ਯੂ. ਐੱਨ. ਦੇ ਫੂਡ ਐਂਡ ਐਗਰੀਕਲਚਰ ਦੇ ਮੁੱਖ ਦਫ਼ਤਰ ਰੋਮ ਵਿਖੇ ਹੋਵੇਗੀ ਕਿਸਾਨ ਰੈਲੀ
Saturday, Jan 02, 2021 - 09:11 AM (IST)

ਰੋਮ, (ਕੈਂਥ)- ਯੂ. ਐੱਨ. ਦੇ ਫੂਡ ਐਂਡ ਐਗਰੀਕਲਚਰ ਦੇ ਮੁੱਖ ਦਫ਼ਤਰ ਰੋਮ ਵਿਖੇ ਭਾਰਤ ਦੇ ਕਿਸਾਨਾਂ ਦੇ ਹੱਕ ਅਤੇ ਇਨਸਾਫ ਲਈ ਦੁਨੀਆ ਭਰ ਦੀ ਪਹਿਲੀ ਕਿਸਾਨ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਯੂਰਪ ਭਰ ਤੋਂ ਲੋਕ ਸ਼ਾਮਲ ਹੋਣਗੇ।
ਇਸ ਇੱਕਠ ਨੂੰ ਪਹਿਲੀ ਰੈਲੀ ਇਸ ਕਰਕੇ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਰੈਲੀ ਨੂੰ ਕਰਵਾਉਣ ਵਾਲੇ ਪ੍ਰਬੰਧਕ ਯੂ. ਐੱਨ. ਦੇ ਫੂਡ ਐਂਡ ਐਗਰੀਕਲਚਰ ਦੇ ਮੁੱਖ ਦਫ਼ਤਰ ਦੇ ਅਧਿਕਾਰੀਆਂ ਨਾਲ ਟੇਬਲ ਟਾਕ ਕਰਨਗੇ। ਜੋ ਭਾਰਤ ਦੀ ਕੇਂਦਰ ਸਰਕਾਰ ਵਲੋਂ ਕਿਸਾਨ ਕਾਨੂੰਨਾਂ ਬਾਰੇ ਜਾਣਕਾਰੀ ਦੇਣਗੇ । ਇਸ ਵਿਚ ਯੂਰਪ ਭਰ ਬਹੁਤ ਦੇ ਬੁੱਧੀਜੀਵੀ ਵਰਗ ਦੇ ਨੌਜਵਾਨ ਇਸ ਟੇਬਲ ਟਾਕ ਵਿਚ ਸ਼ਾਮਿਲ ਹੋਣਗੇ।
ਇਹ ਕਿਸਾਨ ਰੈਲੀ ਯੂਰਪੀ ਦੀ ਚਰਚਿਤ ਸੰਸਥਾ 'ਮਾਰ ਮੈਵਮੈਟ' ਵਲੋਂ 15 ਜਨਵਰੀ, 2021 ਦਿਨ ਸੁਕਰਵਾਰ ਨੂੰ ਦੁਪਹਿਰ 2.30 ਤੋਂ ਸ਼ਾਮ 4.30 ਤੱਕ ਕਰਵਾਈ ਜਾ ਰਹੀ ਹੈ । ਇਨ੍ਹਾਂ ਪ੍ਰਬੰਧਕਾਂ ਵਲੋ ਇਕ ਪੁਟੀਸ਼ਨ ਨੂੰ ਸਾਈਨ ਕਰਨ ਲਈ ਵੈਬਸਾਈਟ ਜਾਰੀ ਕੀਤੀ ਗਈ ਹੈ ਅਤੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਦਸਤਖ਼ਤ ਕਰਕੇ ਕਾਨੂੰਨਾਂ ਖ਼ਿਲਾਫ਼ ਆਪਣੀ ਰਾਇ ਦੇਣ।