UNICEF ਦੀ ਚਿਤਾਵਨੀ- ਅਫਗਾਨਿਸਤਾਨ ''ਚ ਅਕਤੂਬਰ ਤੱਕ ਢੇਡ ਕਰੋੜ ਤੋਂ ਵੱਧ ਲੋਕ  ਹੋਣਗੇ ਭੁੱਖਮਰੀ ਦਾ ਸ਼ਿਕਾਰ

07/30/2023 4:56:14 PM

ਕਾਬੁਲ : ਸੰਯੁਕਤ ਰਾਸ਼ਟਰ ਇੰਟਰਨੈਸ਼ਨਲ ਚਿਲਡਰਨਜ਼ ਐਮਰਜੈਂਸੀ ਫੰਡ (ਯੂਨੀਸੇਫ) ਨੇ ਦਾਅਵਾ ਕੀਤਾ ਹੈ ਕਿ ਅਫਗਾਨਿਸਤਾਨ ਵਿੱਚ ਅਕਤੂਬਰ 2023 ਤੱਕ 15 ਮਿਲੀਅਨ ਤੋਂ ਵੱਧ ਯਾਨੀ 15 ਕਰੋੜ ਤੋਂ ਵੱਧ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਟੋਲੋ ਨਿਊਜ਼ ਦੀਆਂ ਰਿਪੋਰਟਾਂ ਅਨੁਸਾਰ, 29.2 ਮਿਲੀਅਨ ਲੋਕਾਂ ਨੂੰ ਮਾਨਵਤਾਵਾਦੀ ਸਹਾਇਤਾ ਦੀ ਲੋੜ ਹੋਣ ਦੀ ਉਮੀਦ ਹੈ। ਸੋਕਾ, ਹੜ੍ਹਾਂ, ਅਸੁਰੱਖਿਆ, ਕਠੋਰ ਸਰਦੀਆਂ, ਰਾਜਨੀਤਿਕ ਅਤੇ ਆਰਥਿਕ ਅਸਥਿਰਤਾ ਅਤੇ ਵਿਸਥਾਪਨ ਵਰਗੇ ਹਾਲਾਤਾਂ ਕਾਰਨ ਅਫਗਾਨਿਸਤਾਨ ਦੀ ਮੰਦੀ ਨੂੰ ਹੋਰ ਵਧ ਰਹੀ ਹੈ।

ਇਹ ਵੀ ਪੜ੍ਹੋ : ਚਾਂਦੀ ਨਾਲੋਂ 5 ਗੁਣਾ ਮਹਿੰਗਾ ਹੋਇਆ ਕੇਸਰ, ਜਾਣੋ ਦੋਵੇਂ ਕੀਮਤੀ ਵਸਤੂਆਂ ਦੇ ਭਾਅ

ਯੂਨੀਸੇਫ ਦੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਟੋਲੋ ਨਿਊਜ਼ ਨੇ ਦੱਸਿਆ ਕਿ ਅਫਗਾਨਿਸਤਾਨ ਵਿਚ ਆਰਥਿਕ ਸੰਕਟ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦਰਮਿਆਨ 64 ਪ੍ਰਤੀਸ਼ਤ ਪਰਿਵਾਰ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿੱਚ ਅਸਮਰੱਥ ਹਨ ਕਿਉਂਕਿ ਕਮਜ਼ੋਰ ਆਰਥਿਕਤਾ ਨੇ ਆਬਾਦੀ ਨੂੰ ਗਰੀਬੀ ਦੇ ਕੰਢੇ 'ਤੇ ਧੱਕ ਦਿੱਤਾ ਗਿਆ ਹੈ। ਅਗਸਤ 2021 ਵਿੱਚ ਤਾਲਿਬਾਨ ਦੁਆਰਾ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ, ਅਫਗਾਨਿਸਤਾਨ ਵਿੱਚ ਲੋਕਾਂ ਦੀ ਸਥਿਤੀ ਬਦਤਰ ਹੋ ਗਈ ਹੈ ਕਿਉਂਕਿ ਦੇਸ਼ ਇੱਕ ਵੱਡੇ ਮਾਨਵਤਾਵਾਦੀ ਸੰਕਟ ਦੀ ਲਪੇਟ ਵਿੱਚ ਹੈ। ਤਾਲਿਬਾਨ ਸ਼ਾਸਨ ਅਧੀਨ ਅਫਗਾਨਿਸਤਾਨ ਦੀ ਸਥਿਤੀ ਬਾਰੇ, ਇਕ ਅਰਥ ਸ਼ਾਸਤਰੀ ਸਈਅਦ ਮਸੂਦ ਨੇ ਕਿਹਾ, 'ਮਾਨਵਤਾਵਾਦੀ ਸਹਾਇਤਾ ਅਤੇ ਭੋਜਨ ਸੁਰੱਖਿਆ ਦਾ ਮੁੱਖ ਉਦੇਸ਼ ਪਰਿਵਾਰਾਂ ਦੀ ਖਪਤ ਅਤੇ ਬੁਨਿਆਦੀ ਲੋੜਾਂ ਦੇ ਪੱਧਰ ਨੂੰ ਵਧਾਉਣਾ ਹੈ।

ਇਹ ਵੀ ਪੜ੍ਹੋ : ਵੰਦੇ ਭਾਰਤ ਐਕਸਪ੍ਰੈੱਸ 'ਚ ਯਾਤਰੀ ਦੇ ਭੋਜਨ 'ਚ ਮਿਲਿਆ ਕਾਕਰੋਚ, IRCTC ਨੇ ਲਗਾਇਆ 25,000 ਰੁਪਏ ਦਾ ਜੁਰਮਾਨਾ

ਯੂਨੀਸੈਫ ਅਨੁਸਾਰ ਗੈਰ ਸਰਕਾਰੀ ਸੰਗਠਨਾਂ ਅਤੇ ਸੰਯੁਕਤ ਰਾਸ਼ਟਰ ਲਈ ਕੰਮ ਕਰਨ ਵਾਲੀਆਂ ਅਫਗਾਨ ਔਰਤਾਂ 'ਤੇ ਪਾਬੰਦੀਆਂ ਨੇ ਕਮਜ਼ੋਰ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਖ਼ਤਰੇ ਨੂੰ ਕਾਫੀ ਵਧਾ ਦਿੱਤਾ ਹੈ। ਮਹਿਲਾ ਅਧਿਕਾਰ ਕਾਰਕੁਨ ਸੂਰਿਆ ਪਾਇਕਨ ਨੇ ਕਿਹਾ, 'ਔਰਤਾਂ ਕੋਲ ਸਭ ਤੋਂ ਵਧੀਆ ਪ੍ਰਤਿਭਾ ਹੈ ਅਤੇ ਉਹ ਸਮਾਜਿਕ ਅਤੇ ਕੰਮ ਦੇ ਖੇਤਰਾਂ ਵਿੱਚ ਸਰਗਰਮ ਭੂਮਿਕਾ ਨਿਭਾ ਸਕਦੀਆਂ ਹਨ, ਪਰ ਬਦਕਿਸਮਤੀ ਨਾਲ, ਮੌਜੂਦਾ ਸਰਕਾਰ ਦੇਸ਼ ਵਿੱਚ ਇਸ ਸਮੱਸਿਆ ਨੂੰ ਹੱਲ ਨਹੀਂ ਕਰ ਸਕੀ ਹੈ।'
ਜਦੋਂ ਤੋਂ ਤਾਲਿਬਾਨ ਨੇ ਸੱਤਾ 'ਤੇ ਕਬਜ਼ਾ ਕੀਤਾ ਹੈ, ਲੋਕਾਂ ਨੂੰ ਬੁਨਿਆਦੀ ਸਹੂਲਤਾਂ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੇਸ਼ 'ਚ ਔਰਤਾਂ ਦੀ ਹਾਲਤ ਵੀ ਬਦਤਰ ਹੋ ਗਈ ਹੈ। ਦੇਸ਼ ਵਿੱਚ ਔਰਤਾਂ ਨੂੰ ਲੀਡਰਸ਼ਿਪ ਦੇ ਅਹੁਦਿਆਂ 'ਤੇ ਰੱਖਣ 'ਤੇ ਪਾਬੰਦੀ ਹੈ ਅਤੇ ਉਨ੍ਹਾਂ ਨੂੰ ਕੰਮ ਕਰਨ ਦੇ ਨਾਲ-ਨਾਲ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੈ ਜਦੋਂ ਕਿ ਉਨ੍ਹਾਂ ਨਾਲ ਮਰਦ ਸਾਥੀ ਦਾ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਸਟਾਰ ਨਿਸ਼ਾਨ ਵਾਲੇ ਨੋਟਾਂ ਨੂੰ ਲੈ ਕੇ RBI ਦਾ ਸਪੱਸ਼ਟੀਕਰਣ, ਜਾਣੋ ਕਿਉਂ ਛਾਪੇ ਜਾਂਦੇ ਹਨ ਇਹ ਨੋਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Harinder Kaur

Content Editor

Related News