ਇਟਲੀ ''ਚ ਕੁਝ ਆਨਲਾਈਨ ਇੰਟਰਨੈਸ਼ਨਲ ਸਕੂਲਾਂ ਤਹਿਤ ਸੇਵਾ ਕਹਿ ਕਿ ਲੋਕਾਂ ਨੂੰ ਲੁੱਟਣ ਦਾ ਗੌਰਖ ਧੰਦਾ ਜ਼ੋਰਾਂ ''ਤੇ

Sunday, Sep 10, 2023 - 12:05 PM (IST)

ਇਟਲੀ ''ਚ ਕੁਝ ਆਨਲਾਈਨ ਇੰਟਰਨੈਸ਼ਨਲ ਸਕੂਲਾਂ ਤਹਿਤ ਸੇਵਾ ਕਹਿ ਕਿ ਲੋਕਾਂ ਨੂੰ ਲੁੱਟਣ ਦਾ ਗੌਰਖ ਧੰਦਾ ਜ਼ੋਰਾਂ ''ਤੇ

ਰੋਮ (ਕੈਂਥ): ਪਿਛਲੇ ਕੁਝ ਦਿਨਾਂ ਤੋਂ ਇਟਲੀ ਦੇ ਪੰਜਾਬੀ ਭਾਈਚਾਰੇ ਨੂੰ ਸ਼ੋਸਲ ਮੀਡੀਆ ਰਾਹੀਂ ਕੁਝ ਇੰਟਰਨੈਸ਼ਨਲ ਸਕੂਲ ਬਾਰੇ ਵੀਡੀਓਜ਼ ਵੇਖਣ ਨੂੰ ਮਿਲ ਰਹੀਆਂ ਸਨ। ਉਸ ਬਾਬਤ ਉਹਨਾਂ ਵੀਰਾਂ ਨਾਲ ਗੱਲਬਾਤ ਹੋਈ ਅਤੇ ਉਹਨਾਂ ਨੇ ਦੱਸਿਆ ਕਿ ਕੁਝ ਇੰਟਰਨੈਸ਼ਨਲ ਸਕੂਲ ਇਟਲੀ ਵਿਖੇ ਆਨਲਾਈਨ ਭਾਈਚਾਰੇ ਦੀ ਸੇਵਾ ਕਹਿ ਕੇ ਸ਼ੁਰੂ ਕੀਤੇ ਜਾ ਰਹੇ ਹਨ। ਇਹ ਆਨਲਾਈਨ ਸਕੂਲ ਹਨ ਅਤੇ ਇਹ ਸਕੂਲ ਪੰਜਾਬ ਵਿਚਲੇ ਕਿਸੇ ਸਕੂਲ ਦੀ ਸ਼ਾਖਾ (ਬ੍ਰਾਂਚ) ਨਹੀਂ ਹਨ ਜਦੋਂ ਕਿ ਪ੍ਰਬੰਧਕ ਆਪਣੇ ਸਕੂਲਾਂ ਨੂੰ ਭਾਰਤ ਦੇ ਨਾਮੀ ਸਿੱਖਿਆ ਬੋਰਡਾਂ ਦੀ ਬ੍ਰਾਂਚ ਦੱਸਦੇ ਹਨ। ਇਹ ਸਕੂਲ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਸ਼ੁਰੂ ਕੀਤੇ ਗਏ ਹਨ। ਇਸ ਵਿੱਚ ਪੜਾਉਣ ਵਾਲੇ ਅਧਿਆਪਕ ਪੰਜਾਬ ਤੋਂ ਹਨ ਜੋ ਵੱਖ-ਵੱਖ ਸਕੂਲਾਂ ਵਿੱਚ ਪੜ੍ਹਾ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਵਿਗਿਆਨੀਆਂ ਦਾ ਦਾਅਵਾ, ਹੁਣ ਬਿਨਾਂ Sperm ਦੇ ਪੈਦਾ ਹੋ ਸਕਣਗੇ ਬੱਚੇ

ਬੇਸ਼ੱਕ ਸੰਗਤਾਂ ਦਾ ਭਰਵਾਂ ਹੁੰਗਾਰਾ ਇਹਨਾਂ ਆਨਲਾਈਨ ਸਕੂਲਾਂ ਨੂੰ ਮਿਲ ਰਿਹਾ ਹੈ ਪਰ ਸੇਵਾ ਵਾਲੀ ਗੱਲ ਇਹਨਾਂ ਸਕੂਲ ਪ੍ਰਬੰਧਕਾਂ ਦੀ ਦੂਰ-ਦੂਰ ਤੱਕ ਨਜ਼ਰੀ ਨਹੀਂ ਆਉਂਦੀ। ਹੁਣ ਤੱਕ ਉਹ ਸਕੂਲ ਤਕਰੀਬਨ 100 ਵੱਧ ਬੱਚਿਆਂ ਨੂੰ ਇਟਲੀ ਵਿੱਚ ਆਪਣੇ ਗੌਰਖ ਧੰਦੇ ਵਿੱਚ ਫਸਾ ਵੀ ਚੁੱਕੇ ਹਨ। ਇਹਨਾਂ ਸਕੂਲਾਂ ਵਿੱਚ ਇੱਕ ਬੱਚੇ ਦੀ ਇੱਕ ਮਹੀਨੇ ਦੀ ਫੀਸ 20 ਯੂਰੋ ਲਈ ਜਾਂਦੀ ਹੈ। ਬੱਚਿਆਂ ਦੀਆਂ ਕਲਾਸਾਂ ਗੂਗਲ ਦੀ 'ਮੀਟ' ਐਪ ਰਾਹੀਂ ਵੱਖ-ਵੱਖ ਗਰੁੱਪ ਬਣਾ ਕੇ ਹਫ਼ਤੇ ਵਿੱਚ ਤਿੰਨ ਵਾਰ ਲਗਾਈਆਂ ਜਾਂਦੀਆਂ ਹਨ। ਜੋ ਕਿ ਸੋਮਵਾਰ ਤੋਂ ਸ਼ਨੀਵਾਰ ਤੱਕ ਹੁੰਦੀਆਂ ਹਨ ਅਤੇ ਸਮਾਂ ਸ਼ਾਮ ਚਾਰ ਵਜੇ ਤੋਂ ਛੇ ਵਜੇ ਦੇ ਦਰਮਿਆਨ ਹੁੰਦਾ ਹੈ।ਅਜਿਹੇ ਸਕੂਲ ਬੇਸ਼ੱਕ ਬੱਚਿਆਂ ਨੂੰ ਪੜ੍ਹਾਈ ਪੱਖੋਂ ਕੋਈ ਖਾਸ ਫ਼ਾਇਦਾ ਨਾ ਦੇਣ ਪਰ ਪ੍ਰਬੰਧਕਾਂ ਦੀਆਂ ਜੇਬਾਂ ਨੂੰ ਕੋਈ ਕਸਰ ਨਹੀਂ ਛੱਡ ਰਹੇ। ਅਜਿਹੇ ਸਕੂਲਾਂ ਦੀ ਮਦਦ ਕਰਨ ਲਈ ਕੁਝ ਨਾਮੀ ਸੰਸਥਾਵਾਂ ਦੇ ਮੁਖੀ ਸੱਜਣਾਂ ਦੇ ਫੋਨ ਵੀ ਮੀਡੀਏ ਨੂੰ ਆ ਰਹੇ ਹਨ ਅਤੇ ਧਾਰਮਿਕ ਸਰਪ੍ਰਸਤੀ ਵੀ ਮਿਲ ਰਹੀ ਹੈ। ਕਿਉਂਕਿ ਜਿਹਨਾਂ ਗੁਰਦੁਆਰਾ ਸਾਹਿਬਾਨਾਂ ਵਿਖੇ ਇਹਨਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਥੇ ਪਹਿਲਾਂ ਹੀ ਪ੍ਰਬੰਧਕ ਕਮੇਟੀਆਂ ਵੱਲੋਂ ਬੱਚਿਆਂ ਨੂੰ ਪੜ੍ਹਾਉਣ ਦਾ ਪ੍ਰਬੰਧ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News