UN ਮੁਖੀ ਦੀ ਅਪੀਲ, ਅਫਗਾਨ ਲੋਕਾਂ ਦੀ ਮਦਦ ਲਈ ਪਾਬੰਦੀਸ਼ੁਦਾ ''ਜਾਇਦਾਦ'' ਤੋਂ ਹਟਾਈ ਜਾਏ ਰੋਕ

Thursday, Jan 27, 2022 - 06:55 PM (IST)

ਸੰਯੁਕਤ ਰਾਸ਼ਟਰ (ਏ.ਪੀ.) ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨਿਓ ਗੁਤਾਰੇਸ ਨੇ ਬੁੱਧਵਾਰ ਨੂੰ ਅਫਗਾਨਿਸਤਾਨ ਦੇ ਲੋਕਾਂ ਲਈ ਮਨੁੱਖੀ ਸਹਾਇਤਾ ਨੂੰ ਵਧਾਵਾ ਦੇਣ ਅਤੇ ਦੇਸ਼ ਦੀ ਖਸਤਾ ਅਰਥ ਵਿਵਸਥਾ ਨੂੰ ਵਾਪਸ ਪਟਰੀ 'ਤੇ ਲਿਆਉਣ ਲਈ ਪਾਬੰਦੀਸ਼ੁਦਾ ਨੌ ਅਰਬ ਡਾਲਰ ਦੀ ਜਾਇਦਾਦ 'ਤੇ ਰੋਕ ਹਟਾਉਣ ਦੀ ਬੇਨਤੀ ਕੀਤੀ। ਗੁਤਾਰੇਸ ਨੇ ਸੁਰੱਖਿਆ ਕੌਂਸਲ ਨੂੰ ਕਿਹਾ ਕਿ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਦਾ ਸਮਾਂ ਆ ਗਿਆ ਹੈ। ਕੋਈ ਕਦਮ ਨਾ ਚੁੱਕਿਆ ਗਿਆ ਤਾਂ ਕਈਆਂ ਦੀ ਜ਼ਿੰਦਗੀ ਖਤਰੇ ਵਿੱਚ ਆ ਜਾਵੇਗੀ ਅਤੇ ਨਿਰਾਸ਼ਾ ਅਤੇ ਅਤਿਵਾਦ ਵਧੇਗਾ।

ਗੁਤਾਰੇਸ ਨੇ ਕਿਹਾ ਕਿ ਅਫਗਾਨਿਸਤਾਨ ਦੀ ਆਰਥਿਕਤਾ ਵਿੱਚ ਤੁਰੰਤ ਨਿਵੇਸ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਦੇਸ਼ ਦੀ ਰੋਕੀ ਰਾਸ਼ੀ ਜਾਰੀ ਕੀਤੀ ਜਾਵੇ। ਅਫਗਾਨਿਸਤਾਨ ਦੇ ਸੈਂਟਰਲ ਬੈਂਕ ਦੇ ਨਾਲ ਫਿਰ ਤੋਂ ਜੁੜਨ ਅਤੇ ਨਿਵੇਸ਼ ਕਰਨ ਦੇ ਹੋਰ ਤਰੀਕੇ ਦੀ ਖੋਜਣਾ, ਜਿਸ ਵਿਚ ਡਾਕਟਰ, ਅਧਿਆਪਕ, ਸਫਾਈ, ਬਿਜਲੀ ਦਾ ਕੰਮ ਕਰਨ ਅਤੇ ਹੋਰ ਸਿਵਿਲ ਸੇਵਕ ਦੀ ਤਨਖਾਹ ਦੇ ਭੁਗਤਾਨ ਲਈ ਅੰਤਰਰਾਸ਼ਟਰੀ ਫੰਡ ਜਾਰੀ ਕਰਨਾ ਸ਼ਾਮਲ ਹੈ। ਚੀਨ ਅਤੇ ਰੂਸ ਨੇ ਅਫਗਾਨਿਸਤਾਨ ਦੀ ਪਾਬੰਦੀਸ਼ੁਦਾ ਜਾਇਦਾਦ ਤੋਂ ਰੋਕ ਹਟਾਉਣ ਦੀ ਆਪਣੀ ਮੰਗ ਦੁਹਰਾਈ ਜਦਕਿ ਅਮਰੀਕੀ ਰਾਜਦੂਤ ਲਿੰਡਾ ਥਾਮਸ-ਗ੍ਰੀਨਫੀਲਡ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦਾ ਪ੍ਰਸ਼ਾਸਨ ਫੰਡ ਦੀ ਕਮੀ ਨਾਲ ਨਜਿੱਠਣ ਲਈ ਵਿਭਿੰਨ ਵਿਕਲਪਾਂ 'ਤੇ ਵਿਚਾਰ ਕਰ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ -UAE ਦੇ ਲੱਖਾਂ ਭਾਰਤੀਆਂ ਲਈ ਖੁਸ਼ਖ਼ਬਰੀ, ਫਲਾਈਟ ਟਿਕਟ ਹੋਈ ਸਸਤੀ, ਜਾਣੋ ਕੀਮਤ

ਗ੍ਰੀਨਫੀਲਡ ਨੇ ਕਿਹਾ ਕਿ ਅਮਰੀਕਾ ਨੇ ਅਫਗਾਨਿਸਤਾਨ ਦੀ ਸਭ ਤੋਂ ਵੱਧ ਮਦਦ ਕੀਤੀ ਹੈ। ਅਮਰੀਕਾ ਨੇ 11 ਜਨਵਰੀ ਨੂੰ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਲਈ 30.8 ਕਰੋੜ ਡਾਲਰ ਦੀ ਸ਼ੁਰੂਆਤੀ ਮਦਦ ਦੇਣ ਦੀ ਘੋਸ਼ਣਾ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਦੇ ਲੋਕਾਂ ਨੂੰ ਜਿਸ ਪੱਧਰ 'ਤੇ ਮਦਦ ਦੀ ਲੋੜ ਹੈ, ਉਸ ਨੂੰ ਪ੍ਰਦਾਨ ਕਰਨ ਲਈ ਅੰਤਰ-ਰਾਸ਼ਟਰੀ ਭਾਈਚਾਰੇ ਤੋਂ ਬਹੁਤ ਜ਼ਿਆਦਾ ਸਮਰਥਨ ਦੀ ਲੋੜ ਹੋਵੇਗੀ। ਅਫਗਾਨਿਸਤਾਨ 'ਤੇ ਤਾਲਿਬਾਨ ਵੱਲੋਂ ਕੰਟਰੋਲ ਕਰਨ ਦੇ ਬਾਅਦ ਦੇਸ਼ ਦੀ ਅਰਥਵਿਵਸਥਾ ਖਸਤਾ ਹੋ ਗਈ ਹੈ। ਤਾਲਿਬਾਨ ਦੇ 1996-2001 ਦੇ ਸ਼ਾਸਨ ਦੌਰਾਨ ਬੇਰਹਿਮੀ ਅਤੇ ਕੁੜੀਆਂ ਨੂੰ ਸਿੱਖਿਅਤ ਕਰਨ ਅਤੇ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਜਿਹੇ ਕਦਮਾਂ 'ਤੇ ਵਿਚਾਰ ਕਰਨ ਤੋਂ ਬਾਅਦ ਅੰਤਰ-ਰਾਸ਼ਟਰੀ ਸਮੂਹ ਨੇ ਵਿਦੇਸ਼ਾਂ ਤੋਂ ਅਫਗਾਨਿਸਤਾਨ ਦੀ ਜਾਇਦਾਦ 'ਤੇ ਰੋਕ ਲਗਾ ਦਿੱਤੀ। 

ਗੁਤਾਰੇਸ ਨੇ ਕਿਹਾ ਕਿ ਅਫਗਾਨਿਸਤਾਨ ਲਈ ਵਿਸ਼ਵ ਬੈਂਕ ਦੇ ਪੁਨਰ ਨਿਰਮਾਣ ਟ੍ਰਸਟ ਫੰਡ ਨੇ ਪਿਛਲੇ ਮਹੀਨਿਆਂ ਵਿੱਚ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨਿਸੇਫ) ਅਤੇ ਵਿਸ਼ਵ ਭੋਜਨ ਪ੍ਰੋਗਰਾਮ ਨੂੰ 28 ਕਰੋੜ ਡਾਲਰ ਟਰਾਂਸਫਰ ਕੀਤੇ ਸਨ। ਉਸ ਨੇ ਕਿਹਾ ਕਿ ਬਾਕੀ 12 ਲੱਖ ਡਾਲਰ ਤੁਰੰਤ ਜਾਰੀ ਕੀਤਾ ਜਾਣੇਚ ਚਾਹੀਦੇ ਹਨ ਤਾਂ ਜੋ ਅਫਗਾਨਿਸਤਾਨ ਦੇ ਲੋਕ ਇਸ ਸਰਦੀ ਦੇ ਮੌਸਮ ਵਿੱਚ ਗੁਜ਼ਾਰਾ ਕਰ ਸਕਣ। ਅਫਗਾਨਿਸਤਾਨ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਪ੍ਰਤੀਨਿਧ ਡੇਬਰੋਹ ਲਿਓਂਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਲਈ ਦੋ ਹਫ਼ਤੇ ਪਹਿਲਾਂ 4.4 ਅਰਬ ਡਾਲਰ ਤੋਂ ਵੱਧ ਦੀ ਮਨੁੱਖੀ ਸਹਾਇਤਾ ਮੰਗੀ, ਜੋ ਸੰਯੁਕਤ ਰਾਸ਼ਟਰ ਇਤਿਹਾਸ ਵਿੱਚ ਕਿਸੇ ਇੱਕ ਦੇਸ਼ ਲਈ ਸਭ ਤੋਂ ਵੱਧ ਰਾਸ਼ੀ ਹੈ।  

ਪੜ੍ਹੋ ਇਹ ਅਹਿਮ ਖ਼ਬਰ- ਚੀਨ 'ਚ ਬਰਫੀਲੇ ਤੂਫਾਨ ਦੇ ਮੱਦੇਨਜ਼ਰ 'ਯੇਲੋ' ਐਲਰਟ ਜਾਰੀ

ਉਹਨਾਂ ਮੁਤਾਬਕ ਇਹ ਮੋਟੇ ਤੌਰ 'ਤੇ ਇਹ ਓਨੀ ਹੀ ਰਾਸ਼ੀ ਹੈ, ਜੋ ਦਾਨਦਾਤਾ ਸਰਕਾਰ ਦੇ ਸਮੁੱਚੇ ਬਜਟ 'ਤੇ ਖਰਚ ਕਰਦੀ ਹੈ। ਇਸ ਵਿਚੋਂ ਜ਼ਿਆਦਾਤਰ ਰਾਸ਼ੀ ਜ਼ਿਆਦਾਤਰ ਅਮਰੀਕਾ ਨੇ ਦਿੱਤੀ ਹੈ। ਸੰਯੁਕਤ ਰਾਸ਼ਟਰ ਦੇ ਬਿਆਨ ਮੁਤਾਬਕ ਅਫਗਾਨਿਸਤਾਨ ਦੇ 87 ਲੱਖ ਲੋਕ ਭੂਖਮਰੀ ਦੇ ਕਗਾਰ 'ਤੇ ਹਨ। ਗੁਤਾਰੇਸ ਨੇ ਕਿਹਾ ਕਿ ਪਹਿਲਾਂ ਤੋਂ ਆਬਾਦੀ ''ਵਧੇਰੇ ਭੁਖਮਰੀ'' ਦਾ ਮੁਕਾਬਲਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 80 ਪ੍ਰਤੀਸ਼ਤ ਤੋਂ ਵੱਧ ਆਬਾਦੀ ਦੂਸ਼ਿਤ ਪੀਣ 'ਤੇ ਨਿਰਭਰ ਹੈ ਅਤੇ ਕੁਝ ਪਰਿਵਾਰ ਭੋਜਨ ਖਰੀਦਣ ਲਈ ਆਪਣੇ ਬੱਚਿਆਂ ਨੂੰ ਵੇਚ ਰਹੇ ਹਨ। 
ਕੌਂਸਲ ਨੇ ਪਿਛਲੇ ਮਹੀਨੇ ਇੱਕ ਪ੍ਰਸਤਾਵ ਪਾਸ ਕੀਤਾ ਸੀ ਜਿਸ ਵਿਚ ਪੁਸ਼ਟੀ ਕੀਤੀ ਗਈ ਸੀ ਕਿ ਅਫਗਾਨਿਸਤਾਨ ਦੇ ਲੋਕਾਂ ਨੂੰ ਮਨੁੱਖੀ ਸਹਾਇਤਾ ਤਾਲਿਬਾਨ ਦੇ ਵਿਰੁੱਧ ਪਾਬੰਦੀਆਂ ਦੀ ਉਲੰਘਣਾ ਨਹੀਂ ਕਰਦੀ ਹੈ ਪਰ ਸੰਯੁਕਤ ਰਾਸ਼ਟਰ ਵਿੱਚ ਚੀਨ ਦੇ ਰਾਜਦੂਤ ਜ਼ਾਂਗ ਜੂਨ ਨੇ ਦਾਅਵਾ ਕੀਤਾ ਹੈ ਕਿ ਮਦਦ ਦੀ ਵਰਤੋਂ ''ਇੱਕ ਸਿਆਸੀ ਉਪਕਰਣ ਦੇ ਰੂਪ ਵਿੱਚ ਲੜਾਈ ਲੜਨ ਲਈ ਕੀਤੀ ਜਾ ਰਹੀ ਹੈ। ਉੱਥੇ ਰੂਸ ਦੇ ਉਪ ਰਾਜਦੂਤ ਦਿਮਿਤਰੀ ਪੌਲਿੰਸਕੀ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਅਫਗਾਨਿਸਤਾਨ ਦੀ ਪਾਬੰਦੀਸ਼ੁਦਾ ਜਾਇਦਾਦ ਨੂੰ ਜਾਰੀ ਕਰਨ ਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ''ਅਫਗਾਨਿਸਤਾਨ ਇਸ ਸੰਕਟ ਤੋਂ ਬਾਹਰ ਨਿਕਲਣ ਦੀ ਕੋਈ ਸੰਭਾਵਨਾ ਨਹੀਂ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।


Vandana

Content Editor

Related News