ਗੁਤਾਰੇਸ ਨੇ ਪੁਤਿਨ ਨਾਲ ਕੀਤੀ ਮੁਲਾਕਾਤ, ਯੂਕ੍ਰੇਨੀ ਲੋਕਾਂ ਦੀ ਨਿਕਾਸੀ ''ਤੇ ਬਣੀ ਸਹਿਮਤੀ

04/27/2022 6:18:57 PM

ਸੰਯੁਕਤ ਰਾਸ਼ਟਰ (ਏਜੰਸੀ): ਯੂਕ੍ਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਹਿਲੀ ਵਾਰ ਮੁਲਾਕਾਤ ਕੀਤੀ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਪੁਤਿਨ ਮਾਰੀਉਪੋਲ ਸ਼ਹਿਰ ਦੇ ਇੱਕ ਸਟੀਲ ਪਲਾਂਟ ਤੋਂ ਲੋਕਾਂ ਨੂੰ ਕੱਢਣ ਦਾ ਪ੍ਰਬੰਧ ਕਰਨ ਲਈ ਸਹਿਮਤ ਹੋ ਗਏ ਹਨ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਰੂਸੀ ਨੇਤਾ ਅਤੇ ਸੰਯੁਕਤ ਰਾਸ਼ਟਰ ਦੇ ਮੁਖੀ ਨੇ ਮੰਗਲਵਾਰ ਨੂੰ ਮਨੁੱਖੀ ਸਹਾਇਤਾ ਅਤੇ ਸੰਘਰਸ਼ ਖੇਤਰ ਮਤਲਬ ਮਾਰੀਉਪੋਲ ਤੋਂ ਲੋਕਾਂ ਨੂੰ ਕੱਢਣ ਦੇ ਪ੍ਰਸਤਾਵਾਂ 'ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਉਹ ਸਿਧਾਂਤਕ ਤੌਰ 'ਤੇ ਸਹਿਮਤ ਹੋਏ ਹਨ ਅਤੇ ਸੰਯੁਕਤ ਰਾਸ਼ਟਰ ਅਤੇ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਨੂੰ ਅਜ਼ੋਵਸਟਲ ਸਟੀਲ ਕੰਪਲੈਕਸ ਤੋਂ ਨਿਕਾਸੀ ਅਭਿਆਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। 

PunjabKesari

ਯੂਕ੍ਰੇਨ ਦੇ ਰੱਖਿਅਕਾਂ ਨੇ ਇਸ ਸਟੀਲ ਪਲਾਂਟ 'ਤੇ ਸਖ਼ਤ ਰੁਖ਼ ਅਪਣਾਇਆ ਹੋਇਆ ਹੈ। ਦੁਜਾਰਿਕ ਨੇ ਕਿਹਾ ਕਿ ਨਿਕਾਸੀ ਬਾਰੇ ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਦਫਤਰ ਅਤੇ ਰੂਸੀ ਰੱਖਿਆ ਮੰਤਰਾਲੇ ਨਾਲ ਚਰਚਾ ਕੀਤੀ ਜਾਵੇਗੀ। ਸੰਯੁਕਤ ਰਾਸ਼ਟਰ ਮੁਤਾਬਕ ਪੁਤਿਨ ਅਤੇ ਗੁਤਾਰੇਸ ਵਿਚਾਲੇ ਮੁਲਾਕਾਤ ਕਰੀਬ ਦੋ ਘੰਟੇ ਚੱਲੀ। ਉਹ ਇੱਕ ਲੰਬੇ ਚਿੱਟੇ ਮੇਜ਼ 'ਤੇ ਆਹਮੋ-ਸਾਹਮਣੇ ਬੈਠੇ ਸਨ, ਜਿੱਥੇ ਸੁਨਹਿਰੀ ਰੰਗ ਦੇ ਪਰਦੇ ਸਨ, ਜਿਹਨਾਂ ਦਾ ਬਾਰਡਰ ਲਾਲ ਰੰਗ ਦਾ ਸੀ। ਮੇਜ਼ 'ਤੇ ਉਹਨਾਂ ਤੋਂ ਇਲਾਵਾ ਕੋਈ ਨਹੀਂ ਸੀ ਬੈਠਾ। ਗੁਤਾਰੇਸ ਨੇ ਯੂਕ੍ਰੇਨ ਵਿੱਚ ਰੂਸ ਦੀ ਫ਼ੌਜੀ ਕਾਰਵਾਈ ਦੀ ਗੁਆਂਢੀ ਦੀ ਖੇਤਰੀ ਅਖੰਡਤਾ ਦੀ ਉਲੰਘਣਾ ਵਜੋਂ ਆਲੋਚਨਾ ਕੀਤੀ ਅਤੇ ਰੂਸ ਨੂੰ ਅਪੀਲ ਕੀਤੀ ਕਿ ਉਹ ਸਟੀਲ ਪਲਾਂਟ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਆਗਿਆ ਦੇਵੇ। 

PunjabKesari

ਇਸ ਦੇ ਜਵਾਬ ਵਿੱਚ ਪੁਤਿਨ ਨੇ ਦਾਅਵਾ ਕੀਤਾ ਕਿ ਰੂਸੀ ਬਲਾਂ ਨੇ ਪਲਾਂਟ ਵਿੱਚ ਫਸੇ ਨਾਗਰਿਕਾਂ ਨੂੰ ਕੱਢਣ ਲਈ ਇੱਕ ਮਾਨਵਤਾਵਾਦੀ ਗਲਿਆਰੇ ਦੀ ਪੇਸ਼ਕਸ਼ ਕੀਤੀ ਸੀ। ਉਹਨਾਂ ਨੇ ਕਿਹਾ ਕਿ ਪਰ ਯੂਕ੍ਰੇਨੀ ਰੱਖਅਿਕਾਂ ਨੇ ਪਲਾਂਟ 'ਤੇ ਆਮ ਨਾਗਰਿਕਾਂ ਨੂੰ ਢਾਲ ਬਣਾਇਆ ਹੋਇਆ ਹੈ ਅਤੇ ਉਹ ਉਨ੍ਹਾਂ ਨੂੰ ਜਾਣ ਨਹੀਂ ਦੇ ਰਹੇ ਹਨ। ਰੂਸੀ ਹਮਲੇ ਨਾਲ ਅਜ਼ੋਵਟਲ ਸਾਈਟ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਪਰ ਇਹ ਮਾਰੀਉਪੋਲ ਵਿੱਚ ਯੂਕ੍ਰੇਨ ਦੇ ਵਿਰੋਧ ਦਾ ਆਖਰੀ ਖੇਤਰ ਹੈ। ਲਗਭਗ ਦੋ ਹਜ਼ਾਰ ਸੈਨਿਕ ਅਤੇ ਇੱਕ ਹਜ਼ਾਰ ਨਾਗਰਿਕ ਇਸ ਦੇ ਢਹਿ-ਢੇਰੀ ਢਾਂਚੇ ਦੇ ਹੇਠਾਂ ਲੁਕੇ ਹੋਏ ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਮਿਆਂਮਾਰ ਦੀ ਅਦਾਲਤ ਨੇ ਸੂ ਕੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸੁਣਾਈ ਸਜ਼ਾ 

ਪੁਤਿਨ ਨਾਲ ਮੁਲਾਕਾਤ ਤੋਂ ਬਾਅਦ ਗੁਤਾਰੇਸ ਨੇ ਪੋਲੈਂਡ ਦੇ ਸਜ਼ੇਵ ਦੀ ਯਾਤਰਾ ਕੀਤੀ, ਜਿੱਥੇ ਉਹ ਪੋਲਿਸ਼ ਰਾਸ਼ਟਰਪਤੀ ਆਂਦਰੇਜ਼ ਡੂਡਾ ਨਾਲ ਮੁਲਾਕਾਤ ਕਰਨਗੇ। ਉਹ ਵੀਰਵਾਰ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਵਿਦੇਸ਼ ਮੰਤਰੀ ਦਮਿਤਰੀ ਕੁਲੇਬਾ ਨਾਲ ਮੁਲਾਕਾਤ ਲਈ ਕੀਵ ਜਾਣਗੇ ਅਤੇ ਉਹਨਾਂ ਦੇ ਦੁਬਾਰਾ ਪੁਤਿਨ ਨੂੰ ਮਿਲਣ ਦੀ ਉਮੀਦ ਹੈ। ਰੂਸ ਨੇ 24 ਫਰਵਰੀ ਨੂੰ ਯੂਕ੍ਰੇਨ 'ਤੇ ਹਮਲਾ ਕੀਤਾ ਸੀ ਅਤੇ ਗੁਤਾਰੇਸ ਨੇ ਰੂਸ 'ਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ ਜੋ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦੀ ਮੰਗ ਕਰਦਾ ਹੈ। ਉਹ ਕਈ ਵਾਰ ਦੁਸ਼ਮਣੀ ਖ਼ਤਮ ਕਰਨ ਦੀ ਅਪੀਲ ਕਰ ਚੁੱਕਾ ਹੈ, ਜਿਸ ਦਾ ਕੋਈ ਅਸਰ ਨਹੀਂ ਹੋਇਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਰੂਸੀ ਖੁਫੀਆ ਅਫਸਰਾਂ ਦੀ ਜਾਣਕਾਰੀ ਦੇਣ ਵਾਲੇ ਨੂੰ ਅਮਰੀਕਾ ਦੇਵੇਗਾ 10 ਮਿਲੀਅਨ ਡਾਲਰ

ਗੁਤਾਰੇਸ ਨੇ ਮੰਗਲਵਾਰ ਨੂੰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਨਾਗਰਿਕਾਂ ਨੂੰ ਕੱਢਣ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਸੁਰੱਖਿਅਤ ਅਤੇ ਪ੍ਰਭਾਵੀ ਮਾਨਵਤਾਵਾਦੀ ਗਲਿਆਰੇ ਦੀ ਫੌਰੀ ਲੋੜ ਹੈ। ਸੰਯੁਕਤ ਰਾਸ਼ਟਰ ਦੇ ਮੁਖੀ ਨੇ ਸੁਰੱਖਿਅਤ ਗਲਿਆਰੇ ਖੋਲ੍ਹਣ ਦੇ ਮੌਕਿਆਂ ਦੀ ਖੋਜ ਕਰਨ ਲਈ ਰੂਸ, ਯੂਕ੍ਰੇਨ ਅਤੇ ਸੰਯੁਕਤ ਰਾਸ਼ਟਰ ਨੂੰ ਸ਼ਾਮਲ ਕਰਨ ਵਾਲੇ ਇੱਕ ਮਾਨਵਤਾਵਾਦੀ ਸੰਪਰਕ ਸਮੂਹ ਦੀ ਸਥਾਪਨਾ ਦਾ ਪ੍ਰਸਤਾਵ ਵੀ ਦਿੱਤਾ। ਦੁਜਾਰਿਕ ਨੇ ਮਾਰੀਉਪੋਲ ਜਾਂ ਗੁਤਾਰੇਸ ਦੇ ਮਾਨਵਤਾਵਾਦੀ ਸੰਪਰਕ ਸਮੂਹ ਤੋਂ ਨਾਗਰਿਕਾਂ ਦੇ ਵੱਡੇ ਪੱਧਰ 'ਤੇ ਨਿਕਾਸੀ ਦਾ ਕੋਈ ਜ਼ਿਕਰ ਨਹੀਂ ਕੀਤਾ ਪਰ ਸਟੀਲ ਪਲਾਂਟ ਤੋਂ ਲੋਕਾਂ ਦੀ ਨਿਕਾਸੀ ਇੱਕ ਮਹੱਤਵਪੂਰਨ ਕਦਮ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News