ਸਕਾਟਲੈਂਡ ''ਚ ਬੇਰੁਜ਼ਗਾਰੀ ਦੀ ਦਰ ‘ਚ ਆਈ ਗਿਰਾਵਟ
Tuesday, May 17, 2022 - 07:44 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ 'ਚ ਨਸ਼ਰ ਹੋਏ ਤਾਜ਼ਾ ਅੰਕੜਿਆਂ ਅਨੁਸਾਰ ਬੇਰੁਜ਼ਗਾਰੀ ਦੀ ਦਰ ਪਿਛਲੀ ਤਿਮਾਹੀ 'ਚ ਰਿਕਾਰਡ ਹੇਠਲੇ ਪੱਧਰ 'ਤੇ ਆ ਗਈ ਹੈ। ਰਾਸ਼ਟਰੀ ਅੰਕੜਾ ਦਫ਼ਤਰ (ONS) ਦੇ ਅੰਕੜਿਆਂ ਅਨੁਸਾਰ ਜਨਵਰੀ ਅਤੇ ਮਾਰਚ ਦੇ ਵਿਚਕਾਰ 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬੇਰੁਜ਼ਗਾਰੀ ਦਰ 3.2% ਸੀ, ਜੋ ਪਿਛਲੀ ਤਿਮਾਹੀ ਦੇ ਮੁਕਾਬਲੇ 0.9% ਘੱਟ ਹੈ ਅਤੇ 16 ਤੋਂ 64 ਸਾਲ ਦੀ ਉਮਰ ਦੇ ਲੋਕਾਂ ਲਈ ਰੁਜ਼ਗਾਰ ਦਰ 75.6% ਸੀ, ਜਿਸ 'ਚ 1.4% ਦਾ ਵਾਧਾ ਦਰਜ ਹੋਇਆ ਹੈ।
ਇਹ ਵੀ ਪੜ੍ਹੋ :- ਵਟਸਐਪ ’ਚ ਆ ਰਿਹੈ ਕਮਾਲ ਦਾ ਫੀਚਰ, ਹੁਣ ਗਰੁੱਪ ਛੱਡਣ ’ਤੇ ਕਿਸੇ ਨੂੰ ਵੀ ਨਹੀਂ ਲੱਗੇਗਾ ਪਤਾ
ਜਦਕਿ ਪੂਰੇ ਯੂਕੇ 'ਚ, ਰੁਜ਼ਗਾਰ ਦਰ ਤਿਮਾਹੀ 'ਚ 0.1 ਫੀਸਦੀ ਅੰਕਾਂ ਨਾਲ ਵਧ ਕੇ 75.7% ਹੋ ਗਈ ਹੈ। ਸਕਾਟਲੈਂਡ 'ਚ ਇਸ ਸਾਲ ਜਨਵਰੀ ਅਤੇ ਮਾਰਚ ਦਰਮਿਆਨ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ 2.682 ਮਿਲੀਅਨ ਲੋਕ ਰੁਜ਼ਗਾਰ 'ਚ ਸਨ, ਜਿਸ 'ਚ ਉਸੇ ਉਮਰ ਸਮੂਹ 'ਚ ਤਕਰੀਬਨ 88,000 ਲੋਕ ਬੇਰੁਜ਼ਗਾਰ ਸਨ। ਹਾਲਾਂਕਿ, ਜਨਵਰੀ ਅਤੇ ਮਾਰਚ ਦੇ ਵਿਚਕਾਰ ਯੂ.ਕੇ. ਦੀਆਂ ਤਨਖਾਹਾਂ 'ਚ 1.2% ਦੀ ਗਿਰਾਵਟ ਆਈ। ਰੁਜ਼ਗਾਰ ਦੀ ਦਰ 'ਚ ਥੋੜ੍ਹਾ ਵਾਧਾ ਹੋਇਆ ਹੈ ਅਤੇ ਇਹ ਸੰਕੇਤ ਹੈ ਕਿ ਚੁਣੌਤੀਆਂ ਦੇ ਬਾਵਜੂਦ ਨੌਕਰੀਆਂ ਦਾ ਬਾਜ਼ਾਰ ਖੁਸ਼ਹਾਲ ਬਣਿਆ ਹੋਇਆ ਹੈ। ਸਕਾਟਲੈਂਡ 'ਚ ਕੰਮ ਕਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ 76% ਤੱਕ ਵਧ ਗਈ ਹੈ।
ਇਹ ਵੀ ਪੜ੍ਹੋ :-ਅਮਰੀਕਾ : ਮਿਲਵਾਕੀ 'ਚ ਹਿੰਸਾ ਦੀਆਂ ਘਟਨਾਵਾਂ 'ਚ ਤਿੰਨ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ