਲੋਚਿਸਤਾਨ ਦੇ ਪਸ਼ੀਨ ਪਿੰਡ ਦੀ ਇਕ ਮਸਜਿਦ 'ਚ ਸੋਮਵਾਰ ਨੂੰ ਸ਼ਾਮ ਦੀ ਨਮਾਜ਼ ਅਦਾ ਕਰਕੇ ਬਾਹਰ ਨਿਕਲਣ ਵਾਲੇ  ਅੱਲਾਹਦਾਦ ਤਰੀਨ ਨੂੰ ਹਮਲਾਵਾਰਾਂ ਨੇ ਗੋਲੀ ਮਾਰ ਦਿੱਤੀ। 
ੁਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਪਾਰੀ ਸੰਘ ਨੇ ਹੱਤਿਆ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਘਟਨਾ ਦੇ ਵਿਰੋਧ 'ਚ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ 'ਚ ਮੰਗਲਵਾਰ ਨੂੰ ਦੁਕਾਨਾਂ ਅਤੇ ਬਾਜ਼ਾਰ ਬੰਦ ਰਹਿਣਗੇ। ਇਸ ਹਮਲੇ ਦੀ ਜ਼ਿੰਮੇਵਾਰੀ ਤੁਰੰਤ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ। ਤਰੀਨ ਬਲੋਚਿਸਤਾਨ 'ਚ ਵਪਾਰੀਆਂ ਅਤੇ ਦੁਕਾਨਾਂ ਦੇ ਮਾਲਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਸੰਘਰਸ਼ ਕਰਨ ਲਈ ਜਾਣੇ ਜਾਂਦੇ ਹਨ।


author

Aarti dhillon

Content Editor

Related News