ਯੂਕ੍ਰੇਨ ਦੀ ਹਵਾਈ ਫੌਜ ਨੇ ਰੂਸੀ ਟਿਕਾਣਿਆਂ ’ਤੇ ਕੀਤੇ 1,100 ਤੋਂ ਜ਼ਿਆਦਾ ਹਵਾਈ ਹਮਲੇ

Friday, Jun 10, 2022 - 02:14 AM (IST)

ਯੂਕ੍ਰੇਨ ਦੀ ਹਵਾਈ ਫੌਜ ਨੇ ਰੂਸੀ ਟਿਕਾਣਿਆਂ ’ਤੇ ਕੀਤੇ 1,100 ਤੋਂ ਜ਼ਿਆਦਾ ਹਵਾਈ ਹਮਲੇ

ਕੀਵ (ਅਨਸ)-ਜਦੋਂ ਤੋਂ ਰੂਸ ਨੇ 24 ਫਰਵਰੀ ਨੂੰ ਯੂਕ੍ਰੇਨ ’ਤੇ ਆਪਣਾ ਹਮਲਾ ਕੀਤਾ ਹੈ, ਯੂਕ੍ਰੇਨੀ ਹਵਾਈ ਫੌਜ ਨੇ ਰੂਸੀ ਟਿਕਾਣਿਆਂ ’ਤੇ 1.100 ਤੋਂ ਜ਼ਿਆਦਾ ਹਮਲੇ ਕੀਤੇ ਹਨ। ਇਕ ਬਿਆਨ ਵਿਚ ਹਵਾਈ ਫੌਜ ਕਮਾਨ ਨੇ ਕਿਹਾ ਕਿ ਅੱਜ ਤੱਕ ਰੂਸੀ ਕਬਜ਼ੇ ਵਾਲੇ ਉਪਕਰਣਾਂ, ਮੋਰਚਿਆਂ, ਨਫਰੀ ਅਤੇ ਰਸਦ ਕੇਂਦਰਾਂ ’ਤੇ ਹਵਾਈ ਹਮਲੇ ਕੀਤੇ ਗਏ ਹਨ।

ਇਹ ਵੀ ਪੜ੍ਹੋ : Motorola ਨੇ 5G ਪ੍ਰੋਸੈਸਰ ਨਾਲ ਲਾਂਚ ਕੀਤਾ ਇਹ ਸਮਾਰਟਫੋਨ, ਜਾਣੋ ਸਪੈਸੀਫਿਕੇਸ਼ਨਸ

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਯੂਕ੍ਰੇਨੀ ਹਵਾਈ ਫੌਜ ਦੇ ਜਹਾਜ਼ ਨੇ ਰੂਸੀ ਫੌਜ ਖਿਲਾਫ ਮਿਜ਼ਾਈਲ ਅਤੇ ਬੰਬ ਹਮਲੇ ਕੀਤੇ ਜਿਸ ਵਿਚ ਘੱਟ ਤੋਂ ਘੱਟ 10 ਬਖਤਰਬੰਦ ਵਾਹਨ ਨਸ਼ਟ ਹੋ ਗਏ ਅਤੇ ਲਗਭਗ 2 ਦਰਜਨ ਰੂਸੀ ਫੌਜੀ ਮਾਰੇ ਗਏ।  ਇਸ ਤੋਂ ਇਲਾਵਾ ਹਵਾਈ ਫੌਜ ਦੀ ਐਂਟੀ-ਏਅਰਕ੍ਰਾਫਟ ਮਿਜ਼ਾਈਲ ਇਕਾਈਆਂ ਨੇ 2 ਓਰਲਾਨ-10 ਮਨੁੱਖੀ ਰਹਿਤ ਹਵਾਈ ਵਾਹਨਾਂ ਨੂੰ ਮਾਰ ਸੁੱਟਿਆ ਅਤੇ 7 ਹੋਰ ਯੂ. ਏ. ਵੀ. ਨੂੰ ਫੌਜੀ ਬਲਾਂ ਦੀ ਹਵਾਈ ਰੱਖਿਆ ਨੇ ਨਸ਼ਟ ਕਰ ਦਿੱਤਾ। ਬਿਆਨ ਵਿਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਹਮਲੇ ਵਿਚ ਜਹਾਜ਼ਾਂ ਨੇ ਲਗਭਗ 8 ਉਪਕਰਣ ਅਤੇ ਰੂਸੀ ਫੌਜ ਦਾ ਗੋਲਾ-ਬਾਰੂਦ ਡੀਪੂ ਨਸ਼ਟ ਕਰ ਦਿੱਤਾ।

ਇਹ ਵੀ ਪੜ੍ਹੋ : ਅਮਰੀਕੀ ਜਲ ਸੈਨਾ ਦਾ ਜਹਾਜ਼ ਹੋਇਆ ਹਾਦਸਾਗ੍ਰਸਤ, 4 ਦੀ ਮੌਤ

ਓਧਰ, ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਕਿਹਾ ਕਿ ਰੂਸ ਜੰਗ ਖਤਮ ਕਰਨ ਲਈ ਗੱਲਬਾਤ ਨੂੰ ਤਿਆਰ ਨਹੀਂ ਹੈ ਕਿਉਂਕਿ ਉਹ ਹੁਣ ਵੀ ਖੁਦ ਨੂੰ ਤਾਕਤਵਰ ਸਮਝਦਾ ਹੈ।  ਜੇਲੇਂਸਕੀ ਨੇ ਅਮਰੀਕਾ ਦੇ ਉਦਯੋਗਿਕ ਨੇਤਾਵਾਂ ਨੂੰ ਕਿਹਾ ਕਿ ਸਾਨੂੰ ਰੂਸ ਨੂੰ ਕਮਜ਼ੋਰ ਕਰਨਾ ਹੋਵੇਗਾ ਅਤੇ ਇਹ ਕੰਮ ਦੁਨੀਆ ਨੂੰ ਕਰਨਾ ਹੋਵੇਗਾ। ਜੇਲੇਂਸਕੀ ਨੇ ਕਿਹਾ ਕਿ ਯੂਕ੍ਰੇਨ ਜੰਗ ਦੇ ਮੈਦਾਨ ਵਿਚ ਆਪਣਾ ਕੰਮ ਕਰ ਰਿਹਾ ਹੈ ਜਦਕਿ ਉਦਯੋਗਿਕ ਨੇਤਾਵਾਂ ਨੂੰ ਰੂਸ ਦੀ ਗਲੋਬਲ ਵਿੱਤੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਠੱਪ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਕੋਰੋਨਾ ਦੀ ਸ਼ੁਰੂਆਤ ਬਾਰੇ ਕੁਝ ਸਪੱਸ਼ਟ ਨਹੀਂ : WHO

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News