ਭਾਰਤੀ ਸ਼ਾਂਤੀ ਦੂਤ ਸਣੇ 119 ਨੂੰ ਮਿਲੇਗਾ ਯੂ.ਐਨ. ਮੈਡਲ

05/21/2019 6:40:00 PM

ਸੰਯੁਕਤ ਰਾਸ਼ਟਰ (ਏਜੰਸੀ)- ਸੰਯੁਕਤ ਰਾਸ਼ਟਰ (ਯੂ.ਐਨ) ਇਕ ਭਾਰਤੀ ਸਮੇਤ 119 ਸ਼ਾਂਤੀ ਦੂਤਾਂ ਨੂੰ ਉਨ੍ਹਾਂ ਦੀ ਵੀਰਤਾ ਅਤੇ ਬਲਿਦਾਨ ਲਈ ਯੂ.ਐਨ. ਮੈਡਲ ਨਾਲ ਸਨਮਾਨਤ ਕਰੇਗਾ। ਭਾਰਤ ਦੇ ਪੁਲਸ ਅਫਸਰ ਜਿਤੇਂਦਰ ਕੁਮਾਰ ਨੂੰ ਇਹ ਮੈਡਲ ਮਰਨ ਤੋਂ ਬਾਅਦ ਦਿੱਤਾ ਜਾਵੇਗਾ। ਜਿਤੇਂਦਰ ਕਾਂਗੋ ਵਿਚ ਯੂ.ਐਨ. ਸ਼ਾਂਤੀ ਮਿਸ਼ਨ ਦੌਰਾਨ ਸ਼ਹੀਦ ਹੋ ਗਏ ਸਨ। ਸੰਯੁਕਤ ਰਾਸ਼ਟਰ ਸ਼ਾਂਤੀ ਦੂਤ ਦਿਵਸ ਮੌਕੇ 'ਤੇ ਸ਼ੁੱਕਰਵਾਰ ਨੂੰ ਜਤਿੰਦਰ ਕੁਮਾਰ ਸਣੇ 119 ਸ਼ਾਂਤੀ ਦੂਤਾਂ ਨੂੰ ਡੈਗ ਹੈਮਰਸੋਲਡ ਮੈਡਲ ਨਾਲ ਨਿਵਾਜਿਆ ਜਾਵੇਗਾ।

ਇਸ ਸਮਾਰੋਹ ਵਿਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਵੀ ਮੌਜੂਦ ਰਹਿਣਗੇ। ਸ਼ਹੀਦ ਜਤਿੰਦਰ ਵਲੋਂ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਦੂਤ ਸਈਅਦ ਅਕਬਰੂਦੀਨ ਇਹ ਮੈਡਲ ਹਾਸਲ ਕਰਨਗੇ। ਸ਼ਾਂਤੀ ਦੂਤਾਂ ਦੀ ਵੀਰਤਾ ਅਤੇ ਨਿਡਰਤਾ ਲਈ ਇਹ ਸਨਮਾਨ ਸੰਯੁਕਤ ਰਾਸ਼ਟਰ ਵਲੋਂ ਹਰ ਸਾਲ ਦਿੱਤਾ ਜਾਂਦਾ ਹੈ। ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਮਿਸ਼ਨ ਵਿਚ ਭਾਈਵਾਲੀ ਦੇ ਲਿਹਾਜ਼ ਨਾਲ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਦੇਸ਼ ਹੈ। ਪਿਚਲੇ 70 ਸਾਲਾਂ ਵਿਚ ਵੱਖ-ਵੱਖ ਯੂ.ਐਨ. ਮਿਸ਼ਨ ਦੌਰਾਨ 163 ਭਾਰਤੀ ਸ਼ਾਂਤੀ ਦੂਜ ਸ਼ਹੀਦ ਹੋ ਚੁੱਕੇ ਹਨ।


Sunny Mehra

Content Editor

Related News