ਸੰਯੁਕਤ ਰਾਸ਼ਟਰ, ਬ੍ਰਿਟੇਨ ਨੇ ਯਾਂਮਾਕ 'ਚੋਂ Reuters ਦੇ ਪੱਤਰਕਾਰਾਂ ਨੂੰ ਰਿਹਾਅ ਕਰਨ ਦੀ ਕੀਤੀ ਮੰਗ

Tuesday, Sep 04, 2018 - 01:52 AM (IST)

ਸੰਯੁਕਤ ਰਾਸ਼ਟਰ, ਬ੍ਰਿਟੇਨ ਨੇ ਯਾਂਮਾਕ 'ਚੋਂ Reuters ਦੇ ਪੱਤਰਕਾਰਾਂ ਨੂੰ ਰਿਹਾਅ ਕਰਨ ਦੀ ਕੀਤੀ ਮੰਗ

ਜਿਨੇਵਾ — ਸੰਯੁਕਤ ਰਾਸ਼ਟਰ ਦੀ ਨਵੀਂ ਮਨੁੱਖੀ ਅਧਿਕਾਰ ਪ੍ਰਮੁੱਖ ਮਿਸ਼ੇਲ ਬਾਚੇਲੇਟ ਨੇ ਸੋਮਵਾਰ ਨੂੰ ਆਖਿਆ ਕਿ ਯਾਂਮਾਰ 'ਚ ਰਾਇਟਰਸ ਦੇ 2 ਪੱਤਰਕਾਰਾਂ ਨੂੰ 7 ਸਾਲ ਜੇਲ ਦੀ ਸਜ਼ਾ ਸੁਣਾਏ ਜਾਣ ਦੇ ਫੈਸਲੇ ਤੋਂ ਉਹ ਹੈਰਾਨ ਹੈ ਅਤੇ ਉਹ ਉਨ੍ਹਾਂ ਨੂੰ ਜਲਦ ਰਿਹਾਅ ਕੀਤੇ ਜਾਣ ਦੀ ਅਪੀਲ ਕਰਦੀ ਹੈ। ਚਿਲੀ ਦੀ ਸਾਬਕਾ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਦੇ ਤੌਰ 'ਤੇ ਆਪਣੇ ਪਹਿਲੇ ਦਿਨ ਇਸ ਘਟਨਾ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਮੈਂ ਹੈਰਾਨ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮੁਕੱਦਮਾ ਨਿਆਂ ਦਾ ਮਜ਼ਾਕ ਹੈ, ਮੈਂ ਯਾਂਮਾਰ ਤੋਂ ਬਿਨਾਂ ਸ਼ਰਤ ਦੋਹਾਂ ਪੱਤਰਕਾਰਾਂ ਦੀ ਰਿਹਾਈ ਦੀ ਅਪੀਲ ਕਰਦੀ ਹਾਂ।
ਬ੍ਰਿਟੇਨ ਨੇ ਵੀ ਦੋਹਾਂ ਪੱਤਰਕਾਰਾਂ ਵਾ ਲੋਨ (32) ਅਤੇ ਕਿਆਵ ਸੋਅ ਓ (28) ਨੂੰ ਤੁਰੰਤ ਰਿਹਾਅ ਕੀਤੇ ਜਾਣ ਦੀ ਮੰਗ ਕਰਦੇ ਹੋਏ ਆਖਿਆ ਹੈ ਕਿ ਇਹ ਫੈਸਲਾ ਮੀਡੀਆ ਦੀ ਆਜ਼ਾਦੀ ਦਾ ਉਲੰਘਣ ਕਰਨਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਬੁਲਾਰੇ ਨੇ ਆਖਿਆ ਕਿ ਅਸੀਂ ਇਸ ਫੈਸਲੇ ਅਤੇ ਸਜ਼ਾ ਤੋਂ ਬਹੁਤ ਨਿਰਾਸ਼ ਹਾਂ ਅਤੇ ਅਪੀਲ ਕਰਦੇ ਹਾਂ ਕਿ ਰਾਇਟਰਸ ਦੇ ਇਨ੍ਹਾਂ ਪੱਤਰਕਾਰਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ। ਏਸ਼ੀਆ ਪ੍ਰਸ਼ਾਂਤ ਲਈ ਬ੍ਰਿਟੇਨ ਦੇ ਮੰਤਰੀ ਮਾਰਕ ਫਿਲਡ ਨੇ ਆਖਿਆ ਕਿ ਉਹ ਇਸ ਫੈਸਲੇ ਦੀ ਨਿੰਦਾ ਕਰਦੇ ਹਨ। ਉਨ੍ਹਾਂ ਨੇ ਇਸ ਫੈਸਲੇ ਨੂੰ ਯਾਂਮਾਰ ਲਈ 'ਬੁਰਾ ਦਿਨ' ਦੱਸਿਆ।


Related News